ਇਸ ਅਮਰੀਕੀ ਕੰਪਨੀ ਨੇ 23,990 ਰੁਪਏ ''ਚ ਲਾਂਚ ਕੀਤਾ 40 ਇੰਚ ਵਾਲਾ TV

Monday, Jun 27, 2016 - 03:29 PM (IST)

ਇਸ ਅਮਰੀਕੀ ਕੰਪਨੀ ਨੇ 23,990 ਰੁਪਏ ''ਚ ਲਾਂਚ ਕੀਤਾ 40 ਇੰਚ ਵਾਲਾ TV
ਜਲੰਧਰ : ਇਨਫੋਕਸ ਨੇ ਆਪਣੀ ਐੱਲ.ਈ. ਡੀ ਟੀ. ਵੀ  ਰੇਂਜ ਨੂੰ ਵਧਾਉਂਦੇ ਹੋਏ 40 ਇੰਚ ਦੀ ਫੁੱਲ ਐੱਚ. ਡੀ  ਡਿਸਪਲੇ ਵਾਲੇ ਟੀ. ਵੀ  ਨੂੰ ਲਾਂਚ ਕੀਤਾ ਹੈ। 40 ਇੰਚ ਵਾਲੇ ਇਸ ਟੀ. ਵੀ  ਦੀ ਕੀਮਤ 23,990 ਰੁਪਏ ਹੈ ਅਤੇ ਇਹ ਕੇਵਲ ਈ-ਕਾਮਰਸ ਵੈੱਬਸਾਈਟ ਫਲਿਪਕਾਰਟ ''ਤੇ ਹੀ ਮਿਲੇਗਾ। ਇਸ ਅਮਰੀਕੀ ਕੰਪਨੀ ਨੇ 40 ਇੰਚ ਵਾਲੇ ਟੀ. ਵੀ  ਨੂੰ ਲਾਂਚ ਕਰਨ ਦੇ ਨਾਲ ਐਕਸਟੈਂਡ ਵਾਰੰਟੀ ਦੀ ਵੀ ਪੇਸ਼ਕਸ਼ ਕੀਤੀ ਹੈ ਜਿਸ ਦੇ ਨਾਲ ਇਸ ਟੀ. ਵੀ ''ਤੇ 3 ਸਾਲਾਂ ਲਈ ਵਾਰੰਟੀ ਮਿਲੇਗੀ।
 
ਇਨਫੋਕਸ ''ਚ ਦੇਸ਼  ਦੇ ਮਾਰਕੀਟਿੰਗ ਹੈੱਡ ਸਚਿਨ ਥਾਪਨ ਨੇ ਕਿਹਾ ਕਿ ਐੱਲ. ਈ. ਡੀ  ਮਾਰਕੀਟ ''ਚ 40 ਇੰਚ ਦੀ ਸਕ੍ਰੀਨ ਸਾਇਜ਼ ਚੰਗਾ ਹੈ, ਨਾਲ ਹੀ ਨਵੀਂ ਟੀ. ਵੀ  ਟੈਕਨਾਲੋਜੀ ਦੇ ਨਾਲ ਘੱਟ ਕੀਮਤ ਦੇ ਕਾਰਨ ਗਾਹਕਾਂ ਦੀ ਬੇਹੱਦ ਡਿਮਾਂਡ ਵੀ ਰਹਿੰਦੀ ਹੈ। ਇਹ ਟੀ. ਵੀ.  ਫੁੱਲ. ਐੱਚ. ਡੀ  ਰੈਜ਼ੋਲਿਊਸ਼ਨ, ਸੁਪੀਰਿਅਰ ਕੰਟਰਾਸਟ ਰੇਸ਼ੋ ਅਤੇ ਸਮਾਰਟ ਯੂ.ਵੀ2ਏ ਟੈਕਨਾਲੋਜੀ ਦੇ ਨਾਲ ਆਉਂਦਾ ਹੈ। ਇਨਫੋਕਸ ਆਪਣੀ ਟੀ. ਵੀ ਰੇਂਜ ਨੂੰ ਚਾਈਨਾ ਦੀ ਨਿਰਮਾਤਾ ਕੰਪਨੀ ਫਾਕਸਕਾਨ ਤੋਂ ਬਣਵਾਉਂਦੀ ਹੈ।

Related News