Hyundai ਨੇ 5 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਕਾਰ ਦੀ ਪ੍ਰੋਡਕਸ਼ਨ ਕੀਤੀ ਬੰਦ ! ਖਰੀਦਣ ਦੇ ਚਾਹਵਾਨਾਂ ਨੂੰ ਲੱਗਾ ਝਟਕਾ

Thursday, Nov 13, 2025 - 01:11 PM (IST)

Hyundai ਨੇ 5 ਸਟਾਰ ਰੇਟਿੰਗ ਹਾਸਲ ਕਰਨ ਵਾਲੀ ਕਾਰ ਦੀ ਪ੍ਰੋਡਕਸ਼ਨ ਕੀਤੀ ਬੰਦ ! ਖਰੀਦਣ ਦੇ ਚਾਹਵਾਨਾਂ ਨੂੰ ਲੱਗਾ ਝਟਕਾ

ਗੈਜੇਟ ਡੈਸਕ- ਭਾਰਤ 'ਚ Hyundai ਦੇ ਗਾਹਕਾਂ ਲਈ ਇਕ ਵੱਡੀ ਅਤੇ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੀ ਪ੍ਰੀਮੀਅਮ SUV Tucson (ਟਕਸਨ) ਦਾ ਉਤਪਾਦਨ ਸਥਾਈ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਕਾਰ Hyundai ਦੀ ਸਭ ਤੋਂ ਤਕਨੀਕੀ ਤੌਰ ’ਤੇ ਅੱਗੇ ਅਤੇ ਸੁਰੱਖਿਅਤ SUVs 'ਚੋਂ ਇਕ ਮੰਨੀ ਜਾਂਦੀ ਸੀ, ਜਿਸ ਨੇ ਭਾਰਤ NCAP ਟੈਸਟ 'ਚ 5-ਸਟਾਰ ਸੇਫ਼ਟੀ ਰੇਟਿੰਗ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ : ਭਾਰਤ ਦਾ ਉਹ ਸ਼ਹਿਰ, ਜਿੱਥੇ ਪੂਰੀ ਤਰ੍ਹਾਂ ਬੈਨ ਹੈ ਪਿਆਜ਼ ਤੇ ਲਸਣ!

ਕਿਉਂ ਲਿਆ ਗਿਆ ਇਹ ਵੱਡਾ ਫੈਸਲਾ?

Hyundai ਨੇ ਇਸ ਕਦਮ ਨੂੰ ਆਪਣੀ “Customer-Centric Philosophy” ਅਤੇ “Progress for Humanity” ਬ੍ਰਾਂਡ ਵਿਜ਼ਨ ਦੇ ਤਹਿਤ ਦੱਸਿਆ ਹੈ, ਪਰ ਅਸਲ ਕਾਰਨ ਵਿਕਰੀ 'ਚ ਆਈ ਭਾਰੀ ਗਿਰਾਵਟ ਹੈ। ਰਿਪੋਰਟਾਂ ਮੁਤਾਬਕ, ਅਪ੍ਰੈਲ ਤੋਂ ਅਕਤੂਬਰ 2025 ਦੇ ਦਰਮਿਆਨ ਕੰਪਨੀ ਸਿਰਫ 450 ਯੂਨਿਟਸ ਹੀ ਵੇਚ ਸਕੀ। Tucson ਦੀ ਕੀਮਤ 27.32 ਲੱਖ ਤੋਂ 33.64 ਲੱਖ ਰੁਪਏ ਤੱਕ ਸੀ ਅਤੇ ਇਹ ਮਾਡਲ ਪੂਰੀ ਤਰ੍ਹਾਂ ਆਯਾਤ ਕਰਕੇ (imported) ਚੇਨਈ ਪਲਾਂਟ 'ਚ ਅਸੈਂਬਲ ਕੀਤਾ ਜਾਂਦਾ ਸੀ। ਇਸ ਕਰਕੇ ਇਸ ਦੀ ਕੀਮਤ ਕਾਫ਼ੀ ਵਧ ਗਈ ਸੀ। ਭਾਵੇਂ ਹਾਲ ਹੀ 'ਚ GST ਦਰਾਂ 'ਚ ਕਟੌਤੀ ਤੋਂ ਬਾਅਦ Tucson ਦੀ ਕੀਮਤ ’ਚ ਲਗਭਗ 2.40 ਲੱਖ ਰੁਪਏ ਤੱਕ ਦੀ ਘਟਾ ਦਿੱਤੀ ਗਈ, ਪਰ ਇਸ ਦਾ ਵੀ ਵਿਕਰੀ ’ਤੇ ਕੋਈ ਅਸਰ ਨਹੀਂ ਪਿਆ।

ਇਹ ਵੀ ਪੜ੍ਹੋ : ਆਖ਼ਿਰ ਸਰਦੀਆਂ 'ਚ ਗ਼ਾਇਬ ਕਿਉਂ ਹੋ ਜਾਂਦੇ ਹਨ ਕੀੜੇ ਮਕੌੜੇ ? ਜਾਣੋ ਕੀ ਹੈ ਇਸ ਪਿੱਛੇ ਦਾ ਅਸਲ ਕਾਰਨ

ਹੁਣ Hyundai ਦਾ ਅਗਲਾ ਪਲਾਨ ਕੀ ਹੈ?

Tucson ਦੇ ਬੰਦ ਹੋਣ ਤੋਂ ਬਾਅਦ Hyundai ਦੀ SUV ਲਾਈਨਅਪ 'ਚ ਹੁਣ Exter, Venue, Creta ਅਤੇ Alcazar ਵਰਗੇ ਮਾਡਲ ਰਹਿ ਗਏ ਹਨ। ਇਨ੍ਹਾਂ 'ਚੋਂ Venue ਤੇ Creta ਭਾਰਤ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ SUVs 'ਚੋਂ ਹਨ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲੇ ਸਾਲਾਂ 'ਚ 45,000 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕਰਨ ਜਾ ਰਹੀ ਹੈ ਅਤੇ 26 ਨਵੇਂ ਮਾਡਲ ਲਾਂਚ ਕਰੇਗੀ। ਇਨ੍ਹਾਂ 'ਚ ਸ਼ਾਮਲ ਹੋਣਗੇ:

  • 13 ਪੈਟਰੋਲ-ਡੀਜ਼ਲ ਕਾਰਾਂ
  • 5 ਇਲੈਕਟ੍ਰਿਕ ਮਾਡਲ (EVs)
  • 8 ਹਾਈਬ੍ਰਿਡ ਮਾਡਲ
  • 6 CNG ਕਾਰਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News