Intel ਨੇ ਆਪਣੀ ਪੈਂਟਿਅਮ ਸਿਲਵਰ ਅਤੇ ਸੇਲੇਰਨ ਰੇਂਜ ''ਚ ਪੇਸ਼ ਕੀਤੇ 6 ਨਵੇਂ ਪ੍ਰੋਸੈਸਰ

Wednesday, Dec 13, 2017 - 01:51 PM (IST)

Intel ਨੇ ਆਪਣੀ ਪੈਂਟਿਅਮ ਸਿਲਵਰ ਅਤੇ ਸੇਲੇਰਨ ਰੇਂਜ ''ਚ ਪੇਸ਼ ਕੀਤੇ 6 ਨਵੇਂ ਪ੍ਰੋਸੈਸਰ

ਜਲੰਧਰ-ਚਿਪ ਨਿਰਮਾਤਾ ਇੰਟੇਲ ਨੇ ਹਾਲ 'ਚ ਆਪਣੀ ਪੈਂਟਿਅਮ ਸਿਲਵਰ ਅਤੇ ਸੇਲੇਰਨ ਰੇਂਜ 'ਚ ਕੁਝ ਨਵੇਂ ਪ੍ਰੋਸੈਸਰ ਪੇਸ਼ ਕੀਤੇ ਹਨ। ਜੋ ਕੋਡਨੇਮ ‘Gemini Lake’'ਤੇ ਆਧਾਰਿਤ ਆਰਕੀਟੇਚਰ ਹਨ ਅਤੇ ਇਨ੍ਹਾਂ ਨੂੰ ਕੁਝ ਅਫਰੋਡੇਬਲ PC ਲਈ ਬਣਾਇਆ ਗਿਆ ਹੈ।

ਕੰਪਨੀ ਨੇ ਡੈਸਕਟਾਪ ਅਤੇ ਲੈਪਟਾਪ ਲਈ 6 ਨਵੇਂ ਮਾਡਲ ਲਾਂਚ ਕੀਤੇ ਹਨ। ਇਨ੍ਹਾਂ 'ਚ ਪਹਿਲਾਂ ਦੇ ਤੌਰ 'ਤੇ ਜੇਕਰ ਦੇਖੀਏ ਤਾਂ ਪੈਂਟਿਅਮ ਸਿਲਵਰ J5005 ਅਤੇ N5000 ਹਨ, ਜਿਨ੍ਹਾਂ ਨੂੰ ਡੈਸਕਟਾਪ ਅਤੇ ਲੈਪਟਾਪ ਲਈ ਪੇਸ਼ ਕੀਤਾ ਗਿਆ ਹੈ। ਇਹ ਦੋਵੇ ਹੀ ਕਵਾਡ-ਕੋਰ CPU ਹੈ ਅਤੇ ਇਨ੍ਹਾਂ 'ਚ ਇੰਟੇਲ ਦਾ UHD 605 ਗ੍ਰਾਫਿਕਸ ਪਹਿਲਾਂ ਤੋਂ ਹੀ ਮੌਜੂਦ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਪੈਂਟਿਅਮ ਸਿਲਵਰ  J5005 ਪ੍ਰੋਸੈਸਰ 2.8GHz ਦੀ ਕਲਾਕ ਸਪੀਡ ਤੱਕ ਕੰਮ ਕਰ ਸਕਦਾ ਹੈ। ਇਸ ਦੇ ਨਾਲ ਹੀ ਇਸ 'ਚ 10W TDP ਮੌਜੂਦ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਪੈਂਟੀਅਮ ਸਿਲਵਰ N5000 ਪ੍ਰੋਸੈਸਰ 2.7 GHz ਦੀ ਸਲੌਕ ਸਪੀਡ 'ਤੇ ਕੰਮ ਕਰਦਾ ਹੈ ਅਤੇ ਇਸ 'ਚ 6W TDP ਮੌਜੂਦ ਹਨ।

ਇਸ ਤੋਂ ਇਲਾਵਾ ਜੇਕਰ ਅਸੀਂ ਸੇਲੇਰਨ ਲਾਈਨਅਪ ਦੀ ਚਰਚਾ ਕਰੀਏ ਤਾਂ ਇਸ 'ਚ ਅੰਤਰਗਤ J4105 ਕਵਾਡ-ਕੋਰ ਪ੍ਰੋਸੈਸਰ ਨੂੰ ਲਾਂਚ ਕੀਤਾ ਗਿਆ ਹੈ ਅਤੇ ਇਹ 2.5Ghz ਦੀ ਕਲਾਕ ਸਪੀਡ ਤੱਕ ਕੰਮ ਕਰ ਸਕਦਾ ਹੈ । ਇਸ ਤੋਂ ਇਲਾਵਾ ਇਕ ਹੋਰ ਮਤਲਬ ਕਿ 2.7GHz ਡਿਊਲ ਕੋਰ J4005 ਪ੍ਰੋਸੈਸਰ ਨੂੰ ਪੇਸ਼ ਕੀਤਾ ਗਿਆ ਹੈ, ਤੁਹਾਨੂੰ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਨੂੰ ਹੀ ਡੈਸਕਟਾਪ ਲਈ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੈਪਟਾਪ ਲਈ ਵੀ ਕੁਝ ਪ੍ਰੋਸੈਸਰ ਪੇਸ਼ ਕੀਤੇ ਗਏ ਹਨ ਮਤਲਬ ਕਿ ਅਸੀਂ ਸੇਲੇਰਨ ਸੀਰੀਜ਼ 'ਚ ਹੀ ਦੋ ਹੋਰ ਪ੍ਰੋਸੈਸਰ 'ਤੇ ਧਿਆਨ ਦੇਈਏ ਤਾਂ ਇਨ੍ਹਾਂ ਨੂੰ ਖਾਸ ਤੌਰ 'ਤੇ ਲੈਪਟਾਪ ਲਈ ਪੇਸ਼ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ 2.4GHz ਡਿਊਲ ਕੋਰ N4100 ਪ੍ਰੋਸੈਸਰ ਨੂੰ ਪੇਸ਼ ਕੀਤਾ ਗਿਆ ਹੈ ਅਤੇ ਦੂਜਿਆਂ ਨੂੰ 2.6GHz ਡਿਊਲ ਕੋਰ N4000 ਪ੍ਰੋਸੈਸਰ ਨੂੰ ਲਾਂਚ ਕੀਤਾ ਗਿਆ ਹੈ। ਇਨ੍ਹਾਂ ਸਾਰਿਆ 'ਚ ਤੁਹਾਨੂੰ ਇੰਟੇਲ ਦਾ UHD 600 ਗ੍ਰਾਫਿਕਸ ਮੌਜੂਦ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਡੈਸਕਟਾਪ ਲਈ ਪੇਸ਼ ਕੀਤੇ ਗਏ ਸਾਰੇ ਪ੍ਰੋਸੈਸਰ 10W TDP ਦੇ ਨਾਲ ਲਾਂਚ ਕੀਤੇ ਗਏ ਹਨ। ਇਸ ਦੇ ਨਾਲ ਹੀ ਲੈਪਟਾਪ ਲਈ ਪੇਸ਼ ਕੀਤੇ ਗਏ ਸਾਰੇ ਪ੍ਰੋਸੈਸਰ 6W 'ਤੇ ਲਾਂਚ ਕੀਤੇ ਗਏ ਹਨ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਨ੍ਹਾਂ ਸਾਰੇ ਨਵੇਂ  ‘Gemini Lake’ ਰੇਂਜ ਦੇ ਪ੍ਰੋਡਕਟ ਨੂੰ Gigabit, ਵਾਈ-ਫਾਈ 802.11ac 'ਤੇ ਪੇਸ਼ ਕੀਤਾ ਗਿਆ ਹੈ ਅਤੇ ਇੰਟੇਲ ਦਾ ਅਜਿਹਾ ਕਹਿਣਾ ਹੈ ਕਿ ਇਹ ਕਿਸੇ ਵੀ PC ਪਲੇਟਫਾਰਮ ਦੇ ਲਈ ਸਭ ਤੋਂ ਪਹਿਲਾਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੰਟੇਲ ਦਾ ਇਹ ਵੀ ਕਹਿਣਾ ਹੈ ਕਿ ਇਹ ਵਾਇਰਡ Gigabit Ethernet ਦੇ ਮੁਕਾਬਲੇ ਕਾਫੀ ਤੇਜ਼ ਹੈ।

ਇੰਟੇਲ ਦਾ ਦਾਅਵਾ ਹੈ ਕਿ ਪੈਂਟੀਅਮ ਸਿਲਵਰ ਪ੍ਰੋਸੈਸਰ ਇਸੇ ਤਰ੍ਹਾਂ ਹੀ 4 ਸਾਲ ਪੁਰਾਣੇ PC ਦੇ ਮੁਕਾਬਲੇ 'ਚ 58% ਵਧੀਆ ਉਤਪਾਦਨ ਤੱਕ ਪਹੁੰਚ ਜਾਵੇਗਾ। ਇਸ ਦੇ ਵਾਧੂ , ਇਨ੍ਹਾਂ ਪ੍ਰੋਸੈਸਰ ਦੇ ਆਧਾਰ 'ਤੇ ਸਿਸਟਮ ਯੂਟਿਊਬ ਅਤੇ ਨੈਟਪਿਕਸਲ ਵਰਗੇ ਮਸ਼ਹੂਰ ਸੇਵਾਵਾਂ ਤੋਂ ਸਟ੍ਰੀਮਿੰਗ ਸਮੱਗਰੀ ਨੂੰ ਹੋਰ ਵੀ ਨਾਲ ਹਾਰਡਵੇਅਰ ਲੈਵਲ ਸੁਰੱਖਿਆ ਨੂੰ ਸੰਭਾਲਣ ਦੇ ਸਮੱਰਥ ਹੋਵੇਗਾ।


Related News