ਚੀਨੀ ਫੋਨਾਂ ਨੂੰ ਟੱਕਰ ਦੇਣ ਲਈ ਇਹ ਭਾਰਤੀ ਕੰਪਨੀ ਲਿਆ ਰਹੀ ਦਮਦਾਰ ਸਮਾਰਟਫੋਨ

Friday, Jun 19, 2020 - 11:36 AM (IST)

ਚੀਨੀ ਫੋਨਾਂ ਨੂੰ ਟੱਕਰ ਦੇਣ ਲਈ ਇਹ ਭਾਰਤੀ ਕੰਪਨੀ ਲਿਆ ਰਹੀ ਦਮਦਾਰ ਸਮਾਰਟਫੋਨ

ਗੈਜੇਟ ਡੈਸਕ– ਭਾਰਤ ਅਤੇ ਚੀਨੀ ਫ਼ੌਜੀਆਂ ’ਚ ਝੜਪ ਤੋਂ ਬਾਅਦ ਹੀ ਲੋਕਾਂ ਨੇ ਚੀਨ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਤਮਾਮ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵੀ ਬਾਈਕਾਟ ਚਾਈਨਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਚੀਨੀ ਸਮਾਰਟਫੋਨਾਂ ਦਾ ਵੀ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ। ਹੁਣ ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ ਲਾਵਾ (LAVA) ਜਲਦੀ ਹੀ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ, ਜੋ ਚੀਨੀ ਫੋਨਾਂ ਨੂੰ ਜ਼ਬਰਦਸਤ ਟੱਕਰ ਦੇਵੇਗਾ। 

ਦਰਅਸਲ, ਲਾਵਾ ਦੇ ਆਉਣ ਵਾਲੇ ਨਵੇਂ ਫੋਨ ਨੂੰ ਜ਼ੈੱਡ66 ਮਾਡਲ ਨੰਬਰ ਨਾਲ ਬੈਂਚਮਾਰਕਿੰਗ ਸਾਈਟ ਗੀਕਬੈਂਚ ’ਤੇ ਸਪਾਟ ਕੀਤਾ ਗਿਆ ਹੈ, ਜਿਥੋਂ ਇਸ ਦੇ ਕਈ ਫੀਚਰਜ਼ ਦੀ ਜਾਣਕਾਰੀ ਮਿਲੀ ਹੈ। ਲਿਸਟਿੰਗ ਮੁਤਾਬਕ, ਇਸ ਸਮਾਰਟਫੋਨ ’ਚ ਐੱਚ.ਡੀ. ਡਿਸਪਲੇਅ, ਐਂਡਰਾਇਡ 10, 3 ਜੀ.ਬੀ. ਰੈਮ ਅਤੇ UNISOC ਪ੍ਰੋਸੈਸਰ ਦੀ ਸੁਪੋਰਟ ਮਿਲੇਗੀ। ਇਸ ਤੋਂ ਇਲਾਵਾ ਲਾਵਾ ਦੇ ਇਸ ਆਉਣ ਵਾਲੇ ਫੋਨ ਨੂੰ ਸਾਈਟ ’ਤੇ ਸਿੰਗਲ ਕੋਰ ’ਚ 153 ਅਤੇ ਮਲਟੀ ਕੋਰ ’ਚ 809 ਅੰਕ ਮਿਲੇ ਹਨ। ਹਾਲਾਂਕਿ, ਲਾਵਾ ਨੇ ਅਜੇ ਤਕ ਇਸ ਸਮਾਰਟਫੋਨ ਦੀ ਲਾਂਚਿੰਗ ਨਾਲ ਜੁੜੀ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ। 

ਮਾਈਕ੍ਰੋਮੈਕਸ ਨੇ ਹਾਲ ਹੀ ’ਚ ਐਲਾਨ ਕੀਤਾ ਸੀ ਕਿ ਉਹ ਭਾਰਤ ਬਾਜ਼ਾਰ ’ਚ ਤਿੰਨ ਨਵੇਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਨ੍ਹਾਂ ਤਿੰਨਾਂ ਫੋਨਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਹੋਵੇਗੀ। ਉਥੇ ਹੀ ਇਨ੍ਹਾਂ ਤਿੰਨਾਂ ਫੋਨਾਂ ਨਾਲ ਜੁੜੀ ਇਕ ਰਿਪੋਰਟ ’ਚ ਵੀ ਕਿਹਾ ਗਿਆ ਹੈ ਕਿ ਇਨ੍ਹਾਂ ’ਚ ਇਕ ਬਜਟ ਫੋਨ ਹੋਵੇਗਾ, ਜਦਕਿ ਬਾਕੀ ਦੋਵੇਂ ਪ੍ਰੀਮੀਅਮ ਸਮਾਰਟਫੋਨ ਹੋਣਗੇ। ਦੱਸ ਦੇਈਏ ਕਿ ਕੰਪਨੀ ਨੇ ਆਪਣਾ ਅਖਰੀ ਫੋਨ ਪਿਛਲੇ ਸਾਲ ਲਾਂਚ ਕੀਤਾ ਸੀ, ਜਿਸ ਦਾ ਨਾਂ iOne Note ਸੀ ਅਤੇ ਇਸ ਦੀ ਕੀਮਤ 8,199 ਰੁਪਏ ਸੀ। 


author

Rakesh

Content Editor

Related News