ਸਾਜ਼ ਨੇ ਪਤਨੀ ਅਫ਼ਸਾਨਾ ਖ਼ਾਨ ਦਾ ਇੰਝ ਮਨਾਇਆ ਬਰਥਡੇ, ਗਾਇਕਾ ਨੇ ਭਰਾ ਸਿੱਧੂ ਦੇ ਨਾਂ ਦਾ ਵੀ ਕੱਟਿਆ ਕੇਕ
Thursday, Jun 13, 2024 - 11:57 AM (IST)
 
            
            ਜਲੰਧਰ (ਬਿਊਰੋ) : ਬੀਤੇ ਦਿਨੀਂ ਮਸ਼ਹੂਰ ਗਾਇਕਾ ਅਫ਼ਸਾਨਾ ਖ਼ਾਨ ਦਾ ਜਨਮਦਿਨ ਸੀ। ਇਸ ਖ਼ਾਸ ਮੌਕੇ ਨੂੰ ਹੋਰ ਖ਼ਾਸ ਬਣਾਉਣ ਲਈ ਗਾਇਕ ਸਾਜ਼ ਨੇ ਪਤਨੀ ਅਫ਼ਸਾਨਾ ਨੂੰ ਸਰਪ੍ਰਾਈਜ਼ ਦਿੱਤਾ। ਦਰਅਸਲ, ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਅਫ਼ਸਾਨਾ ਦੇ ਪਤੀ ਸਾਜ਼ ਉਸ ਦਾ ਜਨਮਦਿਨ ਬਹੁਤ ਹੀ ਖ਼ਾਸ ਅੰਦਾਜ਼ 'ਚ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ।

ਗਾਇਕ ਸਾਜ਼ ਨੇ ਆਪਣੀ ਲਵ ਲੇਡੀ ਅਫ਼ਸਾਨਾ ਖ਼ਾਨ ਦਾ ਜਨਮਦਿਨ ਬਹੁਤ ਹੀ ਖ਼ਾਸ ਅੰਦਾਜ਼ 'ਚ ਮਨਾਇਆ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।

ਅਫ਼ਸਾਨਾ ਖ਼ਾਨ ਦੇ ਜਨਮਦਿਨ ਮੌਕੇ ਉਸ ਨੂੰ ਵਧਾਈ ਦਿੰਦੇ ਹੋਏ ਸਾਜ਼ ਨੇ ਕੈਪਸ਼ਨ 'ਚ ਲਿਖਿਆ, ''Wish you very happy birthday to my queen my love 🫅♥️ਮੇਰੇ ਪਿਆਰ 🫅♥️ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਨੂੰ ਚੰਗੀ ਸਿਹਤ ਦੇਵੇ, ਉਹ ਸਭ ਕੁਝ ਜੋ ਤੁਸੀਂ ਆਪਣੀ ਜ਼ਿੰਦਗੀ 'ਚ ਚਾਹੁੰਦੇ ਹੋ ਹਮੇਸ਼ਾ ਮੇਰੇ ਨਾਲ ਰਹੋ 😘ਲਵ ਯੂ ਦਿਲ ਸੇ ਦੁਆ ਆਪ ਹਮੇਸ਼ਾ ਖੁਸ਼ ਰਹੋ।''

ਸਾਜ਼ ਵੱਲੋਂ ਸਾਂਝੀ ਕੀਤੀ ਗਈ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਅਫ਼ਸਾਨਾ ਖ਼ਾਨ ਘਰ ਪਹੁੰਚਦੀ ਹੈ ਤਾਂ ਸਾਜ਼ ਉਸ ਨੂੰ ਲੈਣ ਲਈ ਗੱਡੀ ਕੋਲ ਪਹੁੰਚਦੇ ਹਨ। ਇਸ ਮਗਰੋਂ ਜਿਵੇਂ ਹੀ ਉਹ ਕਾਰ ਤੋਂ ਬਾਹਰ ਆਉਂਦੀ ਹੈ ਤੇ ਆਤਿਸ਼ਬਾਜ਼ੀ ਹੁੰਦੀ ਹੈ, ਜਿਸ ਨੂੰ ਵੇਖ ਕੇ ਉਹ ਖੁਸ਼ ਹੋ ਜਾਂਦੀ ਹੈ।

ਜਿਵੇਂ ਹੀ ਅਫ਼ਸਾਨਾ ਘਰ ਦੇ ਅੰਦਰ ਪਹੁੰਚਦੀ ਹੈ ਤਾਂ ਉਹ ਆਪਣੇ ਪੂਰੇ ਪਰਿਵਾਰ, ਮਾਂ, ਭਰਾ ਖ਼ੁਦਾ ਬਖਸ਼ ਤੇ ਭੈਣਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਹੈ। ਇੱਥੇ ਪੂਰੇ ਸੈਟਅਪ ਤੇ ਤਿਆਰੀ ਦੇ ਨਾਲ ਅਫ਼ਸਾਨਾ ਦਾ ਬਰਥਡੇਅ ਕੇਕ ਸਜਾਇਆ ਗਿਆ ਸੀ।

ਅਫ਼ਸਾਨਾ ਖ਼ਾਨ ਆਪਣਾ ਬਰਥਡੇ ਕੇਕ ਕੱਟਦੀ ਹੈ ਤੇ ਉਹ ਪਤੀ ਸਾਜ਼ ਤੇ ਪੂਰੇ ਪਰਿਵਾਰ ਨੂੰ ਧੰਨਵਾਦ ਦਿੰਦੀ ਹੈ ਤੇ ਇਸ ਦੇ ਨਾਲ ਹੀ ਉਹ ਆਪਣੇ ਮਰਹੂਮ ਭਰਾ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੀ ਹੈ ਤੇ ਉਨ੍ਹਾਂ ਦੇ ਜਨਮਦਿਨ ਦਾ ਕੇਕ ਵੀ ਕੱਟਦੀ ਹੈ। ਫੈਨਜ਼ ਇਹ ਵੀਡੀਓ ਕਾਫ਼ੀ ਪਸੰਦ ਆ ਰਹੀ ਹੈ।

ਦੱਸ ਦਈਏ ਕਿ ਅਫ਼ਸਾਨਾ ਖ਼ਾਨ ਤੇ ਸਾਜ਼ ਦੋਵੇਂ ਹੀ ਗਾਇਕੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। 







 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            