Instagram ਨੇ ਲਾਂਚ ਕੀਤਾ ਨਵਾਂ InstaProm ਸਟੀਕਰ, ਵੀਡੀਓ ''ਚ ਦੇਖੋ ਕਿਵੇਂ ਕਰਦੈ ਕੰਮ

05/04/2020 2:21:14 AM

ਗੈਜੇਟ ਡੈਸਕ—ਇੰਸਟਾਗ੍ਰਾਮ ਨੇ ਆਪਣੇ ਯੂਜ਼ਰਸ ਲਈ ਨਵੇਂ InstaProm  ਸਟੀਕਰ ਨੂੰ ਆਪਣੇ ਪਲੇਟਫਾਰਮਸ 'ਚ ਸ਼ਾਮਲ ਕਰ ਦਿੱਤਾ ਹੈ। ਇੰਸਟਾ ਪ੍ਰੋਮ ਸਟੀਕਰ ਏ.ਆਰ. ਇਫੈਕਟਸ ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਸਟੀਕਰ ਰਾਹੀਂ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਵੀ ਅਪੀਲ ਕੀਤੀ ਹੈ।

ਇੰਸਟਾਗ੍ਰਾਮ ਨੇ ਇਸ ਸਟੀਕਰ ਨੂੰ ਲੈ ਕੇ ਇਕ ਸ਼ਾਰਟ ਵੀਡੀਓ ਜਾਰੀ ਕੀਤੀ ਹੈ ਜਿਸ 'ਚ ਇਸ ਸਟੀਕਰ ਦੇ ਕੰਮ ਕਰਨ ਦੇ ਤਰੀਕੇ ਨੂੰ ਦਰਸ਼ਾਇਆ ਗਿਆ ਹੈ। ਯੂਜ਼ਰਸ ਇਸ ਸਟੀਕਰ ਨੂੰ ਸਟੋਰੀ ਸੈਕਸ਼ਨ 'ਚ ਜਾ ਕੇ ਇਸਤੇਮਾਲ ਕਰ ਸਕਣਗੇ। ਹਾਲਾਂਕਿ ਇਸ ਸਟੀਕਰ ਨੂੰ ਹੁਣ ਤਕ ਸਾਰੇ ਯੂਜ਼ਰਸ ਲਈ ਉਪਲੱਬਧ ਨਹੀਂ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਟੀਕਰ ਆਉਣ ਵਾਲੇ ਦਿਨਾਂ 'ਚ ਸਾਰੇ ਯੂਜ਼ਰਸ ਨੂੰ ਵਰਤੋਂ ਲਈ ਮਿਲੇਗੀ।


Karan Kumar

Content Editor

Related News