ਭਾਰਤ ''ਤੇ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਅਟੈਕ

Monday, Jul 25, 2016 - 01:05 PM (IST)

ਭਾਰਤ ''ਤੇ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਅਟੈਕ

ਜਲੰਧਰ : ਕੀ ਤੁਸੀਂ ਕਦੇ ਸਲੋਅ ਇੰਟਰਨੈੱਟ ਸਪੀਡ ਨੂੰ ਐਕਸਪੀਰੀਅੰਸ ਕੀਤਾ ਹੈ? ਜਾਂ ਲਗਾਤਾਰ ਰੀ-ਲੋਡ ਹੋਣ ਤੋਂ ਬਾਅਦ ਵੀ ਤੁਹਾਨੂੰ ਵੈੱਬ ਪੇਜ ਸ਼ੋਅ ਨਹੀਂ ਹੋ ਰਿਹਾ ਹੋਵੇ। ਜੇ ਤੁਸੀਂ ਵੀ ਅਜਿਹਾ ਇੰਟਰਨੈੱਟ ਐਕਸਪੀਰੀਅੰਸ ਕੀਤਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਤੁਸੀਂ ਸਾਈਬਰ ਅਟੈਕ ਦੇ ਸ਼ਿਕਾਰ ਹੋ ਗਏ ਹੋ। ਦੂਸਰੇ ਸ਼ਬਦਾਂ ''ਚ ਤੁਸੀਂ ਨਹੀਂ ਬਲਕਿ ਤੁਹਾਡੀ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਸਾਈਬਰ ਅਟੈਕ ਦਾ ਸ਼ਿਕਾਰ ਹੋਇਆ ਹੈ। ਅੰਧੇਰੀ (ਮੁੰਬਈ) ਬੇਸਡ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਨੇ ਐੱਫ ਆਈਆਰ ਦਰਜ ਕਰਵਾਈ ਹੈ ਜਿਸ ''ਚ ਉਨ੍ਹਾਂ ਨੇ ਡਿਸਟ੍ਰੀਬਿਊੁਟਿਡ ਡਿਨਾਇਲ ਆਫ ਸਰਵਿਸ (ਡੀ. ਡੀ. ਓ. ਐੱਸ.) ਅਟੈਕ ਦੀ ਰਿਪੋਰਟ ਲਿਖਾਈ ਹੈ। 

 

ਆਫਿਸ਼ੀਅਲਜ਼ ਦਾ ਕਹਿਣਾ ਹੈ ਇਹ ਸਾਈਬਰ ਅਟੈਕ ਸਟੇਟ ਲੈਵਲ ''ਤੇ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਸਾਈਬਰ ਅਟੈਕ ਹੈ। ਇਸ ਅਟੈਕ ਨਾਲ ਸਾਈਟਸ ਖੁਲ੍ਹਣੀਆਂ ਲਗਭਗ ਬੰਦ ਹੋ ਜਾਂਦੀਆਂ ਹਨ । ਇਹ ਐੱਫ. ਆਈ. ਆਰ. ਸਿਸਕੋਨ ਇਨਫੋਵੇ ਦੇ ਡਾਇਰੈਕਟਰ ਨਿਕੁੰਝ ਵੱਲੋਂ ਸ਼ਨੀਵਾਰ ਨੂੰ ਦਰਜ ਕਰਵਾਈ ਗਈ ਸੀ। ਇਸ ਕੇਸ ਨੂੰ ਆਈ. ਟੀ. ਐਕਟ ਦੇ ਤਹਿਤ ਦਰਜ ਕਰ ਲਿਆ ਗਿਆ ਹੈ। ਆਫਿਸ਼ੀਅਲਜ਼ ਦਾ ਕਹਿਣ ਹੈ ਕਿ ਵੱਡੇ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਤਾਂ ਇਸ ਤਰ੍ਹਾਂ ਦੇ ਅਟੈਕਸ ਤੋਂ ਬਚਾਅ ਕਰ ਸਕਦੇ ਹਨ ਪਰ ਮਿਡ-ਰੇਂਜ ਸਰਵਿਸ ਪ੍ਰੋਵਾਈਡਰ ਇਸ ਦੀ ਲਪੇਟ ''ਚ ਆ ਜਾਂਦੇ ਹਨ।


Related News