Ind VS Aus ਮੈਚ ਦੌਰਾਨ Disney+ Hotstar ਹੋਇਆ ਠੱਪ, ਯੂਜ਼ਰਜ਼ ਪਰੇਸ਼ਾਨ
Friday, Feb 17, 2023 - 03:59 PM (IST)
ਗੈਜੇਟ ਡੈਸਕ- ਓ.ਟੀ.ਟੀ. ਅਤੇ ਲਾਈਵ ਸਟਰੀਮਿੰਗ ਪਲੇਟਫਾਰਮ Disney+ Hotstar ਦੀਆਂ ਸੇਵਾਵਾਂ ਸ਼ੁੱਕਰਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਟੈਸਟ ਮੈਚ ਦੌਰਾਨ ਡਾਊਨ ਹੋ ਗਈਆਂ। ਕਈ ਯੂਜ਼ਰਜ਼ ਨੇ ਇਸਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਦਰਜ ਕਰਵਾਈ ਹੈ। ਯੂਜ਼ਰਜ਼ ਨੂੰ ਅਕਾਊਂਟ ਇਸਤੇਮਾਲ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਜ਼ਰਜ਼ ਨੇ ਟਵਿਟਰ 'ਤੇ ਲਾਗ-ਇਨ ਨਾ ਹੋਣ ਸੰਬੰਧੀ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਡਿਜ਼ਨੀ ਪਲੱਸ ਹਾਟਸਟਾਰ ਨੇ ਵੀ ਡਾਊਨ ਦੀ ਪੁਸ਼ਟੀ ਕੀਤੀ ਹੈ।
ਡਿਜ਼ਨੀ ਪਲੱਸ ਹਾਟਸਟਾਰ ਨੇ ਆਊਟੇਜ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਡੇ ਐਪਸ ਅਤੇ ਵੈੱਬ ਸੇਵਾਵਾਂ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਇਸ 'ਤੇ ਕੰਮ ਕਰ ਰਹੀ ਹੈ, ਜਲਦ ਹੀ ਸਟਰੀਮਿੰਗ ਪਲੇਟਫਾਰਮ ਨੂੰ ਬਹਾਲ ਕਰ ਲਿਆ ਜਾਵੇਗਾ।
Hotstar down @StarSportsIndia #hotstar #starsport pic.twitter.com/HMS0osvO0K
— Ajay Yadav (@IgniteAjay) February 17, 2023
ਓਪਨ ਨਹੀਂ ਹੋ ਰਿਹਾ ਐਪ
ਡਾਊਨ ਡਿਟੈਕਟਰ ਨੇ ਵੀ ਹਾਟਸਟਾਰ ਦੀਆਂ ਸੇਵਾਵਾਂ ਡਾਊਨ ਹੋਣ ਦੀ ਪੁਸ਼ਟੀ ਕੀਤੀ ਹੈ। ਡਾਊਨ ਡਿਟੈਕਟਰ ਨੇ ਆਊਟੇਜ ਦੀਆਂ 500 ਤੋਂ ਵੱਧ ਉਦਾਹਰਣਾਂ ਦੀ ਸੂਚਨਾ ਦਿੱਤੀ ਹ। ਯੂਜ਼ਰਜ਼ ਟਵਿਟਰ 'ਤੇ ਭਾਰਤ-ਆਸਟ੍ਰੇਲੀਆ ਟੈਸਟ ਮੈਚ ਦੌਰਾਨ ਹਾਟਸਟਾਰ ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਕਈ ਯੂਜ਼ਰਜ਼ ਨੇ ਲਾਗ-ਇਨ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਪ੍ਰਾਪਤ ਮੈਸੇਜ ਦਾ ਸਕਰੀਨਸ਼ਾਟ ਵੀ ਟਵਿਟਰ 'ਤੇ ਸ਼ੇਅਰ ਕੀਤਾ ਹੈ। ਯੂਜ਼ਰਜ਼ ਦਾ ਕਹਿਣਾ ਹੈ ਕਿ ਉਹ ਹਾਟਸਟਾਰ ਐਪ ਨੂੰ ਓਪਨ ਵੀ ਨਹੀਂ ਕਰ ਪਾ ਰਹੇ।
ਇਨ੍ਹਾਂ ਸ਼ਹਿਰਾਂ 'ਚ ਆ ਰਹੀ ਸਭ ਤੋਂ ਜ਼ਿਆਦਾ ਸਮੱਸਿਆ
ਡਾਊਨ ਡਿਟੈਕਟਰ ਮੁਤਾਬਕ, ਭਾਰਤ ਦੇ ਪ੍ਰਮੁੱਖ ਸ਼ਹਿਰਾਂ ਦੇ ਯੂਜ਼ਰਜ਼ ਨੂੰ ਹਾਟਸਟਾਰ ਦਾ ਇਸਤੇਮਾਲ ਕਰਨ 'ਚ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਸਮੱਸਿਆ ਦਿੱਲੀ, ਲਖਨਊ, ਨਗਪੁਰ, ਮੁੰਬਈ, ਹੈਦਰਾਬਾਦ ਅਤੇ ਬੇਂਗਲੁਰੂ ਵਰਗੇ ਵੱਡੇ ਸ਼ਹਿਰਾਂ 'ਚ ਦੇਖਣ ਨੂੰ ਮਿਲ ਰਹੀ ਹੈ।