Instagram Reels ’ਚ ਹੁਣ ਬਣਾ ਸਕੋਗੇ 30 ਸਕਿੰਟਾਂ ਦੀ ਵੀਡੀਓ, ਜੁੜਨਗੇ ਕਈ ਨਵੇਂ ਫੀਚਰਜ਼

Friday, Sep 25, 2020 - 01:44 PM (IST)

Instagram Reels ’ਚ ਹੁਣ ਬਣਾ ਸਕੋਗੇ 30 ਸਕਿੰਟਾਂ ਦੀ ਵੀਡੀਓ, ਜੁੜਨਗੇ ਕਈ ਨਵੇਂ ਫੀਚਰਜ਼

ਗੈਜੇਟ ਡੈਸਕ– ਇੰਸਟਾਗ੍ਰਾਮ ਦੀ ਨਵੀਂ ਅਪਡੇਟ ’ਚ ਯੂਜ਼ਰਸ ਨੂੰ 30 ਸਕਿੰਟ ਲੰਬੀ ਵੀਡੀਓ ਬਣਾਉਣ ਦੀ ਸੁਵਿਧਾ ਮਿਲੇਗੀ। ਹੁਣ ਤਕ ਇਸ ਪਲੇਟਫਾਰਮ ’ਤੇ ਸਿਰਫ 15 ਸਕਿੰਟਾਂ ਦੀ ਵੀਡੀਓ ਬਣਾਈ ਜਾ ਸਕਦੀ ਸੀ। ਇੰਸਟਾਗ੍ਰਾਮ ਨੇ ਕੁਝ ਬੇਸਿਕ ਪਰ ਮਹੱਤਵਪੂਰਨ ਅਤੇ ਉਪਯੋਗੀ ਫੀਚਰਜ਼ ਰੀਲਸ ਲਈ ਪੇਸ਼ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਟਿਕਟੌਕ ਦੇ ਆਪਸ਼ਨ ਦੇ ਤੌਰ ’ਤੇ ਉਭਰਣ ਵਾਲੇ ਰੀਲਸ ਫੀਚਰ ਨੂੰ ਹੋਰ ਜ਼ਿਆਦਾ ਸੁਵਿਧਾਜਨਕ ਬਣਾਇਆ ਜਾ ਸਕੇ। ਦੱਸ ਦੇਈਏ ਕਿ ਇਸ ਫੀਚਰ ਨੂੰ ਕੁਝ ਮਹੀਨਿਆਂ ਪਹਿਲਾਂ ਹੀ ਭਾਰਤ ’ਚ ਪੇਸ਼ ਕੀਤਾ ਗਿਆ ਹੈ। 30 ਸਕਿੰਟ ਲੰਬੀ ਵੀਡੀਓ ਬਣਾਉਣ ਤੋਂ ਇਲਾਵਾ ਆਉਣ ਵੀਲੀ ਅਪਡੇਟ ਦੇ ਨਾਲ ਰੀਲਸ ’ਚ ਟਾਈਮਰ ਦੀ ਬਿਆਨ ਨੂੰ ਵਧਾ ਕੇ 10 ਸਕਿੰਟ ਕਰ ਦਿੱਤਾ ਜਾਵੇਗਾ। ਨਾਲ ਹੀ ਤੁਸੀਂ ਵੀਡੀਓ ਨੂੰ ਟ੍ਰਿਮ ਅਤੇ ਗੈਰ-ਜ਼ਰੂਰੀ ਕਲਿੱਪ ਨੂੰ ਡਿਲੀਟ ਵੀ ਕਰ ਸਕੋਗੇ। ਇੰਸਟਾਗ੍ਰਾਮ ਜਲਦ ਹੀ ਆਪਣੇ ਯੂਜ਼ਰਸ ਲਈ ਇਨ੍ਹਾਂ ਨਵੀਆਂ ਅਪਡੇਟਸ ਨੂੰ ਜਾਰੀ ਕਰਨ ਵਾਲਾ ਹੈ। 

 

ਇੰਸਟਾਗ੍ਰਾਮ ਨੇ ਰੀਲਸ ਲਈ ਇਨ੍ਹਾਂ ਅਪਡੇਟਸ ਦੀ ਜਾਣਕਾਰੀ ਟਵਿਟਰ ਰਾਹੀਂ ਦਿੱਤੀ ਹੈ। ਰੀਲਸ ਲਈ ਪੇਸ਼ ਕੀਤੀ ਹੋਣ ਵਾਲੀ ਅਪਡੇਟ ਦਾ ਉਦੇਸ਼ ਸ਼ਾਰਟ ਵੀਡੀਓ ਮੇਕਿੰਗ ਅਤੇ ਅਪਲੋਡਿੰਗ ਫੀਚਰ ਰੀਲਸ ਨੂੰ ਹੋਰ ਵੀ ਜ਼ਿਆਦਾ ਆਸਾਨ ਬਣਾਉਣਾ ਹੈ। ਦੱਸ ਦੇਈਏ ਕਿ ਰੀਲਸ ਇੰਸਟਾਗ੍ਰਾਮ ਦਾ ਇਕ ਸ਼ਾਰਟ ਵੀਡੀਓ ਮੇਕਿੰਗ ਅਤੇ ਸ਼ੇਅਰਿੰਗ ਫੀਚਰ ਹੈ, ਜਿਸ ਰਾਹੀਂ ਯੂਜ਼ਰਸ ਵੀਡੀਓ ਨੂੰ ਰਿਕਾਰਡ ਅਤੇ ਆਡੀਓ ਤੇ ਵਿਜ਼ੁਅਲ ਇਫੈਕਟਸ ਦੇ ਨਾਲ ਐਡਿਟ ਕਰ ਸਕਦੇ ਹਨ। ਭਾਰਤ ’ਚ ਟਿਕਟੌਕ ਐਪ ਦੇ ਬੈਨ ਹੋਣ ਤੋਂ ਬਾਅਦ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਟਿਕਟੌਕ ਵਰਗੀ ਸ਼ਾਰਟ ਵੀਡੀਓ ਸੁਵਿਧਾ ਦੇਣ ਵਾਲੇ ਇਸ ਫੀਚਰ ਨੂੰ ਲਾਂਚ ਕੀਤਾ ਸੀ। 


author

Rakesh

Content Editor

Related News