5ਜੀ ਨੇ ਬਦਲੀ ਦੇਸ਼ 'ਚ ਇੰਟਰਨੈੱਟ ਦੀ ਤਸਵੀਰ, 52ਵੇਂ ਸਥਾਨ 'ਤੇ ਪਹੁੰਚਿਆ ਭਾਰਤ

Friday, Sep 15, 2023 - 05:01 PM (IST)

5ਜੀ ਨੇ ਬਦਲੀ ਦੇਸ਼ 'ਚ ਇੰਟਰਨੈੱਟ ਦੀ ਤਸਵੀਰ, 52ਵੇਂ ਸਥਾਨ 'ਤੇ ਪਹੁੰਚਿਆ ਭਾਰਤ

ਗੈਜੇਟ ਡੈਸਕ- ਸਰਫਸ਼ਾਰਕ ਨੇ 5ਵੇਂ ਸਾਲਾਨਾ ਡਿਜੀਟਲ ਕੁਆਲਿਟੀ ਆਫ ਲਾਈਫ ਇੰਡੈਕਸ ਸਰਵੇ ਮੁਤਾਬਕ, ਭਾਰਤ 'ਚ ਮੋਬਾਇਲ ਇੰਟਰਨੈੱਟ ਦੀ ਸਪੀਡ 'ਚ ਭਾਰੀ ਵਾਧਾ ਦੇਖਿਆ ਗਿਆ ਹੈ। ਇਸਦਾ ਸਿਹਰਾ ਦੇਸ਼ 'ਚ ਤੇਜ਼ੀ ਨਾਲ 5ਜੀ ਰੋਲਆਊਟ ਨੂੰ ਦਿੱਤਾ ਜਾ ਸਕਦਾ ਹੈ। ਨਾਲ ਹੀ ਜੀਵਨ ਦੀ ਡਿਜੀਟਲ ਕੁਆਲਿਟੀ ਆਫ ਲਾਈਫ ਦੇ ਮਾਮਲੇ 'ਚ ਭਾਰਤ 52ਵੇਂ ਸਥਾਨ 'ਤੇ ਹੈ। ਇਸਤੋਂ ਪਹਿਲਾਂ ਭਾਰਤ ਇਸ ਲਿਸਟ 'ਚ 59ਵੇਂ ਸਥਾਨ 'ਤੇ ਸੀ। 

297 ਫੀਸਦੀ ਵਧੀ ਮੋਬਾਇਲ ਇੰਟਰਨੈੱਟ ਸਪੀਡ

ਸਰਫਸ਼ਾਰਕ ਦੇ ਡਿਜੀਟਲ ਕੁਆਲਿਟੀ ਆਫਰ ਲਾਈਫ ਸਰਵੇ ਮੁਤਾਬਕ, ਭਾਰਤ 'ਚ ਮੋਬਾਇਲ ਇੰਟਰਨੈੱਟ ਸਪੀਡ 'ਚ 297 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵਾਧਾ ਭਾਰਤ 'ਚ 5ਜੀ ਰੋਲਆਊਟ ਤੋਂ ਬਾਅਦ ਹੋਇਆ ਹੈ। ਕੰਪਨੀ ਨੇ ਆਪਣੇ 5ਵੇਂ ਸਾਲਾਨਾ ਸਰਵੇ 'ਚ ਇਸਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕੰਪਨੀ ਨੇ 5 ਫੈਕਟਰ- ਇੰਟਰਨੈੱਟ ਕੁਆਲਿਟੀ, ਇੰਟਰਨੈੱਟ ਦੀ ਸਮਰੱਥਾ, ਅਫੋਰਡੇਬਿਲਿਟੀ, ਈ-ਇੰਫਰਾਸਟ੍ਰੱਕਚਰ, ਈ-ਗਵਰਨਮੈਂਟ ਅਤੇ ਈ-ਸਕਿਓਰਿਟੀ ਦੇ ਆਧਾਰ 'ਤੇ ਸਰਵੇ ਕੀਤਾ ਗਿਆ ਹੈ। 

121 ਦੇਸ਼ਾਂ 'ਚ 52ਵੇਂ ਸਥਾਨ 'ਤੇ ਹੈ ਭਾਰਤ

ਸਰਫਸ਼ਾਰਕ ਦੇ 121 ਦੇਸ਼ਾਂ ਦੇ ਡਿਜੀਟਲ ਕੁਆਲਿਟੀ ਆਫ ਲਾਈਫ ਸਰਵੇ 'ਚ ਭਾਰਤ 52ਵੇਂ ਨੰਬਰ 'ਤੇ ਹੈ। ਇਸਤੋਂ ਪਹਿਲਾਂ ਭਾਰਤ ਇਸ ਲਿਸਟ 'ਚ 59ਵੇਂ ਨੰਬਰ 'ਤੇ ਸੀ। ਯਾਨੀ 5ਜੀ ਰੋਲਆਊਟ ਤੋਂ ਬਾਅਦ ਭਾਰਤ 7 ਸਥਾਨ ਉੱਪਰ ਆ ਗਿਆ ਹੈ। ਦੱਸ ਦੇਈਏ ਕਿ ਇਸ ਲਿਸਟ 'ਚ ਮੋਬਾਇਲ ਇੰਟਰਨੈੱਟ ਸਪੀਡ ਦੇ ਮਾਮਲੇ 'ਚ ਭਾਰਤ 16ਵੇਂ ਨੰਬਰ 'ਤੇ ਹੈ। ਸਰਫਸ਼ਾਰਕ ਦਾ ਕਹਿਣਾ ਹੈ ਕਿ ਇਸਦੇ ਪਿੱਛੇ ਕਾਰਨ ਦੇਸ਼ ਦੀ ਇੰਟਰਨੈੱਟ ਕੁਆਲਿਟੀ 'ਚ ਵਾਧਾ ਹੈ, ਜੋ ਹੁਣ 121 ਦੇਸ਼ਾਂ 'ਚ 16ਵੇਂ ਸਥਾਨ 'ਤੇ ਹੈ, ਜੋ ਇਸਨੂੰ ਵਿਸ਼ਵ ਔਸਤ ਨਾਲ 36 ਫੀਸਦੀ ਜ਼ਿਆਦਾ ਬਣਾਉਂਦੀ ਹੈ।

ਹੋਰ ਫੈਕਟਰ ਦੀ ਗੱਲ ਕਰੀਏ ਤਾਂ ਭਾਰਤ ਈ-ਇੰਫਰਾਸਟ੍ਰੱਕਚਰ ਦੇ ਮਾਮਲੇ 'ਚ 91ਵੇਂ ਸਥਾਨ, ਇੰਟਰਨੈੱਟ ਸਮਰੱਥਾ 'ਚ 28ਵੇਂ ਸਥਾਨ, ਈ-ਗਵਰਨਮੈਂਟ 'ਚ 25ਵੇਂ ਸਥਾਨ ਅਤੇ ਈ-ਸਕਿਓਰਿਟੀ ਦੇ ਮਾਮਲੇ 'ਚ 66ਵੇਂ ਸਥਾਨ 'ਤੇ ਹੈ।


author

Rakesh

Content Editor

Related News