ਭਾਰਤ ''ਚ ਡਾਟਾ ਸੇਵ ਕਰਨ ਦੀ ਮੰਗ ਕਾਰਨ ਬੌਖਲਾਈ ਫੇਸਬੁੱਕ

Monday, Apr 29, 2019 - 10:21 AM (IST)

ਭਾਰਤ ''ਚ ਡਾਟਾ ਸੇਵ ਕਰਨ ਦੀ ਮੰਗ ਕਾਰਨ ਬੌਖਲਾਈ ਫੇਸਬੁੱਕ

ਜ਼ੁਕਰਬਰਗ ਨੇ ਕਿਹਾ, ਇਸ ਨਾਲ ਵਧੇਗਾ ਜੋਖਮ
ਗੈਜੇਟ ਡੈਸਕ– ਭਾਰਤੀ ਨਾਗਰਿਕਾਂ ਦੇ ਡਾਟਾ ਦੀ ਚਿੰਤਾ ਕਰਦਿਆਂ ਫੇਸਬੁੱਕ ਨੂੰ ਕਿਹਾ ਗਿਆ ਸੀ ਕਿ ਉਹ ਭਾਰਤੀਆਂ ਦਾ ਡਾਟਾ ਦੇਸ਼ ਵਿਚ ਹੀ ਸੇਵ ਕਰੇ। ਇਸ 'ਤੇ ਫੇਸਬੁੱਕ ਬੌਖਲਾ ਗਈ ਹੈ ਅਤੇ ਕੰਪਨੀ ਦੇ ਸੀ. ਈ. ਓ. ਨੇ ਵੀ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਫੇਸਬੁੱਕ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਸਥਾਨਕ ਪੱਧਰ 'ਤੇ ਡਾਟਾ ਸਟੋਰ ਕਰਨ ਦੀ ਭਾਰਤ ਦੀ ਮੰਗ ਨੂੰ ਉਹ ਸਮਝ ਰਹੇ ਹਨ ਪਰ ਜੇ ਭਾਰਤ ਲਈ ਅਜਿਹਾ ਕੀਤਾ ਜਾਂਦਾ ਹੈ ਤਾਂ ਦੁਨੀਆ ਦੇ ਹੋਰ ਦੇਸ਼ਾਂ ਵਲੋਂ ਵੀ ਅਜਿਹੀ ਮੰਗ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿਚੋਂ ਕੁਝ ਤਾਨਾਸ਼ਾਹ ਦੇਸ਼ ਆਪਣੇਨਾਗਰਿਕਾਂ ਦੇ ਡਾਟਾ ਦੀ ਦੁਰਵਰਤੋਂ ਕਰ ਸਕਦੇ ਹਨ। ਅਜਿਹੀ ਹਾਲਤ ਵਿਚ ਫੇਸਬੁੱਕ ਨੇ ਭਾਰਤ ਦੀ ਡਾਟਾ ਦੇਸ਼ ਵਿਚ ਹੀ ਸੇਵ ਕਰਨ ਦੀ ਮੰਗ ਨਾਲ ਸਹਿਮਤੀ ਨਹੀਂ ਪ੍ਰਗਟਾਈ।

PunjabKesari

ਜ਼ੁਕਰਬਰਗ ਨੇ ਕਿਹਾ, ਉਨ੍ਹਾਂ ਨੂੰ ਸਿਰਫ ਆਪਣੀ ਚਿੰਤਾ ਹੈ
ਇਤਿਹਾਸਕਾਰ ਤੇ ਲੇਖਕ ਯੁਵਲ ਨੋਆ ਹਰਾਰੀ ਨਾਲ ਹੋਈ ਗੱਲਬਾਤ ਵੇਲੇ ਜ਼ੁਕਰਬਰਗ ਨੇ ਕਿਹਾ ਕਿ ਡਾਟਾ ਸਥਾਨਕ ਪੱਧਰ 'ਤੇ ਸੇਵ ਕਰਨ ਦੇ ਪਿੱਛੇ ਦੇ ਇਰਾਦੇ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤੀ ਨਾਗਰਿਕਾਂ ਦਾ ਡਾਟਾ ਅਮਰੀਕਾ ਵਿਚ ਸਟੋਰ ਕਰਨਾ ਸੁਰੱਖਿਅਤ ਹੈ ਅਤੇ ਇਸ ਨੂੰ ਭਾਰਤ ਵਿਚ ਸੇਵ ਕਿਉਂ ਨਹੀਂ ਕੀਤਾ ਜਾ ਸਕਦਾ ਤਾਂ ਉਨ੍ਹਾਂ ਖੁੱਲ੍ਹੇਆਮ ਕਹਿ ਦਿੱਤਾ ਕਿ ਉਨ੍ਹਾਂ ਨੂੰ ਸਿਰਫ ਆਪਣੀ ਚਿੰਤਾ ਹੈ। 
ਉਨ੍ਹਾਂ ਕਿਹਾ  ਕਿ ਡਾਟਾ ਲੋਕਲਾਈਜ਼ੇਸ਼ਨ 'ਤੇ ਸਾਡਾ ਰਵੱਈਆ ਖਤਰੇ ਨੂੰ ਲੈ ਕੇ ਹੈ। ਜੇ ਕਿਸੇ ਵੱਡੇ ਦੇਸ਼ ਵਿਚ ਫੇਸਬੁੱਕ ਨੂੰ ਬਲਾਕ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਾਡੇ ਭਾਈਚਾਰੇ ਤੇ ਕਾਰੋਬਾਰ 'ਤੇ ਬਹੁਤ ਅਸਰ ਪਵੇਗਾ ਪਰ ਇਸ ਨਾਲ ਖਤਰਾ ਵਧ ਵੀ ਸਕਦਾ ਹੈ।

ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਡਿਜੀਟਲ ਪੇਮੈਂਟ ਫਰਮ, ਜਿਵੇਂ ਗੂਗਲ ਪੇਅ, ਵ੍ਹਟਸਐਪ ਤੇ ਹੋਰਨਾਂ ਨੂੰ ਭਾਰਤ ਵਿਚ ਬਿਜ਼ਨੈੱਸ ਕਰਨ ਲਈ ਦੇਸ਼ ਦੇ ਅੰਦਰ ਹੀ ਡਾਟਾ ਸਟੋਰ ਕਰਨਾ ਪਵੇਗਾ। ਇਤਿਹਾਸਕਾਰ ਤੇ ਲੇਖਕ ਯੁਵਲ ਨੋਆ ਹਰਾਰੀ ਨਾਲ ਗੱਲਬਾਤ ਦੌਰਾਨ ਜ਼ੁਕਰਬਰਗ ਨੇ ੇਕਿਹਾ ਕਿ ਉਹ ਐਡਵਾਂਸਡ ਸਿਸਟਮ ਤਿਆਰ ਕਰ ਰਹੇ ਹਨ, ਜੋ ਲੋਕਤੰਤਰੀ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਦਾ ਪਤਾ ਲਾਉਣ ਵਿਚ ਮਦਦ ਕਰੇਗਾ। ਫੇਸਬੁੱਕ ਦੀ ਦੁਰਵਰਤੋਂ ਰੋਕਣੀ ਯਕੀਨੀ ਤੌਰ 'ਤੇ ਅਹਿਮ ਹੈ ਪਰ ਉਨ੍ਹਾਂ ਭਾਰਤੀਆਂ ਦਾ ਡਾਟਾ ਦੇਸ਼ ਵਿਚ ਸੇਵ ਕਰਨ 'ਤੇ ਅਸਹਿਮਤੀ ਜ਼ਾਹਿਰ ਕੀਤੀ ਹੈ।


Related News