Asus ਨੇ ZenPad 10 ਲਈ ਪੇਸ਼ ਕੀਤੀ ਨਵੀਂ ਅਪਡੇਟ, ਮਿਲਣਗੇ ਨਵੇਂ ਖਾਸ ਫੀਚਰਸ
Tuesday, May 02, 2017 - 05:17 PM (IST)
.jpg)
ਜਲੰਧਰ- ਤਾਈਵਾਨ ਦੀ ਮਲਟੀ ਨੈਸ਼ਨਲ ਇਲੈਕਟ੍ਰਾਨਿਕ ਕੰਪਨੀ ਅਸੁਸ ਨੇ ਆਪਣੇ ਡਿਵਾਇਸ ZenPad 10 ਲਈ ਨਵੀਂ ਅਪਡੇਟ ਪੇਸ਼ ਕੀਤੀ ਹੈ ਜਿਸ ਤੋਂ ਬਾਅਦ ਯੂਜ਼ਰਸ ਨੂੰ ਇਸ ''ਚ ਕਈ ਨਵੇਂ ਫੀਚਰਸ ਦੀ ਸਹੂਲਤ ਉਪਲੱਬਧ ਹੋਵੇਗੀ। ਕੰਪਨੀ ਦੁਆਰਾ ਨਵੇਂ ਅਪਡੇਟ ਦਾ ਰੋਲ ਆਊਟ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਅਪਡੇਟ ਸਾਫਟਵੇਅਰ ਵਰਜਨ V5.3.6 ''ਤੇ ਮਿਲੇਗਾ ਅਤੇ ਅਪਡੇਟ ਤੋਂ ਬਾਅਦ ਯੂਜ਼ਰਸ ਨੂੰ ਆਪਣੀ ZenPad 10 ਡਿਵਾਇਸ ''ਚ ਕਈ ਖਾਸ ਅਤੇ ਨਵੇਂ ਬਦਲਾਵ ਦੇਖਣ ਨੂੰ ਮਿਲਣਗੇ। ਜਿਸ ''ਚ ਗੂਗਲ ਸਕਿਓਰਿਟੀ ਪੈਚ ਵੀ ਸ਼ਾਮਿਲ ਹੈ।
ਅਸੁਸ ਦੀ ਆਫੀਸ਼ਿਅਲ ਸਾਈਟ ''ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਅਸੁਸ ZenPad 10 ਲਈ ਜਾਰੀ ਕੀਤਾ ਗਿਆ ਨਵਾਂ ਅਪਡੇਟ ਸਾਫਟਵੇਅਰ ਵਰਜਨ V5.3.6 ਦੇ ਰੂਪ ''ਚ ਉਪਲੱਬਧ ਹੋਵੇਗਾ। ਇਸ ਨਵੇਂ ਅਪਡੇਟ ''ਚ ਕਈ ਸ਼ਾਰਟਕਟ ਨੂੰ ਕੱਢ ਦਿੱਤਾ ਗਿਆ ਹੈ ਜਿਨ੍ਹਾਂ ''ਚ ''Audio Wizard'', ''Splendid'', ''System update'' ਅਤੇ ''6lashlight'' ਸ਼ਾਮਿਲ ਹਨ।
ਇਸ ਤੋਂ ਇਲਾਵਾ, ''Tap and hold to show menu'' ਨੂੰ ਟੱਚ ਬਟਨ ਸੈਟਿੰਗਸ ਤੋਂ ਹੱਟਾ ਦਿੱਤਾ ਗਿਆ ਹੈ ਅਤੇ ਇਸ ਦੇ ਬਜਾਏ ਟੱਚ ਬਟਨ ਸੈਟਿੰਗ ''ਚ ਇਕ ਨਵੀਂ ਆਪਸ਼ਨ ਨੂੰ ਸ਼ਾਮਿਲ ਕੀਤਾ ਗਿਆ ਹੈ ਜੋ ਟੈਪ ਅਤੇ ਹੋਲਡ ਕਰ ਕੇ ਮਲਟੀ-ਵਿੰਂਡੋ ਨੂੰ ਸਰਗਰਮ ਕਰਨ ''ਚ ਸਮਰੱਥ ਹੈ। ਨਵਾਂ ਅਪਡੇਟ ਕਵਿਕ ਸੈਟਿੰਗਸ ਨੂੰ ਸਪੋਰਟ ਕਰਦਾ ਹੈ ਅਤੇ ਜ਼ੈਨਫੋਨ ਦੇ ਗੇਮਿੰਗ ਸਾਥੀ Game Genie” ਨੂੰ ਵੀ ਜੋੜਦਾ ਹੈ। ਨਵੇਂ ਅਪਡੇਟ ''ਚ ਲਾਕ ਸਕ੍ਰੀਨ ਵਾਲਪੇਪਰ ਸਲਾਇਡ ਸ਼ੋਅ ਅਤੇ ਨਾਲ ਹੀ ਬੰਡਲ ਸੂਚਨਾਵਾਂ ਸਵਿੱਚ ਵੀ ਜੋੜ ਦਿੱਤੇ ਗਏ ਹਨ। ਜਿਸ ਤੋਂ ਬਾਅਦ ਯੂਜ਼ਰਸ ਸਾਰੇ ਮਲਟੀਪਲ ਨੋਟੀਫਿਕੇਸ਼ਨਸ ਨੂੰ ਇਕੱਠੇ ਇਕ ਹੀ ਗਰੁਪ ''ਚ ਵੇਖ ਸਕਦੇ ਹਨ। ਯੂਜ਼ਰਸ ਚਾਉਣ ਤਾਂ ਵੱਖ-ਵੱਖ ਮੈਸੇਜ ''ਚ ਵੀ ਇਸ ਨੂੰ ਵੇਖ ਸਕਦੇ ਹਨ।
ਉਥੇ ਹੀ ਅਸੂਸ ZenPad 10 ''ਚ ਨਵੇਂ ਅਪਡੇਟ ਤੋਂ ਬਾਅਦ ਕਈ ਅਤੇ ਫੀਚਰਸ ਉਪਲੱਬਧ ਹੋਣਗੇ। ਜਿਨ੍ਹਾਂ ''ਚ ਇਮੋਜੀ ਅਪਡੇਟ ਅਤੇ ZEN UI Keyboard ''ਤੇ ਸਕੀਨ ਟੋਨ ਸਲੈਕਸ਼ਨ ਫੀਚਰ ਸ਼ਾਮਿਲ ਹਨ। ਕੁੱਲ ਮਿਲਾ ਕੇ ਨਵੇਂ ਅਪਡੇਟ ਰਾਹੀਂ ਉਪਲੱਬਧ ਕਰਾਈ ਜਾਣ ਵਾਲੀ ਨਵੀਆਂ ਸਹੂਲਤਾਂ ਨੂੰ UX ZenPad 10 ਯੂਜ਼ਰ ਲਈ ਵਧਾਇਆ ਜਾਣਾ ਚਾਹੀਦਾ ਹੈ।