Instagram Reels ’ਚ ਆਇਆ TikTok ਵਾਲਾ ਇਹ ਖਾਸ ਫੀਚਰ, ਇੰਝ ਕਰੋ ਇਸਤੇਮਾਲ

11/16/2021 5:04:08 PM

ਗੈਜੇਟ ਡੈਸਕ– ਇੰਸਟਾਗ੍ਰਾਮ ਟਿਕਟੌਕ ਨੂੰ ਟੱਕਰ ਦੇਣ ਲਈ ਲਗਾਤਾਰ ਨਵੇਂ-ਨਵੇਂ ਫੀਚਰ ਲਾਂਚ ਕਰਦਾ ਰਹਿੰਦਾ ਹੈ। ਇੰਸਟਾਗ੍ਰਾਮ ਨੇ ਇਕ ਵਾਰ ਫਿਟ ਟਿਕਟੌਕ ਵਰਗਾ ਫੀਚਰ ਰੀਲਸ ਲਈ ਜਾਰੀ ਕੀਤਾ ਹੈ। ਇਸ ਨੇ ਐਕਸੈਸੀਬਿਲਿਟੀ ਫੀਚਰ ਅਤੇ ਆਡੀਓ ਟੂਲ ਐਡ ਕੀਤਾ ਹੈ। ਇਸ ਨਾਲ ਲੋਅ-ਵਿਜ਼ਨ ਵਾਲੇ ਲੋਕਾਂ ਨੂੰ ਕਾਫੀ ਮਦਦ ਮਿਲੇਗੀ। ਇੰਸਟਾਗ੍ਰਾਮ ਰੀਲਸ ਟੈਬ ’ਚ ਨਵਾਂ ਟੈਕਸਟ ਟੂ-ਸਪੀਚ ਅਤੇ ਵੌਇਸ ਇਫੈਕਟਸ ਆਡੀਓ ਟੂਲਸ ਨੂੰ ਐਡ ਕੀਤਾ ਗਿਆ ਹੈ। 

ਟੈਕਟ-ਟੂ-ਸਪੀਚ ਫੀਚਰ ਨਾਲ ਕ੍ਰਿਏਟਰ ਕਿਸੇ ਟੈਕਟ ਲਈ ਆਰਟੀਫਿਸ਼ੀਅਲ ਵੌਇਸ ਦੀ ਵਰਤੋਂ ਕਰ ਸਕਣਗੇ। ਵੌਇਸ ਇਫੈਕਟ ਆਡੀਓ ਟੂਲ ਨਾਲ ਯੂਜ਼ਰਸ ਵੌਇਸ ਓਵਰ ਨੂੰ ਮੋਡੀਫਾਈ ਕਰ ਸਕਣਗੇ। ਇਸ ਨੂੰ ਲੈ ਕੇ ਇੰਸਟਾਗ੍ਰਾਮ ਨੇ ਪੋਸਟ ਕੀਤਾ ਹੈ। ਪੋਸਟ ’ਚ ਕਿਹਾ ਗਿਆ ਹੈ ਕਿ ਰੀਲ ਕ੍ਰਿਏਟ ਕਰਨ ’ਚ ਸਾਊਂਡ ਅਤੇ ਆਡੀਓ ਦੀ ਵਰਤੋਂ ਕਰਨਾ ਇਕ ਫਨੀ ਆਸਪੈਕਟ ਹੈ। ਇਸ ਕਾਰਨ ਕੰਪਨੀ ਦੋ ਨਵੇਂ ਆਡੀਓ ਟੂਲ ‘ਵੌਇਸ ਇਫੈਕਟਸ’ ਅਤੇ ‘ਟੈਕਟ-ਟੂ-ਸਪੀਚ’ ਲਾਂਚ ਕਰ ਰਹੀ ਹੈ। 

ਇਨ੍ਹਾਂ ਟੂਲਸ ਨੂੰ ਰੀਲਸ ਟੈਬ ਨਾਲ ਐਕਸੈੱਸ ਕੀਤਾ ਜਾ ਸਕਦਾ ਹੈ। ਟੈਕਸਟ-ਟੂ-ਸਪੀਚ ਨੂੰ ਇੰਸਟਾਗ੍ਰਾਮ ਰੀਲਸ ਕੈਮਰਾ ਦੇ ਟੈਕਸਟ ਟੂਲ ’ਚ ਵੇਖਿਆ ਜਾ ਸਕਦਾ ਹੈ। ਵੌਇਸ ਇਫੈਕਟਸ ਵੌਇਸ ਓਵਰ ਲਈ ਆਰਟੀਫਿਸ਼ੀਅਲ ਵੌਇਸ ਐਡ ਕਰਨ ਦਾ ਆਪਸ਼ਨ ਮਿਲੇਗਾ। 

ਇੰਝ ਕਰੋ ਇਸਤੇਮਾਲ
ਇਸ ਨਵੇਂ ਟੂਲ ਨੂੰ ਇਸਤੇਮਾਲ ਕਰਨ ਲਈ ਤੁਹਾਨੂੰ ਐਪ ’ਚ ਰੀਲਸ ਕੈਮਰਾ ਓਪਨ ਕਰਨਾ ਹੋਵੇਗਾ। ਇਥੇ ਤੁਹਾਨੂੰ ਕਿਸੇ ਵੀਡੀਓ ਨੂੰ ਰਿਕਾਰਡ ਕਰਨਾ ਹੋਵੇਗਾ ਜਾਂ ਫੋਨ ਗੈਲਰੀ ਤੋਂ ਅਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਟੈਕਸਟ ਟੂਲ ’ਚ ਜਾ ਕੇ ਟੈਕਟ-ਟੂ-ਸਪੀਚ ਨੂੰ ਸਿਲੈਕਟ ਕਰਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। 

ਵੌਇਸ ਇਫੈਕਟਸ ਲਈ ਤੁਹਾਨੂੰ ਮਿਊਜ਼ਿਕ ਨੋਟ ਨਾਲ ਆਡੀਓ ਮਿਕਸਰ ਨੂੰ ਓਪਨ ਕਰਨਾ ਹੋਵੇਗਾ। ਇਸ ਨਾਲ ਤੁਸੀਂ ਮਨਪਸੰਦ ਇਫੈਕਟ ਨੂੰ ਸਿਲੈਕਟ ਕਰ ਸਕੋਗੇ। 


Rakesh

Content Editor

Related News