ਕੀ ਹੈ IUC ਜਿਸ ਕਾਰਨ ਜਿਓ ਨੇ ਗਾਹਕਾਂ ’ਤੇ ਲਗਾਏ ਚਾਰਜ, ਜਾਣੋ ਪੂਰਾ ਮਾਮਲਾ

10/10/2019 11:48:05 AM

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਇਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਉਹ ਆਪਣੇ ਗਾਹਕਾਂ ਕੋਲੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ’ਤੇ 6 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਕਰੇਗਾ। ਕਾਰਨ ਦੱਸਦੇ ਹੋਏ ਜਿਓ ਨੇ ਕਿਹਾ ਕਿ ਟਰਾਈ ਆਈ.ਯੂ.ਸੀ. ਤਹਿਤ 6 ਪੈਸੇ ਪ੍ਰਤੀ ਮਿੰਟ ਚਾਰਜ ਕਰਦੀ ਹੈ, ਇਸ ਲਈ ਕੰਪਨੀ ਹੁਣ ਇਹ ਚਾਰਜ ਗਾਹਕਾਂ ਕੋਲੋਂ ਲਵੇਗੀ। ਪਰ ਇਹ ਆਈ.ਯੂ.ਸੀ. ਕੀ ਹੈ ਜਿਸ ਕਾਰਨ ਕੰਪਨੀ ਨੇ ਅਜਿਹਾ ਫੈਸਲਾ ਲਿਆ ਹੈ, ਆਓ ਜਾਣਦੇ ਹਾਂ-

ਕੀ ਹੈ IUC
ਆਈ.ਯੂ.ਸੀ. ਯਾਨੀ ਇੰਟਰਕੁਨੈਕਟ ਯੂਸੇਜ਼ ਚਾਰਜ ਇਕ ਤਰ੍ਹਾਂ ਦਾ ਚਾਰਜ ਹੁੰਦਾ ਹੈ ਜੋ ਕਿਸੇ ਇਕ ਨੈੱਟਵਰਕ ਆਪਰੇਟਰ ਦੁਆਰਾ ਦੂਜੇ ਨੈੱਟਵਰਕ ਆਪਰੇਟਰ ’ਤੇ ਯੂਜ਼ਰ ਦੁਆਰਾ ਕਾਲ ਕੀਤੇ ਜਾਣ ’ਤੇ ਦਿੱਤਾ ਜਾਂਦਾ ਹੈ। ਟਰਾਈਨ ਨੇ ਇਸ ਨੂੰ 6 ਪੈਸੇ ਪ੍ਰਤੀ ਮਿੰਟ ’ਤੇ ਫਿਕਸ ਕੀਤਾ ਹੈ। ਹੁਣ ਜੇਕਰ ਇਨਕਮਿੰਗ ਅਤੇ ਆਊਟਗੋਇੰਗ ਕਾਲ ’ਚ ਇਕ ਸਮਰੂਪਤਾ ਹੁੰਦੀ ਹੈ ਤਾਂ ਆਈ.ਯੂ.ਸੀ. ਬੈਲੰਸਡ ਹੁੰਦਾ ਹੈ ਇਸ ਲਈ ਕੋਈ ਦਿੱਕਤ ਨਹੀਂ ਆਉਂਦੀ। 

ਕੀ ਹੈ ਪਰੇਸ਼ਾਨ
ਭਾਰਤ ’ਚ ਸਥਿਤੀ ਬਿਲਕੁਲ ਅਲੱਗ ਹੈ। ਜਿਓ ਦੇ 100 ਫੀਸਦੀ ਗਾਹਕ 4ਜੀ ਯੂਜ਼ਰਜ਼ਹਨ ਜੋ ਕਿ ਪਹਿਲੇ ਦਿਨ ਤੋਂ ਹੀ ਫ੍ਰੀ ਵਾਇਸ ਕਾਲ ਦੀ ਸੁਵਿਧਾ ਪਾ ਰਹੇ ਹਨ ਪਰ ਦੂਜੇ ਨੈੱਟਵਰਕ ਆਪਰੇਟਰਾਂ ਦੇ ਅਜੇ ਵੀ ਕਰੀਬ 35 ਕਰੋੜ 2ਜੀ ਯੂਜ਼ਰਜ਼ ਹਨ ਜਿਨ੍ਹਾਂ ਨੂੰ ਆਊਟਗੋਇੰਗ ਵਾਇਸ ਕਾਲ ਲਈ ਭਾਰੀ ਚਾਰਜ ਦੇਣੇ ਪੈਂਦੇ ਹਨ। ਇਸ ਕਾਰਨ ਉਹ ਕਾਲ ਕਰਨ ਦੀ ਬਜਾਏ ਮਿਸਡ ਕਾਲ ਦਿੰਦੇ ਹਨ। ਅਜਿਹੇ ’ਚ ਕੰਪਨੀ ਨੂੰ ਆਈ.ਯੂ.ਸੀ. ਚਾਰਜਿਸ ਦੇ ਰੂਪ ’ਚ ਕਾਫੀ ਵੱਡੀ ਰਕਮ ਚੁਕਾਉਣੀ ਪੈਂਦੀ ਹੈ। 

ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਜਿਓ ਨੈੱਟਵਰਕ ’ਤੇ ਰੋਜ਼ਾਨਾ 25 ਤੋਂ 30 ਕਰੋੜ ਅਜਿਹੇ ਮਿਸਡ ਕਾਲਸ ਆਉਂਦੇ ਹਨ। ਇਸ ਕਾਰਨ ਪਿਛਲੇ ਤਿੰਨ ਸਾਲਾਂ ’ਚ ਜਿਓ ਨੇ 13000 ਕਰੋੜ ਰੁਪਏ ਦਾ ਭੁਗਤਾਨ ਦੂਜੇ ਨੈੱਟਵਰਕ ਆਪਰੇਟਰਾਂ ਨੂੰ ਕੀਤਾ ਹੈ। 

ਕਿਉਂ ਉੱਠਿਆ ਮੁੱਦਾ
2011 ਤੋਂ ਹੀ ਟਰਾਈ ਦਾ ਕਹਿਣਾ ਸੀ ਕਿ ਆਈ.ਯੂ.ਸੀ. ਚਾਰਜਿਸ ਨੂੰ ਘਟਾ ਕੇ ਜ਼ੀਰੋ ਕੀਤਾ ਜਾਵੇਗਾ। ਜਿਸ ਤੋਂ ਬਾਅਦ ਕਰੀਬ ਦੋ ਸਾਲ ਪਹਿਲਾਂ 2017 ’ਚ ਟਰਾਈ ਨੇ ਕਿਹਾ ਕਿ 1 ਜਨਵਰੀ 2020 ਤੋਂ ਆਈ.ਯੂ.ਸੀ. ਨੂੰ ਘਟਾ ਕੇ ਜ਼ੀਰੋ ਕਰ ਦਿੱਤਾ ਜਾਵੇਗਾ ਪਰ ਕਰੀਬ ਤਿੰਨ ਮਹੀਨੇ ਪਹਿਲਾਂ ਟਰਾਈ ਨੇ ਆਪਣੇ ਇਸ ਫੈਸਲੇ ’ਤੇ ਫਿਰ ਤੋਂ ਵਿਚਾਰ ਕਰਨ ਦਾ ਫੈਸਲਾ ਲਿਆ। ਇਸ ਤੋਂ ਬਾਅਦ ਜਿਓ ਨੇ ਇਸ ਦਾ ਐਲਾਨ ਕੀਤਾ। 

ਜਿਓ ਗਾਹਕਾਂ ਲਈ ਕੀ ਹੋਵੇਗਾ ਇਸ ਦਾ ਮਤਲਬ
ਹੁਣ ਤਕ ਦੇ ਸਾਰੇ ਰੀਚਾਰਜ ਪਲਾਨ ਉਸੇ ਤਰ੍ਹਾਂ ਹੀ ਰਹਿਣਗੇ ਪਰ 10 ਅਕਤੂਬਰ ਤੋਂ ਬਾਅਦ ਰੀਚਾਰਜ ਕਰਵਾਉਣ ਵਾਲੇ ਗਾਹਕਾਂ ਨੂੰ ਦੂਜੇ ਨੈੱਟਵਰਕ ’ਤੇ ਕਾਲ ਕਰਨ ਲਈ ਇਕ ਟਾਪ-ਅਪ ਰੀਚਾਰਜ ਵਾਊਚਰ ਵੀ ਲੈਣਾ ਹੋਵੇਗਾ। ਜੀਓ ਨੇ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਜਿਵੇਂ ਹੀ ਟਾਰਈ ਆਈ.ਯੂ.ਸੀ. ਚਾਰਜਿਸ ਨੂੰ ਖਤਮ ਕਰ ਦੇਵੇਗਾ, ਉਦੋਂ ਹੀ ਟਾਪ-ਅਪ ਦਾ ਬਚਿਆ ਹੋਇਆ ਬੈਲੰਸ ਗਾਹਕਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ। 


Related News