Instagram ''ਚ ਆਈ ਸ਼ਾਨਦਾਰ ਅਪਡੇਟ ਹੁਣ ਭੇਜਣ ਤੋਂ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ
Friday, Dec 22, 2023 - 05:32 PM (IST)
ਗੈਜੇਟ ਡੈਸਕ- ਮੈਟਾ ਨੇ ਇੰਸਟਾਗ੍ਰਾਮ ਯੂਜ਼ਰਜ਼ ਲਈ ਇਕ ਵੱਡੀ ਅਪਡੇਟ ਜਾਰੀ ਕੀਤੀ ਹੈ। ਹੁਣ ਇੰਸਟਾਗ੍ਰਾਮ ਯੂਜ਼ਰਜ਼ ਵੀ ਵਟਸਐਪ ਅਤੇ ਫੇਸਬੁੱਕ ਦੀ ਤਰ੍ਹਾਂ ਭੇਜੇ ਗਏ ਮੈਸੇਜ ਨੂੰ ਐਡਿਟ ਕਰ ਸਕਦੇ ਹਨ। ਇੰਸਟਾਗ੍ਰਾਮ ਨੇ ਇਸ ਫੀਚਰ ਬਾਰੇ ਬਹੁਤ ਪਹਿਲਾਂ ਜਾਣਕਾਰੀ ਦਿੱਤੀ ਸੀ ਅਤੇ ਲੰਬੇ ਸਮੇਂ ਬਾਅਦ ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ- ਠੱਗੀ ਦਾ ਨਵਾਂ ਅੱਡਾ ਬਣਿਆ Instagram, ਲੋਕਾਂ ਨੂੰ ਇੰਝ ਲਗਾਇਆ ਜਾ ਰਿਹਾ ਚੂਨਾ
ਇੰਸਟਾਗ੍ਰਾਮ 'ਤੇ ਭੇਜੇ ਗਏ ਮੈਸੇਜ ਨੂੰ ਐਡਿਟ ਕਰਨ ਲਈ ਇਕ ਸਮਾਂ ਮਿਆਦ ਤੈਅ ਕੀਤੀ ਗਈ ਹੈ ਯਾਨੀ ਤੁਸੀਂ ਕਦੇ ਵੀ ਮੈਸੇਜ ਨੂੰ ਐਡਿਟ ਨਹੀਂ ਕਰ ਸਕੋਗੇ। ਨਵੀਂ ਅਪਡੇਟ ਮੁਤਾਬਕ, ਇੰਸਟਾਗ੍ਰਾਮ 'ਤੇ ਭੇਜੇ ਗਏ ਮੈਸੇਜ ਨੂੰ ਭੇਜਣ ਦੇ 15 ਮਿੰਟਾਂ ਤਕ ਐਡਿਟ ਕਰ ਸਕੋਗੇ। ਦੱਸ ਦੇਈਏ ਕਿ ਇਹ ਫੀਚਰ ਵਟਸਐਪ, ਫੇਸਬੁੱਕ ਅਤੇ ਟੈਲੀਗ੍ਰਾਮ 'ਤੇ ਕਾਫੀ ਸਮੇਂ ਤੋਂ ਹੈ।
ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ
ਦੱਸ ਦੇਈਏ ਕਿ ਇੰਸਟਾਗ੍ਰਾਮ ਇਕ ਹੋਰ ਵੱਡੀ ਅਪਡੇਟ ਜਾਰੀ ਕਰਨ ਵਾਲਾ ਹੈ। ਇੰਸਟਾਗ੍ਰਾਮ ਦੀ ਇਸ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਆਰੀਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬੈਕਗ੍ਰਾਊਂਡ ਇਮੇਜ ਨੂੰ ਬਦਲ ਸਕਣਗੇ, ਹਾਲਾਂਕਿ ਇਸ ਫੀਚਰ ਦੀ ਫਿਲਹਾਲ ਟੈਸਟਿੰਗ ਹੋ ਰਹੀ ਹੈ।
ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਨੂੰ ‘Backdrop’ ਨਾਂ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਮੈਟਾ ਦੇ ਜਨਰੇਟਿਵ ਏ.ਆਈ. ਪ੍ਰਮੁੱਖ ਅਹਿਮਦ ਅਲ ਢਾਲੇ ਨੇ ਦਿੱਤੀ ਹੈ। ਫਿਲਹਾਲ ਬੈਕਡ੍ਰਾਪ ਫੀਚਰ ਸਿਰਫ ਅਮਰੀਕੀ ਯੂਜ਼ਰਜ਼ ਲਈ ਉਪਲੱਬਧ ਹੈ।
ਇਹ ਵੀ ਪੜ੍ਹੋ- WhatsApp ਯੂਜ਼ਰਜ਼ ਹੁਣ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਸਕਣਗੇ ਸਟੇਟਸ, ਆ ਰਹੀ ਨਵੀਂ ਅਪਡੇਟ