ਜਲਦ ਹੀ ਡੈਸਕਟਾਪ ’ਤੇ ਵੀ ਵੇਖ ਸਕੋਗੇ ਇੰਸਟਾਗ੍ਰਾਮ ਰੀਲ ਦੀ ਵੀਡੀਓ

06/01/2021 1:33:43 PM

ਗੈਜੇਟ ਡੈਸਕ– ਟਿਕਟਾਕ ਦੇ ਬੰਦ ਹੋਣ ਤੋਂ ਬਾਅਦ ਇੰਸਟਾਗ੍ਰਾਮ ਦੇ ਸ਼ਾਰਟ ਵੀਡੀਓ ਫੀਚਰ ਰੀਲਸ ਨੂੰ ਕਾਫ਼ੀ ਸਫ਼ਲਤਾ ਮਿਲੀ ਹੈ। ਇੰਸਟਾਗ੍ਰਾਮ ਤੋਂ ਇਲਾਵਾ ਫੇਸਬੁੱਕ ਅਤੇ ਯੂਟਿਊਬ ’ਤੇ ਵੀ ਸ਼ਾਰਟ ਵੀਡੀਓ ਦਾ ਫੀਚਰ ਆ ਗਿਆ ਹੈ ਪਰ ਇਹ ਸਾਰੀਆਂ ਸ਼ਾਰਟ ਵੀਡੀਓਜ਼ ਸਿਰਫ਼ ਮੋਬਾਇਲ ਐਪ ’ਤੇ ਹੀ ਵੇਖੀਆ ਜਾ ਸਕਦੀਆਂ ਹਨ। ਡੈਸਕਟਾਪ ਵਰਜ਼ਨ ’ਤੇ ਅਜਿਹੀ ਕੋਈ ਸੁਵਿਧਾ ਨਹੀਂ ਹੈ। ਹੁਣਲੋਕਾਂ ਦੀ ਲੋੜ ਅਤੇ ਬਾਜ਼ਾਰ ਨੂੰ ਵੇਖਦੇ ਹੋਏ ਫੇਸਬੁੱਕ ਦੀ ਮਲਕੀਅਤ ਵਾਲੇ ਐਪ ਇੰਸਟਾਗ੍ਰਾਮ ਨੇ ਵੈੱਬ ਵਰਜ਼ਨ ’ਤੇ ਵੀ ਰੀਲਸ ਫੀਚਰ ਦੇਣ ਦਾ ਫੈਸਲਾ ਕੀਤਾ ਹੈ। 

ਕਈ ਲੀਕ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਇੰਸਟਾਗ੍ਰਾਮ ਆਪਣੇ ਸ਼ਾਰਟ ਵੀਡੀਓ ਫੀਚਰ ਰੀਲਸ ਦੇ ਬੀਟਾ ਵਰਜ਼ਨ ’ਤੇ ਕੰਮ ਕਰ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਲਾਂਚ ਕੀਤਾ ਜਾਵੇਗਾ। DroidMaze ਨੇ ਸਭ ਤੋਂ ਪਹਿਲਾਂ ਇਸ ਬਾਰੇ ਖ਼ਬਰ ਦਿੱਤੀ ਹੈ। ਡੈਸਕਟਾਪ ਲਈ ਰੀਲਸ ਆਈਕਨ ਨੂੰ ਐਪ ’ਚ ਵੇਖਿਆ ਗਿਆ ਹੈ ਜੋ ਕਿ ਠੀਕ ਅਜਿਹਾ ਹੀ ਦਿਸ ਰਿਹਾ ਹੈ ਜਿਵੇਂ ਐਂਡਰਾਇਡ ਅਤੇ ਆਈ.ਓ.ਐੱਸ. ਵਾਲੇ ਐਪਸ ’ਚ ਦਿਸਦਾ ਹੈ। ਹਾਲਾਂਕਿ, ਇਹ ਆਈਕਨ ਸਾਰੇ ਯੂਜ਼ਰਸ ਨੂੰ ਨਹੀਂ ਦਿਸ ਰਿਹਾ। ਰਿਪੋਰਟ ਮੁਤਾਬਕ, ਇਸ ਨੂੰ ਰਿਵਰਸ ਇੰਜੀਨੀਅਰਿੰਗ ਦੀ ਮਦਦ ਨਾਲ ਵੇਖਿਆ ਗਿਆ ਹੈ। ਡੈਸਕਟਾਪ ਲਈ ਰੀਲਸ ਦੀ ਸੁਪੋਰਟ ਆਉਣ ਤੋਂ ਇਲਾਵਾ ਇਕ ਹੋਰ ਨਵੀਂ ਅਪਡੇਟ ਆ ਰਹੀ ਹੈ ਜਿਸ ਤੋਂ ਬਾਅਦ ਸਟੋਰੀਜ਼ ਡਿਸਅਪੀਅਰ ਦਾ ਵੀ ਸਮਾਂ ਦਿਸੇਗਾ ਕਿ ਤੁਹਾਡੀ ਸਟੋਰੀ ਦੇ ਖ਼ਤਮ ਹੋਣ ’ਚ ਕੰਨਾ ਸਮਾਂ ਬਚਿਆ ਹੈ। 

ਹਾਲਾਂਕਿ, ਇੰਸਟਾਗ੍ਰਾਮ ਨੇ ਅਧਿਕਾਰਤ ਤੌਰ ’ਤੇ ਨਵੇਂ ਫੀਚਰ ਬਾਰੇ ਜਾਣਕਾਰੀ ਨਹੀਂ ਦਿੱਤੀ। ਨਵੇਂ ਫੀਚਰ ਦੀ ਟੈਸਟਿੰਗ ਫਿਲਹਾਲ ਬੀਟਾ ਐਪ ’ਤੇ ਹੋ ਰਹੀ ਹੈ ਅਤੇ ਜਲਦ ਹੀ ਇਸ ਨੂੰ ਲਾਂਚ ਵੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਲਾਂਚਿੰਗ ਤਾਰੀਖ਼ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। 


Rakesh

Content Editor

Related News