ਦਮਦਾਰ ਬੈਟਰੀ ਵਾਲਾ Infinix ਦਾ ਸਸਤਾ ਸਮਾਰਟਫੋਨ ਭਾਰਤ ’ਚ ਲਾਂਚ

07/29/2022 5:55:13 PM

ਗੈਜੇਟ ਡੈਸਕ– ਇਨਫਿਨਕਸ ਨੇ ਆਪਣੇ ਨਵੇਂ ਐਂਟਰੀ ਲੈਵਲ ਸਮਾਰਟਫੋਨ Infinix Smart 6 Plus ਨੂੰ ਸ਼ੁੱਕਰਵਾਰ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਫੋਨ ’ਚ 6.82 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਨਾਲ 5,000mAh ਦੀ ਬੈਟਰੀ ਦਾ ਸਪੋਰਟ ਮਿਲਦਾ ਹੈ। ਫੋਨ ’ਚ ਡਿਊਲ ਕੈਮਰਾ ਸੈੱਟਅਪ ਅਤੇ 3 ਜੀ.ਬੀ. ਦੀ ਰੈਮ ਦਿੱਤੀ ਗਈ ਹੈ। 

Infinix Smart 6 Plus ਦੀ ਕੀਮਤ
Infinix Smart 6 Plus ਨੂੰ ਕ੍ਰਿਸਟਲ ਵਾਇਲੇਟ, ਸੀ ਬਲਿਊ ਅਤੇ ਮਿਰਾਕਲ ਬਲੈਕ ਰੰਗ ’ਚ ਲਾਂਚ ਕੀਤਾ ਗਿਆ ਹੈ। ਫੋਨ ਦੇ ਨਾਲ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਦੀ ਕੀਮਤ 7,999 ਰੁਪਏ ਹੈ। ਫੋਨ ਨੂੰ 3 ਜੁਲਾਈ ਤੋਂ ਈ-ਕਾਮਰਸ ਵੈੱਬਸਾਈਟ ’ਤੇ ਖਰੀਦਿਆ ਜਾ ਸਕਦਾ ਹੈ। 

Infinix Smart 6 Plus ਦੇ ਫੀਚਰਜ਼
ਫੋਨ ਐਂਡਰਾਇਡ 12 ਆਧਾਰਿਤ XOS 10 ਦੇ ਨਾਲ ਆਉਂਦਾ ਹੈ। Infinix Smart 6 Plus ’ਚ 6.82 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ, ਜੋ 440 ਨਿਟਸ ਦੀ ਬ੍ਰਾਈਟਨੈੱਸ ਅਤੇ 90.6 ਫੀਸਦੀ ਦੇ ਆਸਪੈਕਟ ਰੇਸ਼ੀਓ ਨਾਲ ਆਉਂਦੀ ਹੈ। ਸਮਾਰਟਫੋਨ ’ਚ ਮੀਡੀਆਟੈੱਕ ਹੀਲਿਓ ਜੀ25 ਪ੍ਰੋਸੈਸਰ ਅਤੇ 3 ਜੀ.ਬੀ. ਦੀ ਰੈਮ ਮਿਲਦੀ ਹੈ। ਰੈਮ ਨੂੰ 6 ਜੀ.ਬੀ. ਤਕ ਵਰਚੁਅਲੀ ਵਧਾਇਆ ਜਾ ਸਕਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ, ਜੋ 8 ਜੀ.ਬੀ. ਮੈਗਾਪਿਕਸਲ ਪ੍ਰਾਈਮਰੀ ਸੈਂਸਰ ਅਤੇ ਏ.ਆਈ. ਡੈੱਪਥ ਸੈਂਸਰ ਦੇ ਨਾਲ ਆਉਂਦਾ ਹੈ। ਇਸ ਫੋਨ ’ਚ ਡਿਊਲ ਐੱਲ.ਈ.ਡੀ. ਫਲੈਸ਼ ਲਾਈਟ ਵੀ ਮਿਲਦੀ ਹੈ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫਰੰਟ ’ਚ ਵੀ ਡਿਊਲ ਐੱਲ.ਈ.ਡੀ. ਫਲੈਸ਼ ਲਾਈਟ ਮਿਲਦੀ ਹੈ। 

Infinix Smart 6 Plus ’ਚ 5,000mAh ਦੀ ਬੈਟਰੀ ਮਿਲਦੀ ਹੈ। ਕੁਨੈਕਟੀਵਿਟੀ ਲਈ ਫੋਨ ’ਚ 4G LTE, Wi-Fi, ਬਲੂਟੁੱਥ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਫੋਨ ’ਚ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਵਰਗੇ ਫੀਚਰਜ਼ ਵੀ ਮਿਲਦੇ ਹਨ। 


Rakesh

Content Editor

Related News