Infinix Band 5 ਭਾਰਤ ''ਚ ਲਾਂਚ, IP67 ਰੇਟਿੰਗ ਨਾਲ ਮਿਲੇਗੀ ਹਾਰਟ-ਰੇਟ ਟਰੈਕਿੰਗ

11/27/2019 8:17:57 PM

ਗੈਜੇਟ ਡੈਸਕ—ਟੈੱਕ ਬ੍ਰਾਂਡ ਇਨਫਿਕਸ ਨੇ ਭਾਰਤ 'ਚ Infinix Band 5 ਲਾਂਚ ਕਰ ਦਿੱਤਾ ਹੈ। ਇਹ ਅਫਾਰਡੇਬਲ ਵਿਅਰੇਬਲ ਸ਼ਾਓਮੀ ਦੇ Mi Band 3i ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਗਿਆ ਹੈ। ਇਹ ਸਮਾਰਟ ਬੈਂਡ ਕਲਰ ਆਈ.ਪੀ.ਐੱਸ. ਡਿਸਪਲੇਅ ਨਾਲ ਆਉਂਦਾ ਹੈ ਅਤੇ ਕੁਨੈਕਟੇਡ ਐਪਸ ਨਾਲ ਇਸ 'ਤੇ ਨੋਟੀਫਿਕੇਸ਼ਨ ਅਤੇ ਹੈਲਥ ਮੀਟ੍ਰਿਕਸ ਦਿਖਦੇ ਹਨ। ਇਨਫਿਨਿਕਸ ਵਿਅਰੇਬਲ ਆਈ.ਪੀ.67 ਸਰਟੀਫਾਇਡ ਬਿਲਡ ਦੇ ਨਾਲ ਆਉਂਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਵਾਟਰਪਰੂਫ ਹੋਵੇਗਾ। ਇਸ ਸਮਾਰਟ ਬੈਂਡ 'ਚ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ ਜੋ 24x7 ਹਾਰਟ ਰੇਟ ਮਾਨੀਟਰ ਕਰੇਗਾ।

PunjabKesari

Infinix Band 5 ਦੀ ਕੀਮਤ
ਸਮਾਰਟਬੈਂਡ ਦੀ ਕੀਮਤ ਭਾਰਤ 'ਚ 1,799 ਰੁਪਏ ਰੱਖੀ ਗੀ ਹੈ। ਇਸ ਡਿਵਾਈਸ ਦੀ ਸੇਲ 3 ਦਸੰਬਰ ਤੋਂ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ। ਇਸ ਨੂੰ ਬਲੈਕ, ਬਲੂ ਅਤੇ ਰੈੱਡ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ। ਇਹ ਬੈਂਡ Mi Band 3i ਨੂੰ ਟੱਕਰ ਦੇਵੇਗਾ ਜਿਸ ਦੀ ਕੀਮਤ ਵੀ 1799 ਰੁਪਏ ਹੈ। ਉੱਥੇ () ਵੀ 1499 ਰੁਪਏ ਦੇ ਪ੍ਰਾਈਸ ਟੈਗ ਨਾਲ ਇਸ ਨੂੰ ਟੱਕਰ ਦੇਵੇਗਾ।

Infinix Band 5 ਦੇ ਸਪੈਸੀਫਿਕੇਸ਼ਨਸ
ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟ ਬੈਂਡ 'ਚ 0.96 ਇੰਚ ਦੀ ਕਲਰ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਇਸ ਡਿਸਪਲੇਅ ਨੂੰ ਨੋਟੀਫਿਕੇਸ਼ਨ ਦੇਖਣ ਅਤੇ ਐਕਟੀਵਿਟੀ ਸਟੇਟਸ ਦੇਖਣ ਲਈ ਇਸਤੇਮਾਲ ਕੀਤਾ ਜਾਵੇਗਾ। ਇਸ 'ਚ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ ਅਤੇ ਉਹ ਯੂਜ਼ਰ ਦੀ ਹਾਰਟ ਬੀਟ ਨੂੰ ਲਗਾਤਾਰ ਮਾਨੀਟਰ ਕਰਦਾ ਹੈ। ਹਾਰਟ ਰੇਟ ਦੇ ਤੈਅ ਲਿਮਿਟ ਕ੍ਰਾਸ ਕਰਨ 'ਤੇ ਇਹ ਬੈਂਡ ਵਾਈਬ੍ਰੇਟ ਕਰਦਾ ਹੈ ਅਤੇ ਯੂਜ਼ਰਸ ਨੂੰ ਅਲਰਟ ਕਰ ਦਿੰਦਾ ਹੈ। ਇਸ ਬੈਂਡ 'ਤੇ ਕਈ ਐਕਟੀਵਿਟੀਜ਼ ਟਰੈਕ ਕੀਤੀਆਂ ਜਾ ਸਕਦੀਆਂ ਹਨ।

PunjabKesari

ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟਬ੍ਰੈਂਡ ਦੀ ਬੈਟਰੀ ਫੁਲ ਚਾਰਜ ਹੋਣ 'ਤੇ ਕਰੀਬ 20 ਦਿਨਾਂ ਤਕ ਚੱਲੇਗੀ ਪਰ ਇਸ ਦੇ ਲਈ ਹਾਰਟ ਰਟੇ ਫੀਚਰ ਡਿਸੇਬਲ ਹੋਣਾ ਜ਼ਰੂਰੀ ਹੈ। ਹਾਰਟ ਰੇਟ ਮਾਨੀਟਰਿੰਗ ਇਨੇਬਲ ਹੋਣ 'ਤੇ ਸਿੰਗਲ ਚਾਰਜ 'ਤੇ ਇਹ 5 ਤੋਂ 7 ਦਿਨ ਦਾ ਬੈਕਅਪ ਦੇ ਸਕਦੀ ਹੈ। ਇਸ 'ਚ ਰਿਮਾਇੰਡਰ ਵੀ ਸੈੱਟ ਕੀਤਾ ਜਾ ਸਕਦਾ ਹੈ ਜੋ ਜ਼ਿਆਦਾ ਦੇਰ ਤਕ ਐਕਟੀਵਿਟੀ ਨਾ ਹੋਣ ਅਤੇ ਲਗਾਤਾਰ ਬੈਠੇ ਰਹਿਣ 'ਤੇ ਯੂਜ਼ਰਸ ਨੂੰ ਨੋਟੀਫਾਈ ਕਰਦਾ ਹੈ। ਇਹ ਬੈਂਡ ਡਿਵਾਈਸ 'ਚ ਇੰਸਟਾਲ ਇਨਫਿਨਿਕਸ ਲਾਈਫ 2.0 ਐਪ ਨਾਲ ਕੁਨੈਕਟ ਹੋ ਜਾਂਦਾ ਹੈ।


Karan Kumar

Content Editor

Related News