ਐਂਟੀ ਬੈਕਟੀਰੀਅਲ ਬੈਕ ਪੈਨਲ ਨਾਲ ਲਾਂਚ ਹੋਵੇਗਾ Infinix Smart 6

04/25/2022 1:36:41 PM

ਗੈਜੇਟ ਡੈਸਕ– ਇਨਫਿਨਿਕਸ ਦੇ ਨਵੇਂ ਸਮਾਰਟਫੋਨ Infinix Smart 6 ਦੀ ਭਾਰਤ ’ਚ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। Infinix Smart 6ਦੀ ਸਭ ਤੋਂ ਵੱਡੀ ਖਾਸੀਅਤ ਇਸਦੇ ਬੈਕ ਪੈਨਲ ਦਾ ਐਂਟੀ ਬੈਕਟੀਰੀਅਰ ਹੋਣਾ ਹੈ। ਕੰਪਨੀ ਦੇ ਦਾਅਵੇ ਮੁਤਾਬਕ, ਫੋਨ ਦਾ ਬੈਕ ਪੈਨਲ ਐਂਟੀ ਬੈਕਟੀਰੀਅਲ ਹੋਵੇਗਾ ਯਾਨੀ ਇਸ ’ਤੇ ਬੈਕਟੀਰੀਆ ਦਾ ਅਸਰ ਨਹੀਂ ਹੋਵੇਗਾ। ਫੋਨ ਦੀ ਲਾਂਚਿੰਗ 27 ਅਪ੍ਰੈਲ ਨੂੰ ਹੋਵੇਗੀ। ਇਨਫਿਨਿਕਸ ਦੇ ਇਸ ਫੋਨ ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ।

Infinix Smart 6 ਦੇ ਫੀਚਰਜ਼
Infinix Smart 6 ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਵੱਡੀ ਡਿਸਪਲੇਅ ਦੇ ਨਾਲ ਜ਼ਿਆਦਾ ਸਟੋਰੇਜ ਅਤੇ ਹਾਈ ਬ੍ਰਾਈਟਨੈੱਸ ਵਾਲੀ ਡਿਸਪਲੇਅ ਮਿਲੇਗੀ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਵੀ ਹੋਵੇਗਾ। Infinix Smart 6 ਦੀ ਕੀਮਤ 8 ਹਜ਼ਾਰ ਰੁਪਏ ਤੋਂ ਘੱਟ ਹੋ ਸਕੀਦ ਹੈ। ਕੰਪਨੀ ਦੇ ਦਾਅਵੇ ਮੁਤਾਬਕ, 8 ਹਜ਼ਾਰ ਰੁਪਏ ਦੇ ਸੈਗਮੈਂਟ ’ਚ ਇਹ ਬੈਸਟ ਫੀਚਰਜ਼ ਦੇ ਨਾਲ ਆਉਣ ਵਾਲਾ ਪਹਿਲਾ ਫੋਨ ਹੋਵੇਗਾ।

Infinix Smart 6 ਦੇ ਨਾਲ 6.6 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲੇਗੀ ਜਿਸਦਾ ਸਕਰੀਨ ਟੂ ਬਾਡੀ ਰੇਸ਼ੀਓ 89 ਫੀਸਦੀ ਹੋਵੇਗਾ। ਫੋਨ ’ਚ ਐਂਡਰਾਇਦ 11 ਦਾ ਗੋ ਐਡੀਸ਼ਨ ਮਿਲੇਗਾ। ਇਸਤੋਂ ਇਲਾਵਾ ਇਸ ਫੋਨ ’ਚ ਮੀਡੀਆਟੈੱਕ ਹੇਲੀਓ ਏ22 ਪ੍ਰੋਸੈਸਰ ਹੋਵੇਗਾ ਜੋ ਕਿ ਇਕ ਕਵਾਡਕੋਰ ਪ੍ਰੋਸੈਸਰ ਹੈ।

ਫਨ ’ਚ 64 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ ਅਤੇ 2 ਜੀ.ਬੀ. LPDDR4X ਰੈਮ ਹੋਵੇਗੀ ਜਿਸਦੇ ਨਾਲ 2 ਜੀ.ਬੀ. ਵਰਚੁਅਲ ਰੈਮ ਵੀ ਹੋਵੇਗੀ। ਦੱਸ ਦੇਈਏ ਕਿ ਇਸ ਸੈਗਮੈਂਟ ਦੇ ਹੋਰ ਫੋਨਾਂ ’ਚ ਵਰਚੁਅਲ ਰੈਮ ਦੀ ਸੁਵਿਧਾ ਨਹੀਂ ਮਿਲਦੀ। ਕੈਮਰੇ ਦੀ ਗੱਲ ਕਰੀਏ ਤਾਂ ਇਨਫਿਨਿਕਸ ਦੇ ਇਸ ਅਪਕਮਿੰਗ ਫੋਨ ’ਚ 8 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਹੋਵੇਗਾ। ਫਰੰਟ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ ’ਚ 5000mAh ਦੀ ਬੈਟਰੀ ਮਿਲੇਗੀ ਅਤੇ ਫੋਨ ਨੂੰ ਚਾਰ ਰੰਗਾਂ ’ਚ ਪੇਸ਼ ਕੀਤਾ ਜਾਵੇਗਾ।


Rakesh

Content Editor

Related News