ਭਾਰਤੀ ਸਮੂਹ ਨੇ ਹਵਾ ਪ੍ਰਦੂਸ਼ਣ ਤੋਂ ਤਿਆਰ ਕੀਤੀ ਸਿਆਹੀ
Wednesday, Aug 17, 2016 - 11:39 AM (IST)
ਜਲੰਧਰ : ਇਨਸਾਨ ਇਕ ਲੰਬੇ ਅਰਸੇ ਤੋਂ ਜੀਵਾਸ਼ਮ ਈਂਧਣ ''ਤੇ ਨਿਰਭਰ ਰਿਹਾ ਹੈ ਤੇ ਅੱਜ ਦੇ ਸਮੇਂ ''ਚ 80 ਤੋਂ 90 ਫੀਸਦੀ ਵਾਹਨ ਉਸ ''ਤੇ ਹੀ ਨਿਕਭਰ ਕਰਦੇ ਹਨ ਤੇ ਜੀਵਾਸ਼ਮ ਈਂਧਣ ''ਚ ਸਭ ਕੋਂ ਮੁੱਖ ਤੱਕ ਕਾਰਬਨ ਹੁੰਦਾ ਜਿਸ ਨੂੰ ਲੈ ਕੇ ਹੀ ਇੰਡੀਆ ''ਚ ਗ੍ਰੈਵਿਕੀ ਲੈਬਜ਼ ਏਅਰ ਇੰਕ ਤਿਆਰ ਕਰ ਰਹੀ ਹੈ। ਹਰ ਪੈੱਨ ਜੋ ਇਸ ਲੈਬ ਵੱਲੋਂ ਤਿਆਰ ਕੀਤਾ ਗਿਆ ਹੈ, ਉਸ ''ਚ 30 ਤੋਂ 50 ਮਿੰਟ ਦੇ ਹਵਾ ਪ੍ਰਦੂਸ਼ਣ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ ਤਰ੍ਹਾਂ ਦਾ ਹਵਾ ਪ੍ਰਦੂਸ਼ਣ ਜੋ ਸਾਡੇ ਫੇਫੜਿਆਂ ਤੱਕ ਨਹੀਂ ਪਹੁੰਚ ਪਾਉਂਦਾ ਤੇ ਹਵਾ ''ਚ ਹੀ ਕਾਲਿਕ ਦੇ ਰੂਪ ''ਚ ਰਹਿੰਦਾ ਹੈ, ਨੂੰ ਇਕੱਠਾ ਕੀਤਾ ਹੈ। ਇਸ ਤਕਨੀਕ ਨੂੰ ''ਆਕਟ ਆਫ ਪਲਿਊਸ਼ਨ'' ਦਾ ਨਾਂ ਦਿੱਤਾ ਗਿਆ ਹੈ। ਲੈਬ ਵੱਲੋਂ ਆਪਣੀ ਵੈੱਬਸਾਈਟ ''ਤੇ ਲਿਖਿਆ ਕਿ '' ਜੋ ਪ੍ਰਦੂਸ਼ਣ ਲੋਕਾਂ ਦੇ ਫੇਫੜਿਆਂ ਤੱਕ ਪੁੱਜ ਕੇ ਨੁਕਸਾਨ ਪਹੁੰਚਾ ਸਕਦਾ ਸੀ, ਉਸ ਖੂਬਸੂਰਤ ਕਲਾ ''ਚ ਵੀ ਬਦਲਿਆ ਜਾ ਸਕਦਾ ਹੈ''।
ਇਸ ਆਈਡੀਆ ਨੂੰ 2013 ਇੰਕ ਕਾਨਫਰੈਂਸ ''ਚ ਪਹਿਲੀ ਵਾਰ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਗ੍ਰੈਵਿਕੀ ਲੈਬਜ਼ ਵੱਲੋਂ ਆਪਣਾ ਸਮਾਂ ਤੇ ਰਿਸੋਰਸਿਜ਼ ਇਸ ਆਈਡੀਆ ''ਚ ਇਨਵੈਸਟ ਕੀਤੇ ਗਏ ਤੇ ਉਨ੍ਹਾਂ ਵੱਲੋਂ ਇਸ ਨੂੰ ਸੰਭਵ ਕਰ ਕੇ ਦਿਖਾਇਆ ਗਿਆ। ਇਸ ਏਅਰ ਇੰਕ ਨੂੰ ਸਰਟੀਫਿਕੇਸ਼ਨ ਮਿਲਣਾ ਬਾਕੀ ਹੈ ਤੇ ਇਸ ਪ੍ਰੋਸੈਸ ''ਚੋਂ ਨਿਕਲਣ ਤੋਂ ਬਾਅਦ ਹੀ ਇਨ੍ਹਾਂ ਪੈੱਨਜ਼ ਦਾ ਕਮਰਸ਼ਿਅਲ ਪ੍ਰਾਡਕਸ਼ਨ ਸ਼ੁਰੂ ਹੋਵੇਗਾ।
