ਇੰਸਟਾਗ੍ਰਾਮ ਨੇ ਆਪਣੇ ਪਲੈਟਫਾਰਮ ਤੋਂ Telegram ਤੇ Snapchat ਦੇ ਲਿੰਕਸ ਨੂੰ ਹਟਾਇਆ !
Friday, Mar 04, 2016 - 04:59 PM (IST)

ਜਲੰਧਰ : ਅਸੀਂ ਸਭ ਜਾਣਦੇ ਹਾਂ ਕਿ ਫੇਸਬੁਕ ਨੇ ਫੋਟੋ ਸ਼ੇਅਰਿੰਗ ਨੈਟਵਰਕ ਇੰਸਟਾਗ੍ਰਾਮ ਨੂੰ ਖਰੀਦ ਲਿਆ ਹੈ। ਇਸ ਤੋਂ ਬਾਅਦ ਹਾਲਹੀ ''ਚ ਇਹ ਖਬਰ ਸਾਹਮਣੇ ਆਈ ਹੈ ਕਿ ਫੇਸਬੁਕ ਇੰਟਸਾਗ੍ਰਾਮ ''ਤੋਂ ਆਪਣੇ ਕੰਪੀਟੀਟਰ ਪਲੈਟਫਾਰਮਜ਼ ਨੂੰ ਹਟਾ ਰਹੀ ਹੈ। ਇਸ ਤੋਂ ਪਹਿਲਾਂ ਅਸੀਂ ਟੈਲੀਗ੍ਰਾਮ ''ਤੇ ਸਨੈਪਚੈਟ ਆਦਿ ਦੇ ਲਿੰਕ ਐਡ ਕਰ ਸਕਦੇ ਸੀ ਪਰ ਕੰਮਨੀ ਵੱਲੋਂ ਇਹ ਫੀਚਰ ਹਟਾਇਆ ਜਾ ਰਿਹਾ ਹੈ।
ਪਹਿਲਾਂ ਯੂਜ਼ਰ ਐਡ ਮੀ ਤੇ ਫਾਲੋ ਮੀ ਦੇ ਸੈਕਸ਼ਨ ''ਚ ਕਈ ਇਸ ਤਰ੍ਹਾਂ ਦੇ ਸੋਸ਼ਲ ਨੈੱਟਵਰਕ ਇੰਸਟਾਗ੍ਰਾਮ ''ਚ ਐਡ ਕਰ ਸਕਦੇ ਸੀ ਪਰ ਕੰਪਨੀ ਨੇ ਐਂਟੀ ਕੰਪੀਟਿਟਿਵ ਮੂਵ ਚੱਲਦੇ ਹੋਏ ਇਸ ਸਭ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵਾਟਸਐਪ, ਜੋ ਕਿ ਫੇਸਬੁਕ ਵੱਲੋਂ ਪਹਿਲਾਂ ਹੀ ਖਰੀਦਿਆ ਗਿਆ ਹੈ, ''ਤੇ ਵੀ ਪਿੱਛਲੇ ਸਾਲ ਦਿਸੰਬਰ ਤੋਂ ਹੀ ਟੈਲੀਗ੍ਰਾਮ ਦੇ ਲਿੰਕਸ ਬਲਾਕ ਕਰ ਦਿੱਤੇ ਗਏ ਹਨ।
ਸਨੈਪਚੈਟ ਜੋ ਕਿ ਸਭ ਤੋਂ ਜ਼ਿਆਦਾ ਵਿਕਸਿਤ ਹੋ ਰਹੀ ਫੋਟੋ ਸ਼ੇਅਰਿੰਗ ਐਪ ਹੈ ਤੇ ਜੋ ਕਈ ਤਰੀਕੇ ਨਾਲ ਇੰਸਟਾਗ੍ਰਾਮ ਨੂੰ ਸਿੱਧੀ ਟੱਕਰ ਦੇ ਰਿਹਾ ਹੈ ਤੇ ਟੈਲੀਗ੍ਰਾਮ ਜਿਸ ਦੇ ਕੁਝ ਸਮੇਂ ਪਹਿਲਾਂ 100 ਮਿਲੀਅਨ ਐਕਟਿਵ ਯੂਜ਼ਰ ਨੋਟ ਕੀਤੇ ਗਏ ਸਨ। ਇਨ੍ਹਾਂ ਸਭ ਤੋਂ ਸਾਫ ਹੈ ਇੰਸਟਾਗ੍ਰਾਮ ਆਪਣੇ ਕੰਪੀਟੀਸ਼ਨ ਨੂੰ ਘੱਟ ਕਰਨ ਲਈ ਇਹ ਸਭ ਕਰ ਰਿਆ ਹੈ।