Instagram ਦਾ ਵੱਡਾ ਐਲਾਨ, ਹੁਣ ਸਿਰਫ ਸ਼ਾਰਟ ਵੀਡੀਓ ਹੀ ਹੋਣਗੀਆਂ ਵਾਇਰਲ
Wednesday, Jul 10, 2024 - 05:46 PM (IST)
ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਨੇ ਇਕ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਕੁਝ ਕੰਟੈਂਟ ਕ੍ਰਿਏਟਰਾਂ ਨੂੰ ਨਿਰਾਸ਼ ਕਰ ਸਕਦਾ ਹੈ। ਇੰਸਟਾਗ੍ਰਾਮ ਦੇ ਮੁਖੀ ਐਡਮ ਮੋਸੇਰੀ ਨੇ ਕਿਹਾ ਕਿ ਹੁਣ ਕੰਪਨੀ ਦਾ ਪੂਰਾ ਧਿਆਨ ਸ਼ਾਰਟ ਵੀਡੀਓਜ਼ 'ਤੇ ਹੈ, ਨਾ ਹੀ ਲੰਬੀਆਂ ਵੀਡੀਓਜ਼ 'ਤੇ।
ਇੰਸਟਾਗ੍ਰਾਮ ਦਾ ਮੰਨਣਾ ਹੈ ਕਿ ਸ਼ਾਰਟ ਵੀਡੀਓ ਲੋਕਾਂ ਦੀ ਜ਼ਿੰਦਗੀ ਨਾਲ ਕੁਨੈਕਟ ਹੁੰਦੀਆਂ ਹਨ ਅਤੇ ਲੋਕਾਂ ਦੀ ਦਿਲਚਸਪੀ ਵੀ ਸ਼ਾਰਟ ਵੀਡੀਓਜ਼ 'ਚ ਹੁੰਦੀ ਹੈ। ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੰਪਨੀ ਲੰਬੀਆਂ ਵੀਡੀਓਜ਼ ਨੂੰ ਬੰਦ ਕਰ ਰਹੀ ਹੈ। ਲੰਬੀਆਂ ਵੀਡੀਓ ਅਜੇ ਵੀ ਅਪਲੋਡ ਹੋ ਸਕਣਗੀਆਂ।
ਐਡਮ ਮੋਸੇਰੀ ਨੇ ਇਕ ਯੂਜ਼ਰ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਸ਼ਾਰਟ ਵੀਡੀਓ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਯੂਜ਼ਰ ਇੰਸਟਾਗ੍ਰਾਮ 'ਤੇ ਜਦੋਂ ਆਉਂਦਾ ਹੈ ਤਾਂ ਉਹ ਸ਼ਾਰਟ ਵੀਡੀਓ ਰਾਹੀਂ ਹੀ ਆਉਂਦਾ ਹੈ। ਅਜੇ ਤਕ ਵਾਇਰਲ ਹੋਣ ਵਾਲੀਆਂ ਜ਼ਿਆਦਾਤਰ ਵੀਡੀਓਜ਼ ਸ਼ਾਰਟਸ ਹੀ ਹਨ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ 10-20 ਮਿੰਟਾਂ ਦੀ ਵੀਡੀਓ ਦੇਖਦੇ ਹੋ ਤਾਂ ਤੁਹਾਨੂੰ ਆਪਣੇ ਦੋਸਤਾਂ ਦੇ ਕੰਟੈਂਟ ਬਹੁਤ ਹੀ ਘੱਟ ਦਿਸਣਗੇ। ਐਡਮ ਨੇ ਕਿਹਾ ਕਿ ਲੋਕ ਲੰਬੀਆਂ ਵੀਡਜੀਓਜ਼ ਨੂੰ ਸ਼ੇਅਰ ਵੀ ਨਹੀਂ ਕਰਦੇ। ਅਜਿਹੇ 'ਚ ਲੰਬੀਆਂ ਵੀਡੀਓਜ਼ 'ਤੇ ਰਿਸੋਰਸਿਜ਼ ਇਸਤੇਮਾਲ ਕਰਨ ਦਾ ਕੋਈ ਫਾਇਦਾ ਨਹੀਂ ਹੈ।