ਇੰਸਟਾਗ੍ਰਾਮ ਵੱਲੋਂ ਫੋਟੋ ਐਡਿਟਿੰਗ ਲਈ ਪੇਸ਼ ਕੀਤਾ ਜਾ ਰਿਹੈ ਨਵਾਂ ਫੀਚਰ
Wednesday, Aug 10, 2016 - 05:25 PM (IST)

ਜਲੰਧਰ-ਇੰਸਟਾਗ੍ਰਾਮ ਦੇ ਯੂਜ਼ਰਜ਼ ਲਈ ਇਕ ਖੁਸ਼ਖਬਰੀ ਹੈ ਕਿ ਯੂਜ਼ਰਜ਼ ਵੱਲੋਂ ਆਰਟਵਰਕ ''ਤੇ ਕੀਤੀ ਗਈ ਘੰਟਿਆਂ ਦੀ ਮਿਹਨਤ ਹੁਣ ਬੇਕਾਰ ਨਹੀਂ ਜਾਵੇਗੀ। ਜੀ ਹਾਂ ਇੰਟਾਗ੍ਰਾਮ ਯੂਜ਼ਰਜ਼ ਨੂੰ ਹੁਣ ਇਕ ਨਵਾਂ ਸੇਵ ਡ੍ਰਾਫਟ ਨਾਂ ਦਾ ਫੀਚਰ ਦੇ ਰਹੀ ਹੈ ਜਿਸ ਨਾਲ ਯੂਜ਼ਰਜ਼ ਆਪਣੀ ਐਡਿਟ ਕੀਤੀ ਗਈ ਤਸਵੀਰ ਨੂੰ ਡ੍ਰਾਫਟ ''ਚ ਸੇਵ ਕਰ ਸਕਦੇ ਹਨ। ਯੂਜ਼ਰਜ਼ ਆਪਣੀ ਸੇਵ ਕੀਤੀ ਗਈ ਤਸਵੀਰ ''ਚ ਬਦਲਾਅ ਕਰ ਕੇ ਆਪਣੀ ਮਰਜ਼ੀ ਨਾਲ ਪਬਲਿਸ਼ ਕਰ ਸਕਦੇ ਹਨ।
ਇੰਸਟਾਗ੍ਰਾਮ ਆਪਣੇ ਯੂਜ਼ਰਜ਼ ਲਈ ਆਏ ਦਿਨ ਕੁੱਝ ਨਾ ਕੁੱਝ ਨਵਾਂ ਪੇਸ਼ ਕਰ ਰਹੀ ਹੈ ਜਿਵੇਂ ਕਿ ਪਿਛਲੇ ਕੁੱਝ ਮਹੀਨਿਆਂ ''ਚ ਇਹ ਇੰਸਟਾਗ੍ਰਾਮ ਦੀ ਪੰਜਵੀ ਅਪਡੇਟ ਹੈ। 60 ਸੈਕਿੰਡ ਦੀ ਵੀਡੀਓ ਸਪੋਰਟ ਜਾਂ ਆਈਫੋਨ ਸ਼ੇਅਰ ਐਕਸਟੈਂਸ਼ਨ, ਸਟੋਰੀ ਫੀਚਰ ਇਹ ਸਭ ਕੰਪਨੀ ਯੂਜ਼ਰਜ਼ ਨੂੰ ਇਕ ਮਜ਼ੇਦਾਰ ਅਤੇ ਫੋਟੋ ਸ਼ੇਅਰਿੰਗ ਨੂੰ ਹੋਰ ਵੀ ਆਸਾਨ ਬਣਾਉਣ ਦੇ ਉਦੇਸ਼ ਨਾਲ ਕਰ ਰਹੀ ਹੈ। ਇੰਸਟਾਗ੍ਰਾਮ ਵੱਲੋਂ ਇਸ ਅਪਡੇਟ ਬਾਰੇ ਤਾਂ ਦੱਸ ਦਿੱਤਾ ਗਿਆ ਹੈ ਪਰ ਇਸ ਨੂੰ ਉਪਲੱਬਧ ਕਰਨ ਲਈ ਹੁਣ ਤੱਕ ਕੋਈ ਸਪਸ਼ੱਟ ਜਾਣਕਾਰੀ ਨਹੀਂ ਦਿੱਤੀ ਗਈ।