CEO ਦੇ ਬਿਆਨ ਤੋਂ ਬਾਅਦ ਭਾਰਤੀ ਹੈਕਰਾਂ ਨੇ Snapchat ਨੂੰ ਦਿੱਤਾ ਮੁੰਹਤੋੜ ਜਵਾਬ

Tuesday, Apr 18, 2017 - 12:54 PM (IST)

CEO ਦੇ ਬਿਆਨ ਤੋਂ ਬਾਅਦ ਭਾਰਤੀ ਹੈਕਰਾਂ ਨੇ Snapchat ਨੂੰ ਦਿੱਤਾ ਮੁੰਹਤੋੜ ਜਵਾਬ
ਜਲੰਧਰ- ਕੁਝ ਭਾਰਤੀ ਹੈਕਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ 17 ਲੱਖ ਸਨੈਪਟੈਚ ਯੂਜ਼ਰਸ ਦਾ ਪਰਸਨਲ ਡਾਟਾ ਡੀਪ ਵੈੱਬਸ ''ਤੇ ਪੋਸਟ ਕਰ ਦਿੱਤਾ ਹੈ। ਇਨ੍ਹਾਂ ਅਣਪਛਾਤੇ ਹੈਕਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇਹ ਕਦਮ ਸਨੈਪਚੈਟ ਦੇ ਸੀ.ਈ.ਓ. ਦੇ ਉਸ ਕਥਿਤ ਬਿਆਨ ਤੋਂ ਬਾੱਦ ਚੁੱਕਿਆ ਹੈ ਕਿ ਜਿਸ ਵਿਚ ਭਾਰਤ ਨੂੰ ''ਗਰੀਬ ਦੇਸ਼'' ਕਿਹਾ ਗਿਆ ਸੀ। ਵਰਾਈਟੀ ਮੈਗਜ਼ੀਨ ਮੁਤਾਬਕ ਸਨੈਪਚੈਟ ਨੇ ਹੈਕਿੰਗ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਕੰਨਪੀ ਦਾ ਇਹ ਵੀ ਕਹਿਣਾ ਹੈ ਕਿ ਸੀ.ਈ.ਓ. ਈਵਨ ਸਪੀਗਲ ਨੇ ਕਦੇ ਅਜਿਹਾ ਕਿਹਾ ਹੀ ਨਹੀਂ ਕਿ ਇਹ ਐਪ ਸਿਰਫ ਅਮੀਰ ਲੋਕਾਂ ਲਈ ਹੈ ਅਤੇ ਭਾਰਤ ਤੇ ਸਪੇਨ ਵਰਗੇ ਗਰੀਬ ਦੇਸ਼ਾਂ ਲਈ ਨਹੀਂ ਹੈ। ਇਸ ਵਿਚ ਭਾਰਤੀਆਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ ਹੈ। ਐਪ ਦੀ ਰੇਟਿੰਗ ਪੰਜ ਸਟਾਰ ਤੋਂ ਘੱਟ ਕੇ ਸਿੰਗਲ ਸਟਾਰ ਰਹਿ ਗਈ ਹੈ। ਟਵਿਟਰ ''ਤੇ ਕੁਝ ਯੂਜ਼ਰਸ ਨੇ #UninstallSnapchat ਅਤੇ #BoycottSnapchat ਵਰਗੇ ਕੈਂਪੇਨ ਵੀ ਚਲਾਏ ਸਨ। ਕਿਹਾ ਜਾ ਰਿਹਾ ਹੈ ਕਿ ਕਰੀਬ 20 ਲੱਖ ਲੋਕਾਂ ਨੇ ਐਪ ਨੂੰ ਅਨਇੰਸਟਾਲ ਕਰ ਦਿੱਤਾ ਹੈ। ਕੰਪਨੀ ਨੇ ਬੁਲਾਰੇ ਦਾ ਕਹਿਣਾ ਹੈ ਕਿ ਸਾਰਿਆਂ ਲਈ ਹੈ ਇਹ ਪੂਰੀ ਦੁਨੀਆ ''ਚ ਡਾਊਨਲੋਡ ਲਈ ਫਰੀ ਹੈ। ਜਿਸ ਬਿਆਨ ਦੀ ਗੱਲ ਕੀਤੀ ਜਾ ਰਹੀ ਹੈ ਉਸ ਨੂੰ ਇਕ ਸਾਬਕਾ ਕਰਮਚਾਰੀ ਨੇ ਆਪਣੇ ਵੱਲੋਂ ਕਿਹਾ ਸੀ। ਅਸੀਂ ਭਾਰਤ ਅਤੇ ਪੂਰੀ ਦੁਨੀਆ ''ਚ ਸਨੈਪਚੈਟ ਯੂਜ਼ਰਸ ਦੇ ਧੰਨਵਾਦੀ ਹਾਂ।

Related News