Infinix ਨੇ ਭਾਰਤ ’ਚ ਲਾਂਚ ਕੀਤਾ ਆਪਣਾ ਪਹਿਲਾ 5G ਸਮਾਰਟਫੋਨ, ਜਾਣੋ ਕੀਮਤ
Tuesday, Feb 15, 2022 - 10:42 AM (IST)
ਗੈਜੇਟ ਡੈਸਕ– ਇਨਫਿਨਿਕਸ ਨੇ ਆਖ਼ਿਰਕਾਰ ਆਪਣੇ ਪਹਿਲੇ 5ਜੀ ਸਮਾਰਟਫੋਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ Infinix Zero 5G ਨਾਂ ਨਾਲ ਲਿਆਇਆ ਗਿਆ ਹੈ ਜਿਸ ਵਿਚ 6.78 ਇੰਚ ਦੀ ਪੰਚ ਹੋਲ ਡਿਸਪਲੇਅ ਮਿਲਦੀ ਹੈ ਜੋ ਕਿ 120hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ। ਇਸ ਫੋਨ ਦੇ ਰੀਅਰ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਨ੍ਹਾਂ ’ਚੋਂ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਇਹ ਫੋਨ 33 ਵਾਟ ਫਾਸਟ ਚਾਰਜਿੰਗ ਦੀ ਸਪੋਰਟ ਨਾਲ ਲਿਆਇਆ ਗਿਆ ਹੈ। ਇਸ ਫੋਨ ’ਚ 5 ਜੀ.ਬੀ. ਦੀ ਵਰਚੁਅਲ ਰੈਮ ਵੀ ਮਿਲੇਗੀ।
Infinix Zero 5G ਨੂੰ ਸਿਰਫ਼ ਇਕ ਹੀ ਮਾਡਲ ’ਚ ਲਿਆਇਆ ਗਿਆ ਹੈ। ਇਸ ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। ਇਸਨੂੰ ਕਾਸਮਿਕ ਬਲੈਕ ਅਤੇ ਸਕਾਈਲਾਈਟ ਓਰੇਂਜ ਰੰਗ ਦੇ ਨਾਲ 18 ਫਰਵਰੀ ਨੂੰ ਪਹਿਲੀ ਵਾਰ ਫਲਿਪਕਾਰਟ ’ਤੇ ਉਪਲੱਬਧ ਕੀਤਾ ਜਾਵੇਗਾ।
Infinix Zero 5G ਦੇ ਫੀਚਰਜ਼
ਡਿਸਪਲੇਅ - 6.78 ਇੰਚ ਦੀ IPS FHD, 120Hz ਰਿਫ੍ਰੈਸ਼ ਰੇਟ
ਪ੍ਰੋਸੈਸਰ - ਮੀਡੀਆਟੈੱਕ ਡਾਈਮੈਂਸਿਟੀ 920
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ XOS 10
ਰੀਅਰ ਕੈਮਰਾ - 48MP (ਪ੍ਰਾਈਮਰੀ) + 13MP (ਪੋਟਰੇਟ ਲੈੱਨਜ਼) + 2MP (ਡੈੱਪਥ ਸੈਂਸਰ)
ਫਰੰਟ ਕੈਮਰਾ - 16MP (ਡਿਊਲ ਫਲੈਸ਼ ਦੇ ਨਾਲ)
ਬੈਟਰੀ - 5000 mAh (33W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - 5G, Wi-Fi 6, ਬਲੂਟੁੱਥ v5, GPS, OTG ਅਤੇ 3.5mm ਦਾ ਹੈੱਡਫੋਨ ਜੈੱਕ