ਇੰਸਟਾਗ੍ਰਾਮ 'ਤੇ ਤੜਕੇ 3 ਵਜੇ ਪੋਸਟ ਪਾ ਮੁੰਡੇ ਨੇ ਪੀਤਾ ਜ਼ਹਿਰ, ਹਾਲਤ ਦੇਖ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
Thursday, Jun 06, 2024 - 11:53 AM (IST)
ਖਰੜ (ਰਣਬੀਰ) : ਇੱਥੇ ਸੰਨੀ ਐਨਕਲੇਵ ਦੇ ਰਹਿਣ ਵਾਲੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸਮੇਂ ਪਰਿਵਾਰਕ ਮੈਂਬਰ ਦੂਜੇ ਕਮਰੇ ’ਚ ਸਨ। ਮ੍ਰਿਤਕ ਨੌਜਵਾਨ ਦੇ ਪਿਤਾ ਜਸਪਾਲ ਸਿੰਘ ਮੂਲ ਰੂਪ ਤੋਂ ਦਸਮੇਸ਼ ਨਗਰ, ਜਲਾਲਾਬਾਦ (ਫਾਜ਼ਿਲਕਾ) ਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਤੇ ਇਕ ਧੀ ਹੈ। ਹਰ ਰੋਜ਼ ਦੀ ਤਰ੍ਹਾਂ 2 ਜੂਨ ਨੂੰ ਮੋਹਿਤ (25) ਰਾਤ ਨੂੰ ਘਰ ਆਇਆ ਤੇ ਖਾਣਾ ਖਾਣ ਤੋਂ ਬਾਅਦ ਸੌਂ ਗਿਆ। ਤੜਕੇ ਕਰੀਬ 3 ਵਜੇ ਉਹ ਬਾਥਰੂਮ ’ਚ ਗਿਆ। ਜਦੋਂ ਪਰਿਵਾਰਕ ਮੈਂਬਰਾਂ ਨੇ ਸਵੇਰੇ ਉੱਠੇ ਤਾਂ ਦੇਖਿਆ ਕਿ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਖਿੜਕੀ ਤੋਂ ਦੇਖਿਆ ਤਾਂ ਮੋਹਿਤ ਜ਼ਮੀਨ ’ਤੇ ਪਿਆ ਸੀ। ਉਹ ਦਰਵਾਜ਼ਾ ਤੋੜ ਕੇ ਬਾਥਰੂਮ ’ਚ ਦਾਖ਼ਲ ਹੋਏ ਤਾਂ ਪਤਾ ਲੱਗਾ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਵੱਡੀ Update, 18 ਜ਼ਿਲ੍ਹਿਆਂ ਲਈ ਅਲਰਟ ਜਾਰੀ, ਪੜ੍ਹੋ ਪੂਰੀ ਖ਼ਬਰ
ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੋਂ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਰੋਹਿਤ ਨੇ ਇਸ ਦੌਰਾਨ ਮੋਹਿਤ ਦੀ ਇੰਸਟਾਗ੍ਰਾਮ ਪ੍ਰੋਫਾਈਲ ਦੇਖੀ ਤਾਂ ਉਸ ’ਚ 3 ਜੂਨ ਨੂੰ ਤੜਕੇ 3 ਵਜੇ ਦੇ ਕਰੀਬ ਸਟੇਟਸ ਅਪਲੋਡ ਕੀਤਾ ਸੀ। ਇਸ ’ਚ ਮੋਹਿਤ ਨੇ ਦੱਸਿਆ ਕਿ ਉਸ ਨੇ ਦੋਸਤ ਸ਼ਿਵਮ ਧਮੀਜਾ, ਸ਼ਿਰਾਜ਼ ਗਿਰਧਰ ਤੇ ਉਨ੍ਹਾਂ ਦੇ ਸਾਥੀ ਰਾਹੁਲ ਵਰਮਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਦੋਸਤਾਂ ਨੇ ਕਿਸੇ ਹੋਰ ਮੋਹਿਤ ਜ਼ਰੀਏ ਨਿਵੇਸ਼ ਦੇ ਨਾਂ ’ਤੇ ਅਣਪਛਾਤੇ ਵਿਅਕਤੀ ਦੇ ਖ਼ਾਤੇ ’ਚ ਕਰੀਬ 90 ਹਜ਼ਾਰ ਰੁਪਏ 15 ਦਿਨ ਪਹਿਲਾਂ ਟਰਾਂਸਫਰ ਕੀਤੇ ਸਨ। ਉਕਤ ਵਿਅਕਤੀ ਫੋਨ ਨਹੀਂ ਚੁੱਕ ਰਿਹਾ ਸੀ, ਜਿਸ ਕਾਰਨ ਤਿੰਨੇਂ ਮੁਲਜ਼ਮ 5 ਦਿਨਾਂ ਤੋਂ ਉਸ ਦੇ ਭਰਾ ਨੂੰ ਪੈਸੇ ਵਾਪਸ ਕਰਵਾਉਣ ਲਈ ਪਰੇਸ਼ਾਨ ਤੇ ਧਮਕੀਆਂ ਦੇ ਰਹੇ ਸਨ। ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪਰਿਵਾਰ ਨੇ ਜਲਾਲਾਬਾਦ ’ਚ ਅੰਤਿਮ ਸੰਸਕਾਰ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਖ਼ਰਾਬ ਮੌਸਮ ਵਿਚਾਲੇ ਦਰਦਨਾਕ ਖ਼ਬਰ : ਹਨ੍ਹੇਰੀ-ਤੂਫ਼ਾਨ ਦੀ ਕਵਰੇਜ ਕਰ ਰਹੇ ਪੱਤਰਕਾਰ ਦੀ ਮੌਤ (ਵੀਡੀਓ)
ਦੋ ਦੋਸਤਾਂ ਸਣੇ ਤਿੰਨ ’ਤੇ ਕੇਸ, ਭਾਲ ਜਾਰੀ
ਜਾਂਚ ਅਧਿਕਾਰੀ ਰਜਿੰਦਰ ਸਿੰਘ ਅਨੁਸਾਰ ਮੋਹਿਤ ਵਰਕ ਪਰਮਿਟ ’ਤੇ ਸਿੰਗਾਪੁਰ ਜਾਣ ਦੀ ਤਿਆਰੀ ਕਰ ਰਿਹਾ ਸੀ। ਕੁੱਝ ਦਿਨ ਪਹਿਲਾਂ ਹੀ ਫਾਈਲ ਲਗਾਈ ਸੀ। ਇਸ ਤੋਂ ਪਹਿਲਾਂ ਉਹ ਕੈਬ ਚਲਾਉਂਦਾ ਸੀ। ਸੰਨੀ ਐਨਕਲੇਵ ਪੁਲਸ ਵੱਲੋਂ ਤਿੰਨੇ ਮੁਲਜ਼ਮਾਂ ਸ਼ਿਰਾਜ ਗਿਰਧਰ, ਰਾਹੁਲ ਵਰਮਾ ਤੇ ਸ਼ਿਵਮ ਧਮੀਜਾ ਵਾਸੀ ਜਲਾਲਾਬਾਦ ਖ਼ਿਲਾਫ਼ ਧਾਰਾ-306 ਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਇਕ ਮੁਲਜ਼ਮ ਆਸਟ੍ਰੇਲੀਆ ਫ਼ਰਾਰ ਹੋ ਗਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8