ਇੰਸਟਾਗ੍ਰਾਮ ਯੂਜ਼ਰਸ ਦੀ ਗਿਣਤੀ 6 ਕਰੋੜ ਤੋਂ ਪਾਰ : ਰਿਪੋਰਟ

Friday, Dec 16, 2016 - 02:26 PM (IST)

ਇੰਸਟਾਗ੍ਰਾਮ ਯੂਜ਼ਰਸ ਦੀ ਗਿਣਤੀ 6 ਕਰੋੜ ਤੋਂ ਪਾਰ : ਰਿਪੋਰਟ
ਜਲੰਧਰ- ਇੰਸਟਾਗ੍ਰਾਮ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਦਾ ਯੂਜ਼ਰ ਬੇਸ ਹੁਣ ਵੱਧ ਕੇ 6 ਕਰੋੜ ਹੋ ਗਿਆ ਹੈ। ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਇੰਸਟਾਗ੍ਰਾਮ ਮੁਤਾਬਕ ਪਿਛਲੇ ਕੁਝ ਮਹੀਨਿਆਂ ''ਚ ਜਾਰੀ ਕੀਤੇ ਗਏ ਨਵੇਂ ਫੀਚਰ ਕਾਰਨ ਮੀਡੀਆ ਸ਼ੇਅਰਿੰਗ ਸਾਈਟ ਦੀ ਲੋਕਪ੍ਰਿਅਤਾ ਵਧੀ ਹੈ। 
ਕੰਪਨੀ ਨੇ ਇਕ ਬਲਾਗ ਪੋਸਟ ''ਚ ਕਿਹਾ ਕਿ ਫੋਟੋ ਸ਼ੇਅਰਿੰਗ ਐਪ ''ਇੰਸਟਾਗ੍ਰਾਮ'' ਨੇ ਜੂਨ ਤੋਂ ਲੈ ਕੇ ਹੁਣ ਤੱਕ ਇਕ ਕਰੋੜ ਨਵੇਂ ਯੂਜ਼ਰ ਜੋੜੇ ਹਨ।  ਜੂਨ ''ਚ ਇੰਸਟਾਗ੍ਰਾਮ ਨੇ 5 ਕਰੋੜ ਯੂਜ਼ਰ ਹੋਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੇ ਇੰਸਟਾਗ੍ਰਾਮ ਸਟੋਰੀਜ਼ (ਤਸਵੀਰਾਂ ਅਤੇ ਵੀਡੀਓ ਲਈ ਸਲਾਈਡ ਸ਼ੋਅ ਫੀਚਰ) ਲਾਂਚ ਕੀਤਾ ਜੋ ਕਿ ਇੰਸਟਾਗ੍ਰਾਮ ਦੀ ਵਿਰੋਧੀ ਕੰਪਨੀ ਸਨੈਪ ਇੰਕ ਦੇ ਸਨੈਪਚੈਟ ਐਪ ਦੇ ਸਟੋਰੀਜ਼ ਫੀਚਰ ਦੀ ਤਰ੍ਹਾਂ ਕੰਮ ਕਰਦਾ ਹੈ। 
ਇਕ ਬਲਾਗ ਪੋਸਟ ''ਚ ਕਿਹਾ ਗਿਆ ਹੈ ਕਿ ਇਸ ਸਾਲ ਬਹੁਤ ਕੁਝ ਬਦਲ ਗਿਆ ਹੈ ਪਰ ਇੰਸਟਾਗ੍ਰਾਮ ਕਮਿਊਨਿਟੀ ਅਤੇ ਇਸ ''ਤੇ ਪ੍ਰਗਟਾਵੇ ਦੇ ਤਰੀਕੇ ਉਹੀ ਹਨ। ਹੁਣ ਤੁਹਾਡੇ ਕੋਲ ਸਾਂਝਾ ਕਰਨ ਲਈ ਪਹਿਲਾਂ ਨਾਲੋਂ ਜ਼ਿਆਦਾ ਤਰੀਕੇ ਹਨ ਅਤੇ ਲਾਈਵ ਵੀਡੀਓ ਅਤੇ ਤਸਵੀਰਾਂ ਅਤੇ ਵੀਡੀਓ ਗਾਇਬ ਹੋਣ ਦੇ ਨਾਲ ਹੀ ਇੰਸਟਾਗ੍ਰਾਮ ਸਟੋਰੀਜ਼ ਵੀ ਹੈ। ਇਸ ਤੋਂ ਇਲਾਵਾ ਪਹਿਲਾਂ ਨਾਲੋਂ ਜ਼ਿਆਦਾ ਅਪਡੇਟਿਡ ਸੁਰੱਖਿਆ ਟੂਲ ਹਨ ਜਿਸ ਨਾਲ ਕੁਮੈਂਟ ਨੂੰ ਪਹਿਲਾਂ ਨਾਲੋਂ ਜ਼ਿਆਦਾ ਕੰਟਰੋਲ ਕਰਕੇ ਆਪਣੇ ਅਨੁਬਵ ਨੂੰ ਬਿਹਤਰ ਕੀਤਾ ਜਾ ਸਕਦਾ ਹੈ। 
ਇਸ ਤੋਂ ਪਹਿਲਾਂ ਇਸੇ ਮਹੀਨੇ ਇੰਸਟਾਗ੍ਰਾਮ ਨੇ ਇਕ ਨਵਾਂ ਫੀਚਰ ਲਾਂਚ ਕੀਤਾ ਸੀ ਜਿਸ ਨਾਲ ਪੋਸਟ ਨੂੰ ਬਾਅਦ ''ਚ ਦੇਖਣ ਲਈ ਸੇਵ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸੇ ਮਹੀਨੇ ਇੰਸਟਾਗ੍ਰਾਮ ਨੇ ਅਮਰੀਕਾ ''ਚ ਸਟੋਰੀਜ਼ ''ਤੇ ਲਾਈਵ ਵੀਡੀਓ ਦੀ ਸ਼ੁਰੂਆਤ ਵੀ ਕੀਤੀ ਸੀ। 
ਸਤੰਬਰ ''ਚ ਇੰਸਟਾਗ੍ਰਾਮ ਨੇ ਆਪਣੇ ਸੁਰੱਖਿਆ ਟੂਲ ਨੂੰ ਅਪਡੇਟ ਕੀਤਾ ਸੀ। ਰਿਸਰਚ ਫਰਮ ਈਮਾਰਕੇਟਰ ਮੁਤਾਬਕ ਫੇਸਬੁੱਕ ਦੇ ਰੈਵੇਨਿਊ ''ਚ ਇੰਸਟਾਗ੍ਰਾਮ ਦਾ ਵੱਡਾ ਹਿੱਸਾ ਹੋਣ ਦੀ ਉਮੀਦ ਹੈ।

Related News