Apple ਯੂਜ਼ਰਜ਼ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ, ਸਰਕਾਰੀ ਏਜੰਸੀ ਨੇ ਜਾਰੀ ਕੀਤੀ ਚਿਤਾਵਨੀ
Sunday, Aug 04, 2024 - 06:28 PM (IST)
ਗੈਜੇਟ ਡੈਸਕ- ਸਾਈਬਰ ਸਕੈਮਰ ਅਤੇ ਹਮਲਾਵਰ ਅੱਜ-ਕੱਲ੍ਹ ਲੋਕਾਂ ਨੂੰ ਸ਼ਿਕਾਰ ਬਣਾਉਣ ਲਈ ਬਹੁਤ ਸਾਰੀਆਂ ਚੱਲ ਰਹੇ ਹਨ। ਅਜਿਹੇ 'ਚ ਸਰਕਾਰ ਲਗਾਤਾਰ ਚਿਤਾਵਨੀਆਂ ਜਾਰੀ ਕਰ ਰਹੀ ਹੈ। ਕੇਂਦਰ ਸਰਕਾਰ ਦੀ ਡਿਜੀਟਲ ਦੁਨੀਆ 'ਚ ਸੁਰੱਖਿਆ ਸਲਾਹਕਾਰ ਏਜੰਸੀ ਇੰਡੀਅਨ ਕੰਪਿਊਟਰ ਰਿਸਪਾਂਸ ਟੀਮ (CERT-In) ਨੇ ਸ਼ੁੱਕਰਵਾਰ ਨੂੰ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ।
CERT-In ਨੇ ਆਈਫੋਨ, ਆਈਪੈਡ ਅਤੇ ਹੋਰ ਐਪਲ ਪ੍ਰੋਡਕਟਸ ਨੂੰ ਲੈ ਕੇ ਇਕ ਚਿਤਾਵਨੀ ਜਾਰੀ ਕੀਤੀ ਹੈ ਅਤੇ ਦੱਸਿਆ ਹੈ ਕਿ ਇਨ੍ਹਾਂ ਪ੍ਰੋਡਕਟਸ 'ਚ ਮਲਟੀਪਲ ਵਲਨਰੇਬਿਲਿਟੀ (ਖਾਸ ਤਰ੍ਹਾਂ ਦੀ ਕਮਜ਼ੋਰੀ) ਪਾਈਆਂ ਗਈਆਂ ਹਨ, ਜੋ ਯੂਜ਼ਰਜ਼ ਨੂੰ ਵੱਡੇ ਖ਼ਤਰੇ 'ਚ ਪਾ ਸਕਦੀਆਂ ਹਨ। ਇਨ੍ਹਾਂ ਖਾਮੀਆਂ ਕਾਰਨ ਸਾਈਬਰ ਸਕੈਮਰਜ਼ ਤੁਹਾਨੂੰ ਸ਼ਿਕਾਰ ਬਣਾ ਸਕਦੇ ਹਨ। ਇਹ ਜਾਣਕਾਰੀ CERT-In ਨੇ ਆਪਣੇ ਪਲੇਟਫਾਰਮ 'ਤੇ ਸਾਂਝੀ ਕੀਤੀ ਹੈ।
ਸਾਈਬਰ ਫਰਾਡ ਕਰ ਸਕਦੇ ਹਨ ਹਮਲਾ
ਇਨ੍ਹਾਂ ਵਲਨਰੇਬਿਲਿਟੀ ਦੇ ਕਾਰਨ, ਸਾਈਬਰ ਹਮਲਾਵਰ ਤੁਹਾਡੀ ਡਿਵਾਈਸ ਨੂੰ ਤੋੜ ਸਕਦੇ ਹਨ। ਉਨ੍ਹਾਂ ਦੀ ਮਦਦ ਨਾਲ ਉਹ ਤੁਹਾਡੀ ਡਿਵਾਈਸ, ਆਈਪੈਡ ਆਦਿ ਤੋਂ ਸੰਵੇਦਨਸ਼ੀਲ ਵੇਰਵੇ ਚੋਰੀ ਕਰ ਸਕਦੇ ਹਨ। ਉਹ ਸੁਰੱਖਿਆ ਪਾਬੰਦੀਆਂ ਨੂੰ ਵੀ ਬਾਈਪਾਸ ਕਰ ਸਕਦੇ ਹਨ।
ਇਨ੍ਹਾਂ ਵਰਜ਼ਨ 'ਤੇ ਮੰਡਰਾ ਰਿਹਾ ਹੈ ਖਤਰਾ
ਇਹ ਕਮਜ਼ੋਰੀਆਂ ਕੁਝ ਸਾਫਟਵੇਅਰ ਵਰਜ਼ਨਾਂ 'ਚ ਪਾਈਆਂ ਗਈਆਂ ਹਨ, ਜਿਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ। ਇਸ ਵਿਚ iOS, iPad OS ਦੇ ਇਹ 17.6 ਅਤੇ 16.7.9 ਹਨ। ਇਸ ਵਿਚ macOS Sonoma versions 4.6 ਤੋਂ ਪਹਿਲਾਂ ਦੇ ਵਰਜ਼ਨ ਹਨ। macOS Ventura ਦੇ ਵਰਜ਼ਨ 13.6.8 ਅਤੇ ਪੁਰਾਣੇ ਹਨ। WatchOS 10.6 ਅਤੇ ਪੁਰਾਣੇ ਸ਼ਾਮਲ ਹਨ।
ਬਚਾਅ ਲਈ ਕੀ ਕਰਨ ਯੂਜ਼ਰਜ਼
CERT-In ਵੱਲੋਂ ਕਿਹਾ ਗਿਆ ਹੈ ਕਿ ਯੂਜ਼ਰਜ਼ ਇਸ ਤਰ੍ਹਾਂ ਦੇ ਖਤਰੇ ਤੋਂ ਬਚਾਅ ਲਈ ਆਪਣੇ ਡਿਵਾਈਸ ਦੇ ਪੁਰਾਣੇ ਵਰਜ਼ਨ ਨੂੰ ਨਵੇਂ ਵਰਜ਼ਨ ਦੇ ਨਾਲ ਅਪਡੇਟ ਕਰ ਲੈਣ। ਕਈ ਯੂਜ਼ਰਜ਼ ਡਿਵਾਈਸ ਨੂੰ ਅਪਡੇਟ ਹੀਂ ਕਰਦੇ ਅਤੇ ਸਕਿਓਰਿਟੀ ਨੂੰ ਵੀ ਅਪਡੇਟ ਨਹੀਂ ਕਰਦੇ। ਇਸ ਦਾ ਫਾਇਦਾ ਸਾਈਬਰ ਹੈਕਰ ਚੁੱਕ ਸਕਦੇ ਹਨ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਲੇਟੈਸਟ ਵਰਜ਼ਨ ਦੇ ਨਾਲ ਆਪਣੇ ਡਿਵਾਈਸ ਨੂੰ ਅਪ-ਟੂ-ਡੇਟ ਰੱਖੋ, ਨਾਲ ਹੀ ਸਕਿਓਰਿਟੀ ਅਪਡੇਟ ਦੇ ਨਾਲ ਵੀ ਡਿਵਾਈਸ ਨੂੰ ਅਪ-ਟੂ-ਡੇਟ ਰੱਖੋ।