ਤੁਸੀਂ ਵੀ ਇਸ ਬ੍ਰਾਊਜ਼ਰ ਦੀ ਵਰਤੋਂ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ! ਸਰਕਾਰ ਨੇ ਜਾਰੀ ਕੀਤੀ ਚਿਤਾਵਨੀ

Friday, Oct 11, 2024 - 05:15 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਇੰਟਰਨੈੱਟ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਵੱਡੀ ਖ਼ਬਰ ਹੈ। ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਇੰਟਰਨੈੱਟ ਯੂਜ਼ਰਜ਼ ਲਈ ਇਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ ਜੋ ਮੋਜ਼ਿਲਾ ਫਾਇਰਫਾਕਸ ਲਈ ਹੈ। ਸਰਕਾਰ ਨੇ ਮੋਜ਼ਿਲਾ ਫਾਇਰਫਾਕਸ ਅਤੇ ਉਸ ਨਾਲ ਸੰਬੰਧਿਤ ਪ੍ਰੋਡਕਟ 'ਚ ਕੁਝ ਗੰਭੀਰ ਖਾਮੀਆਂ ਨੂੰ ਉਜਾਗਰ ਕੀਤਾ ਹੈ। ਇਨ੍ਹਾਂ ਖਾਮੀਆਂ ਫਾਇਦਾ ਚੁੱਕ ਕੇ ਹੈਕਰ ਤੁਹਾਨੂੰ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ। 

CERT-In ਦੀ ਐਡਵਾਈਜ਼ਰੀ ਨੋਟ CIVN-2024-0317 ਨੇ ਮੋਜ਼ਿਲਾ ਦੇ ਵੱਖ-ਵੱਖ ਪ੍ਰੋਡਕਟ ਜਿਵੇਂ ਫਾਇਰਫਾਕਸ, ਫਾਇਰਫਾਕਸ ESR ਅਤੇ ਥੰਡਰਬਰਡ 'ਚ ਪਾਈਆਂ ਗਈਆਂ ਖਾਮੀਆਂ 'ਤੇ ਰੋਸ਼ਨੀ ਪਾਈ ਹੈ। ਇਹ ਖਾਮੀਆਂ  ਮੋਜ਼ਿਲਾ ਫਾਇਰਫਾਕਸ ਦੇ ਵਰਜ਼ਨ 131 ਤੋਂ ਪਹਿਲਾਂ, ਫਾਇਰਫਾਕਸ ESR (Extended Support Release) ਦੇ 128.3 ਅਤੇ 115.16 ਤੋਂ ਪਹਿਲਾਂ ਦੇ ਵਰਜ਼ਨ ਅਤੇ ਥੰਡਰਬਰਡ ਦੇ ਵਰਜ਼ਨ 128.3 ਅਤੇ 131 ਤੋਂ ਪਹਿਲਾਂ ਦੇ ਵਰਜ਼ਨ 'ਚ ਪਾਈਆਂ ਗਈਆਂ ਹਨ। 

ਪ੍ਰਭਾਵਿਤ ਸਾਫਟਵੇਅਰ

- ਮੋਜ਼ਿਲਾ ਫਾਇਰਫਾਕਸ : ਵਰਜ਼ਨ 131 ਤੋਂ ਪਹਿਲੇ।
- ਮੋਜ਼ਿਲਾ ਫਾਇਰਫਾਕਸ ESR : ਵਰਜ਼ਨ 128.3 ਅਤੇ 115.16 ਤੋਂ ਪਹਿਲੇ।
- ਮੋਜ਼ਿਲਾ ਥੰਡਰਬਰਡ : ਵਰਜ਼ਨ 128.3 ਅਤੇ 131 ਤੋਂ ਪਹਿਲੇ।

ਹੁਣ ਸਵਾਲ ਇਹ ਹੈ ਕਿ ਇਨ੍ਹਾਂ ਖਾਮੀਆਂ ਤੋਂ ਕਿਵੇਂ ਬਚਿਆ ਜਾਵੇ ਤਾਂ ਸਭ ਤੋਂ ਬਿਹਤਰ ਅਤੇ ਸੁਰੱਖਿਅਤ ਤਰੀਕਾ ਇਹੀ ਹੈ ਕਿ ਤੁਸੀਂ ਆਪਣੇ ਬ੍ਰਾਊਜ਼ਰ ਨੂੰ ਤੁਰੰਤ ਅਪਡੇਟ ਕਰੋ।


Rakesh

Content Editor

Related News