ਭਾਰਤੀ ਕੰਪਨੀ ਨੇ ਲਾਂਚ ਕੀਤਾ ਇੰਫ੍ਰਾਰੈਡ ਥਰਮਾਮੀਟਰ, ਜਾਣੋ ਕੀਮਤ
Wednesday, May 13, 2020 - 07:43 PM (IST)

ਗੈਜੇਟ ਡੈਸਕ—ਭਾਰਤ ਦੀ ਇਲਕਟ੍ਰਾਨਿਕ ਕੰਪਨੀ ਡੀਟੇਲ ਨੇ ਮੋਬਾਇਲ ਅਤੇ ਸਪੀਕਰ ਤੋਂ ਬਾਅਦ ਹੁਣ Detel Pro ਨਾਂ ਦਾ ਇੰਫ੍ਰਾਰੈਡ ਥਰਮਾਮੀਟਰ ਲਾਂਚ ਕਰ ਦਿੱਤਾ ਹੈ।ਇਸ ਦੀ ਕੀਮਤ ਕੰਪਨੀ ਨੇ 2,999 ਰੁਪਏ ਰੱਖੀ ਹੈ ਅਤੇ ਇਸ ਦੇ ਨਾਲ ਇਕ ਸਾਲ ਦੀ ਵਾਰੰਟੀ ਵੀ ਮਿਲੇਗੀ। ਕੰਪਨੀ ਦਾ ਦਾਅਵਾ ਹੈ ਕਿ Detel Pro ਦੀ ਸਟੀਕਤਾ + - 0.2 ਸੈਲਸੀਅਸ ਤਕ ਹੈ।
Detel Pro ਇੰਫ੍ਰਾਰੈਡ ਥਰਮਾਮੀਟਰ ਇਕ ਡਿਜ਼ੀਟਲ ਸੈਂਸਰ ਨਾਲ ਆਵੇਗਾ ਜੋ 3 ਤੋਂ 5 ਸੈਂਟੀਮੀਟਰ ਦੀ ਦੂਰੀ ਨਾਲ ਤਾਪਮਾਨ ਰਿਕਾਰਡ ਕਰਨ 'ਚ ਮਦਦ ਕਰੇਗਾ। ਥਰਮਾਮੀਟਰ LED ਡਿਸਪਲੇਅ ਨਾਲ ਲਿਆਇਆ ਗਿਆ ਹੈ ਜੋ ਰਾਤ ਦੇ ਸਮੇਂ ਕਾਫੀ ਕੰਮ ਆਵੇਗਾ। ਫਿਲਹਾਲ ਕੰਪਨੀ ਵੱਖ-ਵੱਖ ਚੈਨਲਾਂ ਨਾਲ ਮਿਲ ਕੇ ਮੈਟ੍ਰੋ ਅਤੇ ਟਿਅਰ 2,3 ਸ਼ਹਿਰ ਸਮੇਤ ਦੇਸ਼ ਦੀ ਜਗ੍ਹਾ 'ਚ ਉਤਪਾਦਾਂ ਨੂੰ ਉਪਲੱਬਧ ਕਰਨ ਲਈ ਕੰਮ ਕਰ ਰਹੀ ਹੈ।