ਭਾਰਤੀ ਨੇ ਬਣਾਈ ਇਲੈਕਟ੍ਰਿਕ ਸਾਈਕਲ, ਇਕ ਵਾਰ ਚਾਰਜ ਕਰ ਚਲ ਸਕਦੀ ਹੈ 100 ਕਿ. ਮੀ

Saturday, Jul 09, 2016 - 01:55 PM (IST)

ਭਾਰਤੀ ਨੇ ਬਣਾਈ ਇਲੈਕਟ੍ਰਿਕ ਸਾਈਕਲ, ਇਕ ਵਾਰ ਚਾਰਜ ਕਰ ਚਲ ਸਕਦੀ ਹੈ 100 ਕਿ. ਮੀ

ਜਲੰਧਰ : ਕਰਾਊਡਫੰਡਿਗ ਦੇ ਜ਼ਰੀਏ ਬਣਾਇਆ ਗਿਆ ਭਾਰਤ ਦਾ ਪਹਿਲਾ ਈਕੋ-ਫਰੈਂਡਲੀ ਇਲੈਕਟ੍ਰਿਕ ਬਾਇਸਾਈਕਿਲ Spero ਲਾਂਚ ਹੋ ਗਿਆ ਹੈ।  ਇਸ ਬਾਈਕ ਨੂੰ ਕੋਇੰਬਟੂਰ ਸਥਿਤ 38 ਸਾਲ ਦੇ ਮਣਿਕੰਦਨ ਦੁਆਰਾ ਡਿਜ਼ਾਇਨ ਕੀਤਾ ਗਿਆ ਹੈ। ਉਹ ਇਸ ਪ੍ਰੋਜੈਕਟ ''ਤੇ ਪਿਛਲੇ 3 ਸਾਲ ਤੋਂ ਕੰਮ ਕਰ ਰਹੇ ਸਨ ਅਤੇ ਹੁਣ ਇਸ ਬਾਇਕ ਦੇ 3 ਇਲੈਕਟ੍ਰਿਕ ਮਾਡਲਸ ਨੂੰ ਪੇਸ਼ ਕੀਤਾ ਹੈ।ਮਣਿਕੰਦਨ ਨੇ ਆਪਣੀ ਇਨੋਵੇਸ਼ਨ ਨੂੰ ਅਸਲ ਰੂਪ ਦੇਣ ਲਈ Fueladream . com ਦਾ ਸਹਾਰਾ ਲਿਆ ਜੋ ਇਕ ਬੈਂਗਲੁਰੂ ਆਧਾਰਿਤ ਕਰਾਊਡ ਫੰਡਿਗ ਪਲੈਟਫਾਰਮ ਹੈ ।

Spero ਦੀ ਖਾਸ ਗੱਲਾਂ- 

ਇਸ ਦੇ 3 ਮਾਡਲ ਹੈ ਜੋ ਸਿੰਗਲ ਚਾਰਜ ''ਤੇ 30,60 ਅਤੇ 100 ਕਿ.ਮੀ. ਤਕ ਚੱਲ ਸਕਦੇ ਹਨ। 

0-25 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ 10 ਸੈਕੇਂਡ ''ਚ ਫੜ ਲੈਂਦੀ ਹੈ।

20-80 ਫ਼ੀਸਦੀ ਤਕ ਬੈਟਰੀ ਚਾਰਜ ਹੋਣ ''ਚ 6 ਘੰਟੇ ਲਗਦੇ ਹਨ।

48ਵੀ ਲਿ-ਆਇਨ ਬੈਟਰੀ ਜੋ ਇਕ ਸਾਲ ਦੀ ਵਾਰੰਟੀ ਦੇ ਨਾਲ ਆਉਂਦੀ ਹੈ।

ਪੈਂਡਲ ਦੇ ਜ਼ਰੀਏ ਬਾÂਸਾਈਕਿਲ ਚਲਾਉਣ ''ਤੇ ਵੀ ਬੈਟਰੀ ਚਾਰਜ ਹੁੰਦੀ ਹੈ।

ਸਮਾਰਟਫੋਨ ਚਾਰਜਰ ਵੀ ਨਾਲ ''ਚ ਦਿੱਤਾ ਗਿਆ ਹੈ।

ਇਲੈਕਟ੍ਰਿਕ ਮੋਡ ''ਚ 5 ਗਿਅਰ ਦਾ ਇਸਤੇਮਾਲ ਕਰ ਸਕਦੇ ਹਨ। 

ਇਲੈਕਟ੍ਰਾਨਿਕ ਡਿਸਪਲੇ ਲਗੀ ਹੈ।

ਕਰੂਜ ਕੰਟਰੋਲ

ਭਾਰ 24 ਤੋਂ 30 ਕਿ. ਗ੍ਰਾਮ

ਇਸ ਬਾਇਕ ਦਾ ਪ੍ਰੀ-ਆਰਡਰ ਸ਼ੁਰੂ ਹੋ ਗਿਆ ਹੈ ਅਤੇ ਤਿੰਨਾਂ ਮਾਡਲ 29,900 ਤੋਂ 50,900 ਰੁਪਏ ਦੀ ਕੀਮਤ ''ਤੇ ਆਰਡਰ ਕਰ ਸਕਦੇ ਹਨ।


Related News