ਇੰਸਟਾਗ੍ਰਾਮ ''ਚ ਵੀ ਆ ਰਿਹੈ ਪੇਮੈਂਟ ਫੀਚਰਸ, ਇੰਝ ਕਰੇਗਾ ਕੰਮ

05/04/2018 11:51:15 AM

ਜਲੰਧਰ- ਲੱਗਦਾ ਹੈ ਕਿ ਅਗਲੇ ਸਾਲ ਤਕ ਦੁਨੀਆ ਦੀਆਂ ਸਾਰੀਆਂ ਮੋਬਾਇਲ ਐਪਸ 'ਚ ਪੇਮੈਂਟ ਦਾ ਆਪਸ਼ਨ ਆ ਜਾਵੇਗਾ। ਦੇਖਦੇ-ਦੇਖਦੇ ਕਈ ਪੇਮੈਂਟ ਐਪ ਲਾਂਚ ਹੋ ਗਈਆਂ ਹਨ ਕਿ ਹੁਣ ਉਨ੍ਹਾਂ ਦੀ ਗਿਣਤੀ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਅਜੇ ਹਾਲ ਹੀ 'ਚ ਫੇਸਬੁੱਕ ਨੇ ਭਾਰਤੀ ਯੂਜ਼ਰਸ ਲਈ ਮੋਬਾਇਲ ਰਿਚਾਰਜ ਦਾ ਫੀਚਰ ਦਿੱਤਾ ਹੈ ਅਤੇ ਵਟਸਐਪ ਪੇਂਮੈਂਟ ਫੀਚਰ ਦੀ ਟੈਸਿੰਟਗ ਪਿਛਲੇ 2 ਮਹੀਨਿਆਂ ਤੋਂ ਕਰ ਰਿਹਾ ਹੈ। ਉਥੇ ਹੀ ਹੁਣ ਇੰਸਟਾਗ੍ਰਾਮ 'ਚ ਵੀ ਪੇਮੈਂਟ ਦਾ ਫੀਚਰ ਆਉਣ ਵਾਲਾ ਹੈ। 
PunjabKesari
 

ਇੰਝ ਕਰੇਗਾ ਕੰਮ
ਇੰਸਟਾਗ੍ਰਾਮ ਨੇ ਚੁੱਪਚਾਪ ਹੀ ਪੇਮੈਂਟ ਦਾ ਫੀਚਰ ਐਪ 'ਚ ਦੇ ਦਿੱਤਾ ਹੈ, ਹਾਲਾਂਕਿ ਅਜੇ ਇਹ ਫੀਚਰ ਸਿਰਫ ਕੁਝ ਹੀ ਲੋਕਾਂ ਲਈ ਦਿੱਤਾ ਗਿਆ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਆਪਣੀ ਪ੍ਰੋਫਾਇਲ 'ਚ ਜਾ ਕੇ ਆਪਣਾ ਡੈਬਿਟ ਜਾਂ ਕ੍ਰੈਡਿਟ ਕਾਰਡ ਸੇਵ ਕਰਕੇ ਇਕ ਸਕਿਓਰਿਟੀ ਪਿੰਨ ਵੀ ਸੈੱਟ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਸ਼ਾਪਿੰਗ ਦੌਰਾਨ ਆਪਣੇ ਇੰਸਟਾਗ੍ਰਾਮ ਐਪ ਰਾਹੀਂ ਪੇਮੈਂਟ ਕਰ ਸਕੋਗੇ। 
TechCrunch ਦੀ ਰਿਪੋਰਟ ਮੁਤਾਬਕ ਇੰਸਟਾਗ੍ਰਾਮ ਨੇ ਵੀ ਇਸ ਦੀ ਪੁੱਸ਼ਟੀ ਕੀਤੀ ਹੈ। ਇੰਸਟਾਗ੍ਰਾਮ ਨੇ ਕਿਹਾ ਕਿ ਪੇਮੈਂਟ ਫੀਚਰ ਰਾਹੀਂ ਤੁਸੀਂ ਰੈਸਟੋਰੈਂਟ ਜਾਂ ਸੈਲੂਨ ਦੀ ਬੁਕਿੰਗ ਕਰ ਸਕੋਗੇ ਅਤੇ ਫਿਰ ਪੇਮੈਂਟ ਕਰ ਸਕੋਗੇ। ਇੰਸਟਾਗ੍ਰਾਮ ਐਪ 'ਚ ਪੇਮੈਂਟ ਦਾ ਫੀਚਰ ਫਿਲਹਾਲ ਸਿਰਫ ਅਮਰੀਕਾ ਦੇ ਕੁਝ ਹੀ ਯੂਜ਼ਰਸ ਲਈ ਆਇਆ ਹੈ, ਬਾਕੀ ਦੇਸ਼ਾਂ 'ਚ ਇਸ ਦੀ ਲਾਂਚਿੰਗ ਦੀ ਕੋਈ ਖਬਰ ਨਹੀਂ ਹੈ।


Related News