ਇੰਕ-ਜੈੱਟ ਪ੍ਰਿੰਟਿੰਗ ਤਕਨੀਕ ਨਾਲ ਤਿਆਰ ਹੋਈ ਤਸਵੀਰ ਜੋ ਰੋਟੇਟ ਹੁੰਦਿਆਂ ਹੀ ਬਦਲ ਜਾਵੇਗੀ

Monday, Dec 28, 2015 - 04:12 PM (IST)

ਇੰਕ-ਜੈੱਟ ਪ੍ਰਿੰਟਿੰਗ ਤਕਨੀਕ ਨਾਲ ਤਿਆਰ ਹੋਈ ਤਸਵੀਰ ਜੋ ਰੋਟੇਟ ਹੁੰਦਿਆਂ ਹੀ ਬਦਲ ਜਾਵੇਗੀ

ਜਲੰਧਰ : ਕੀ ਤੁਸੀਂ ਅਜਿਹੀ 3ਡੀ ਹੋਲੋਗ੍ਰਾਫਿਕ ਤਸਵੀਰ ਨੂੰ ਦੇਖਿਆ ਹੈ ਜਿਸ ਨੂੰ ਸਿੱਧਾ ਰੱਖ ਕੇ ਦੇਖਣ ''ਤੇ ਤਸਵੀਰ ਕੁਝ ਹੋਰ ਹੁੰਦੀ ਹੈ ਅਤੇ ਥੋੜ੍ਹਾ ਜਿਹਾ ਟੇਢਾ ਕਰ ਕੇ ਦੇਖਣ ''ਤੇ ਤਸਵੀਰ ਬਦਲ ਜਾਂਦੀ ਹੈ। Ecole Polytechnique fédérale de Lausanne (EPFL) ਦੇ ਖੋਜਕਾਰਾਂ ਨੇ ਇਕ 2ਡੀ ਇੰਕਜੈੱਟ ਪ੍ਰਿੰਟਿੰਗ ਤਕਨੀਕ ਦੀ ਖੋਜ ਕੀਤੀ ਹੈ, ਜਿਸ ਨਾਲ ਇਕ ਤਸਵੀਰ ਨੂੰ ਟੇਢਾ ਕਰਨ ''ਤੇ ਉਹ ਬਦਲ ਜਾਂਦੀ ਹੈ। 


ਇਹ ਇੰਕਜੈੱਟ ਟੈਕਨਾਲੋਜੀ ਪ੍ਰਿੰਟਿੰਗ, ਜਿਸ ''ਚ ਵੱਖ-ਵੱਖ ਰੰਗਾਂ ਦੇ ਡੋਟਸ ਹੁੰਦੇ ਹਨ ਜੋ ਇਕ ਟੋਨਲ ਤਸਵੀਰ ਨੂੰ ਤਿਆਰ ਕਰਦੇ ਹਨ। 5P6L ਤਕਨੀਕ ''ਚ ਇੰਕ ਮਟੈਲਿਕ ਸ਼ੀਟ ''ਤੇ ਪ੍ਰਿੰਟਿਡ ਲਾਈਨਾਂ ''ਚ ਹੁੰਦੀ ਹੈ ਜੋ ਮੈਟਲ ਅਨੁਸਾਰ ਵੱਖ-ਵੱਖ ਰੰਗਾਂ ਨੂੰ ਦਰਸਾਉਂਦੀ ਹੈ। ਇਸ ''ਚ ਦੋ ਤਰ੍ਹਾਂ ਦੇ ਰੰਗਾਂ ਦੀ ਵਰਤੋਂ ਹੁੰਦੀ ਹੈ। ਰੌਸ਼ਨੀ ਦੀ ਮੌਜੂਦਗੀ ''ਚ ਕੁਝ ਰੰਗ ਸਟਰੋਂਗ ਹੁੰਦੇ ਹਨ ਤੇ ਕੁਝ ਵੀਕ ਰੰਗ ਹੁੰਦੇ ਹਨ। ਜਿਸ ਨਾਲ ਇਹ ਤਕਨੀਕ ਕਮ ਕਰਦੀ ਹੈ। ਇਹ ਪ੍ਰਿੰਟਿੰਗ ਤਕਨੀਕ ਸਿਰਫ ਮੈਟਲ ''ਤੇ ਕੰਮ ਕਰਦੀ ਹੈ। ਕਿਊਂਕਿ ਸਰਫੇਸ ''ਤੇ ਰੌਸ਼ਨੀ ਪੈਣ ''ਤੇ ਮੈਟਲ ਮੁੜੀਆਂ ਹੋਈਆਂ ਕਿਰਨਾਂ ਤਿਆਕ ਕਰ ਕੇ ਸ਼ੈਡੋ ਤਿਆਰ ਕਰਦਾ ਹੈ ਜੋ ਕਿ ਕਾਗਜ਼ ''ਤੇ ਤਕਨਾ ਨਾਮੁਮਕਿਨ ਹੈ।

 


Related News