ਭਾਰਤੀ ਫੌਜ ਨੂੰ ਪਸੰਦ ਆਈ ਮਹਿੰਦਰਾ ਦੀ ਇਹ ਦਮਦਾਰ SUV, ਕੰਪਨੀ ਨੂੰ ਦਿੱਤਾ 1470 ਯੂਨਿਟਸ ਦਾ ਆਰਡਰ
Thursday, Jan 19, 2023 - 01:31 PM (IST)
ਆਟੋ ਡੈਸਕ– ਮਹਿੰਦਰਾ ਦੀਆਂ ਗੱਡੀਆਂ ਨੂੰ ਭਾਰਤੀਆਂ ਦੁਆਰਾ ਖੂਬ ਪਸੰਦ ਕੀਤਾ ਜਾਂਦਾ ਹੈ। ਇਹ ਗੱਡੀਆਂ ਆਮ ਗਾਹਕਾਂ ਤੋਂ ਲੈ ਕੇ ਭਾਰਤੀ ਫੌਜ ਦੀ ਵੀ ਪਹਿਲੀ ਪਸੰਦ ਬਣਦੀ ਜਾ ਰਹੀਆਂ ਹਨ। ਆਪਣੀ ਇਸੇ ਪ੍ਰਸਿੱਧੀ ਦੇ ਚਲਦੇ ਮਹੰਦਰਾ ਸਕਾਰਪੀਓ ਦੇਸ਼ ’ਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਐੱਸ.ਯੂ.ਵੀ. ਬਣ ਗਈ ਹੈ। ਹੁਣ ਇਹ ਐੱਸ.ਯੂ.ਵੀ. ਭਾਰਤੀ ਫੌਜ ’ਚ ਸ਼ਾਮਲ ਹੋਣ ਜਾ ਰਹੀ ਹੈ।
1470 ਯੂਨਿਟਸ ਦਾ ਦਿੱਤਾ ਆਰਡਰ
ਭਾਰਤ ਫੌਜ ਨੇ ਮਹਿੰਦਰਾ ਨੂੰ ਸਕਾਰਪੀਓ ਦੀਆਂ 1470 ਯੂਨਿਟਸ ਦਾ ਆਰਡਰ ਦਿੱਤਾ ਹੈ। ਇਹ ਗੱਲ ਦੀ ਜਾਣਕਾਰੀ ਕੰਪਨੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਸ਼ੇਅਰ ਕੀਤੀ ਹੈ। ਕੰਪਨੀ ਦੇ ਟਵੀਟ ਮੁਤਾਬਕ, ਫੌਜ ਵੱਲੋਂ ਸਕਾਰਪੀਓ ਦੇ ਕਲਾਸਿਕ ਮਾਡਲ ਦਾ ਅਰਡਰ ਮਿਲਿਆ ਹੈ।
ਅਜਿਹਾ ਹੋਵੇਗਾ ਐਕਸਟੀਰੀਅਰ ਅਤੇ ਇੰਟੀਰੀਅਰ
ਫੌਜ ਲਈ ਸਕਾਰਪੀਓ ਕਲਾਸਿਕ ਦਾ 4-ਵ੍ਹੀਲ ਡਰਾਈਵ ਵਰਜ਼ਨ ਤਿਆਰ ਕੀਤਾ ਜਾਵੇਗਾ, ਇਸ ਤੋਂ ਇਲਾਵਾ ਇਸ ਵਿ ਕੁਝ ਕਾਸਮੈਟਿਕ ਬਦਲਾਅ, ਨਵਾਂ ਕਾਰ ਪੇਂਟ ਅਤੇ ਹੋਰ ਕਈ ਬਦਲਾਵਾਂ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਸਦੇ ਇੰਟੀਰੀਅਰ ’ਚ ਗ੍ਰੇਅ ਅਤੇ ਬਲੈਕ ਕਲਰ ਥੀਮ ਦੇ ਨਾਲ ਕਈ ਨਵੇਂ ਫੀਚਰਜ਼ ਦਿੱਤੇ ਜਾਣਗੇ। ਇਸ ਤੋਂ ਇਲਾਵਾ ਆਰਮੀ ਦੇ ਹਿਸਾਬ ਨਾਲ ਐਡੀਸ਼ਨਲ ਫੀਚਰਜ਼ ਨੂੰ ਵੀ ਜੋੜਿਆ ਜਾ ਸਕਦਾ ਹੈ। ਉੱਥੇ ਹੀ ਇੰਜਣ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।