ਵਾਇਰਸ ਦੀ ਗ੍ਰਿਫਤ ''ਚ ਪਾਕਿ ਸਭ ਤੋਂ ਉਪਰ, ਭਾਰਤ 8ਵੇਂ ਨੰਬਰ ''ਤੇ
Thursday, Jun 09, 2016 - 10:55 AM (IST)

ਜਲੰਧਰ— ਏਸ਼ੀਆਈ ਦੇਸ਼ਾਂ ''ਚ ਕੀਤੇ ਗਏ ਇਕ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ ਕੰਪਿਊਟਰ ਖਤਰਨਾਕ ਵਾਇਰਸ ਦੀ ਗ੍ਰਿਫਤ ''ਚ ਹਨ।
ਵਿਸ਼ਵ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਮਾਈਕ੍ਰੋਸਾਫਟ ਦੇ ਇਕ ਅਧਿਐਨ ''ਚ ਇਹ ਸੰਭਾਵਨਾ ਪ੍ਰਗਟ ਕੀਤੀ ਗਈ ਹੈ ਕਿ ਏਸ਼ੀਆਈ ਦੇਸ਼ਾਂ ''ਚ 10 ਵਿਚੋਂ ਘੱਟ ਤੋਂ ਘੱਟ 4 ਕੰਪਿਊਟਰ ਮਾਲਵੇਅਰ ਦੀ ਗ੍ਰਿਫਤ ''ਚ ਆ ਚੁੱਕੇ ਹਨ। ਇਨ੍ਹਾਂ ਦੇਸ਼ਾਂ ''ਚ ਸਭ ਤੋਂ ਉਪਰ ਪਾਕਿਸਤਾਨ ਦਾ ਨਾਂ ਹੈ। ਮਾਲਵੇਅਰ ਇਨਫੈਕਸ਼ਨ ਇੰਡੈਕਸ 2016 ਦੀ ਸੂਚੀ ''ਚ ਭਾਰਤ 8ਵੇਂ ਨੰਬਰ ''ਤੇ ਹੈ।
ਕੀ ਹੁੰਦਾ ਹੈ ਮਾਲਵੇਅਰ
ਮਾਲਵੇਅਰ ਇਕ ਤਰ੍ਹਾਂ ਦਾ ਸਾਫਟਵੇਅਰ ਪ੍ਰੋਗਰਾਮ ਹੈ ਜੋ ਕੰਪਿਊਟਰ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਸਾਫਟਵੇਅਰ ਨੂੰ ਹੈਕਰਸ ਕੰਪਿਊਟਰ ਤੋਂ ਪਰਸਨਲ ਡਾਟਾ ਚੋਰੀ ਕਰਨ ਲਈ ਡਿਜ਼ਾਈਨ ਕਰਦੇ ਹਨ। ਮਾਲਵੇਅਰ ਤੁਹਾਡੀਆਂ ਨਿੱਜੀ ਫਾਈਲਾਂ ਤੱਕ ਪਹੁੰਚ ਕੇ ਉਨ੍ਹਾਂ ਨੂੰ ਕਿਸੇ ਦੂਸਰੀ ਡਿਵਾਈਸ ''ਚ ਟ੍ਰਾਂਸਫਰ ਕਰ ਸਕਦਾ ਹੈ। ਇਸ ਰਾਹੀਂ ਹੈਕਰਸ ਆਪਣੀਆਂ ਸੂਚਨਾਵਾਂ, ਫੋਟੋ, ਵੀਡੀਓ, ਬੈਂਕ ਜਾਂ ਅਕਾਊਂਟ ਨਾਲ ਜੁੜੀਆਂ ਜਾਣਕਾਰੀਆਂ ਨੂੰ ਚੋਰੀ ਕਰ ਸਕਦੇ ਹਨ।