ਇੰਟਰਨੈੱਟ ਸਾਥੀ ਪਹਿਲ ਨਾਲ ਇਕ ਲੱਖ ਔਰਤਾਂ ਨੂੰ ਮਿਲਿਆ ਲਾਭ : ਗੂਗਲ
Thursday, May 19, 2016 - 04:37 PM (IST)

ਜਲੰਧਰ— ਗ੍ਰਾਮੀਣ ਭਾਰਤ ਦੀਆਂ ਕਰੀਬ ਇਕ ਲੱਖ ਔਰਤਾਂ ਨੂੰ ਇੰਟਰਨੈੱਟ ਸਾਥੀ ਪਹਿਲ ਦੇ ਤਹਿਤ ਇੰਟਰਨੈੱਟ ਸਾਖਰਤਾ ਮੁਹਿੰਮ ਦਾ ਲਾਭ ਮਿਲਿਆ ਹੈ। ਗੂਗਲ ਇੰਡੀਆ ਨੇ ਅੱਜ ਇਹ ਗੱਲ ਕਹੀ।
ਗੂਗਲ ਇੰਡੀਆ ਨੇ ਕਿਹਾ ਕਿ ਹੁਣ ਉਹ ਟਾਟਾ ਟ੍ਰਸਟ ਦੇ ਨਾਲ ਮਿਲ ਕੇ ਇੰਟਰਨੈੱਟ ਸਾਥੀ ਪ੍ਰੋਗਰਾਮ ਦਾ ਵਿਸਤਾਰ ਚਾਰ ਹੋਰ ਰਾਜਾਂ, ਪੱਛਮੀ ਬੰਗਾਲ, ਅਸਮ, ਉੱਤਰ ਪ੍ਰਦੇਸ਼ ਅਤੇ ਤ੍ਰਿਪੁਰਾ ''ਚ ਕਰ ਰਿਹਾ ਹੈ। ਇਕ ਬਿਆਨ ''ਚ ਕੰਪਨੀ ਨੇ ਕਿਹਾ ਕਿ ਗ੍ਰਾਮੀਣ ਭਾਰਤ ''ਚ ਡਿਜੀਟਲ ਭੇਦਭਾਵ ਨੂੰ ਦੂਰ ਕਰਨ ਦੀ ਇਸ ਸਾਂਝੀ ਪਹਿਲ ਰਾਹੀਂ ਗ੍ਰਾਮੀਣ ਔਰਤਾਂ ਅਤੇ ਭਾਈਚਾਰੇ ਨੂੰ ਸ਼ਕਤੀ ਪ੍ਰਦਾਨ ਕੀਤੀ ਜਾ ਰਹੀ ਹੈ।