Chingari App ''ਚ ਮਿਲੀ ਵੱਡੀ ਖਾਮੀ, ਲੱਖਾਂ ਯੂਜ਼ਰਸ ਦੇ ਅਕਾਊਂਟ ''ਤੇ ਮੰਡਰਾ ਰਿਹੈ ਖਤਰਾ

07/12/2020 7:05:53 PM

ਗੈਜੇਟ ਡੈਸਕ—ਭਾਰਤ ਦੇ ਸ਼ਾਰਟ ਵੀਡੀਓ ਮੇਕਿੰਗ ਐਪ ਚਿੰਗਾਰੀ Chingari App 'ਚ ਸਕਿਓਰਟੀ ਖਾਮੀ ਪਾਈ ਗਈ ਹੈ, ਜਿਸ ਨਾਲ ਲੱਖਾਂ ਯੂਜ਼ਰਸ ਦੇ ਨਿੱਜੀ ਡਾਟਾ 'ਤੇ ਖਤਰਾ ਮੰਡਰਾ ਰਿਹਾ ਹੈ। ਰਿਪੋਰਟਸ ਦੀ ਮੰਨੀਏ ਤਾਂ ਇਸ ਦੇ ਅਕਾਊਂਟ ਹੈਕ ਕਰਨਾ ਹੈਕਰਸ ਦੇ ਲਈ ਮਿੰਟਾਂ ਦਾ ਕੰਮ ਹੈ। ਦੱਸ ਦੇਈਏ ਕਿ ਭਾਰਤ 'ਚ ਟਿਕਟਾਕ ਸਮੇਤ 59 ਚੀਨੀ ਐਪਸ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਚਿੰਗਾਰੀ ਐਪ ਨੂੰ ਕਈ ਲੱਖ ਡਾਊਨਲੋਡ ਮਿਲੇ ਹਨ। ਸਾਈਬਰ ਸਕਿਓਰਟੀ ਫਰਮ Encode 'ਚ ਕੰਮ ਕਰਨ ਵਾਲੇ ਗਿਰੀਸ਼ ਕੁਮਾਰ ਨੇ ਇਕ ਯੂਟਿਊਬ ਵੀਡੀਓ ਰਾਹੀਂ ਚਿੰਗਾਰੀ ਐਪ ਨੂੰ ਉਜਗਾਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਦੱਸਿਆ ਕਿ ਹੈਕਰਸ ਕਿਸ ਤਰ੍ਹਾਂ ਐਪ ਦੇ ਯੂਜ਼ਰ ਅਕਾਊਂਟ ਨੂੰ ਹੈਕ ਕਰ ਸਕਦੇ ਹਨ।

ਪਤਾ ਵੀ ਨਹੀਂ ਚੱਲੇਗਾ ਅਤੇ ਹੈਕ ਹੋ ਜਾਵੇਗਾ ਅਕਾਊਂਟ
ਐਪ 'ਚ ਮੌਜੂਦ ਖਾਮੀ ਦੇ ਕਾਰਣ ਕੋਈ ਵੀ ਯੂਜ਼ਰ ਅਕਾਊਂਟ ਨੂੰ ਆਪਣੇ ਸਮਾਰਟਫੋਨ ਨਾਲ ਹਾਈਜੈਕ ਕਰ ਸਕਦਾ ਹੈ। HackerNews ਦੀ ਰਿਪੋਰਟ ਮੁਤਾਬਕ ਹੈਕਰਸ ਨਾ ਸਿਰਫ ਅਕਾਊਂਟ ਦਾ ਐਕਸੈੱਸ ਪਾ ਸਕਦੇ ਹਨ ਬਲਕਿ ਉਹ ਅਕਾਊਂਟ ਸੈਟਿੰਗਸ ਬਦਲਣ ਦੇ ਨਾਲ ਹੀ ਤੁਹਾਡੇ ਨਾਂ 'ਤੇ ਕਾਨਟੈਂਟ ਵੀ ਅਪਲੋਡ ਕਰ ਸਕਦੇ ਹਨ।

ਕੰਪਨੀ ਨੇ ਇਸ ਖਾਮੀ ਨੂੰ ਮੰਨਦੇ ਹੋਏ 24 ਘੰਟੇ ਦੇ ਅੰਦਰ ਇਸ ਨੂੰ ਠੀਕ ਕਰਨ ਦਾ ਵਾਅਦਾ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਦਿੱਕਤ ਐਪ ਦੇ ਵਰਜ਼ਨ 2.4.0 ਅਤੇ ਇਸ ਤੋਂ ਪੁਰਾਣੇ ਵਰਜ਼ਨ 'ਚ ਆ ਸਕਦੀ ਹੈ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਆਪਣੇ ਪਲੇਅ ਸਟੋਰ ਅਤੇ ਐਪਲ ਐਪ ਸਟੋਰ 'ਤੇ ਅਪਡੇਟ ਜਾਰੀ ਕਰ ਦਿੱਤੀ ਹੈ। ਅਜੇ ਗੂਗਲ ਅਤੇ ਐਪਲ ਦੀ ਇਜਾਜ਼ਤ ਮਿਲਣੀ ਬਾਕੀ ਹੈ।

ਤੁਰੰਤ ਕਰੋ ਅਪਡੇਟ, ਨਹੀਂ ਤਾਂ ਬੰਦ ਹੋ ਜਾਵੇਗੀ ਐਪ
ਕੰਪਨੀ ਨੇ ਕਿਹਾ ਕਿ ਐਪ ਦੇ ਪੁਰਾਣੇ ਵਰਜ਼ਨ ਕੰਮ ਕਰਨਾ ਬੰਦ ਕਰ ਸਕਦੇ ਹਨ। ਕੰਪਨੀ ਨੇ ਪੁਰਾਣੇ ਵਰਜ਼ਨ ਦਾ ਐਪਲੀਕੇਸ਼ਨ ਪ੍ਰੋਗ੍ਰਾਮਿੰਗ ਇੰਟਰਫੇਸ ਬੰਦ ਕਰ ਦਿੱਤਾ ਹੈ। ਅਜਿਹੇ 'ਚ ਸਾਰਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਚਿੰਗਾਰੀ ਐਪ ਨੂੰ ਅਪਡੇਟ ਕਰ ਲੈਣ। ਕੰਪਨੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਅੱਜੇ ਤੱਕ ਕਿਸੇ ਵੀ ਯੂਜ਼ਰ ਦਾ ਡਾਟਾ ਚੋਰੀ ਨਹੀਂ ਹੋਇਆ ਹੈ। 


Karan Kumar

Content Editor

Related News