ਲਾਕਡਾਊਨ ਵਧਿਆ ਤਾਂ ਮਈ ਦੇ ਆਖਿਰ ਤਕ 4 ਕਰੋੜ ਮੋਬਾਇਲ ਯੂਜ਼ਰਸ ਹੋ ਸਕਦੇ ਹਨ ਪ੍ਰਭਾਵਿਤ : ICEA

04/26/2020 9:20:34 PM

ਗੈਜੇਟ ਡੈਸਕ-  ICEA (Indian Cellular and Electronics Association) ਨੇ ਸ਼ੱਕ ਜਤਾਇਆ ਹੈ ਕਿ ਜੇਕਰ ਸਰਕਾਰ ਲਾਕਡਾਊਨ ਨੂੰ ਹੋਰ ਵਧਾਉਂਦੀ ਹੈ ਤਾਂ ਮਈ ਦੇ ਆਖਿਰ ਤਕ 4 ਕਰੋੜ ਤੋਂ ਜ਼ਿਆਦਾ ਯੂਜ਼ਰਸ ਮੋਬਾਇਲ ਫੋਨ ਤੋਂ ਵਾਂਝੇ ਹੋ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੇ ਦੂਜੇ ਪੜਾਅ 'ਚ 20 ਅਪ੍ਰੈਲ ਤੋਂ ਸਰਕਾਰ ਨੇ ਈ-ਕਾਮਰਸ ਵੈੱਬਸਾਈਟ 'ਤੇ ਸਾਮਾਨਾਂ ਦੀ ਵਿਕਰੀ 'ਚ ਢਿੱਲ ਦੇਣ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਫਿਰ ਵਾਪਸ ਲੈ ਲਿਆ ਗਿਆ।

ਸਰਕਾਰ ਨੇ ਆਦੇਸ਼ ਨੂੰ ਰਿਵਾਈਜ ਕਰਦੇ ਹੋਏ ਕਿਹਾ ਕਿ ਈ-ਕਾਮਰਸ ਕੰਪਨੀਆਂ 3 ਮਈ ਤਕ ਸਿਰਫ ਜ਼ਰੂਰੀ ਵਸਤਾਂ ਦੀ ਹੀ ਵਿਕਰੀ ਕਰ ਸਕਦੀ ਹੈ। ਇਸ ਤੋਂ ਬਾਅਦ ICEA ਨੇ ਬੀਤੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ ਸਰਕਾਰ ਜੇਕਰ ਲਾਕਡਾਊਨ 'ਚ ਸਮਾਰਟਫੋਨ ਅਤੇ ਉਨ੍ਹਾਂ ਦੇ ਪਾਰਟਸ ਨੂੰ ਜ਼ਰੂਰੀ ਵਤਸਾਂ 'ਚ ਸ਼ਾਮਲ ਨਹੀਂ ਕਰਦੀ ਹੈ ਤਾਂ ਮਈ ਦੇ ਆਖਿਰ ਤਕ 4 ਕਰੋੜ ਯੂਜ਼ਰਸ ਮੋਬਾਇਲ ਤੋਂ ਵਾਂਝੇ ਰਹਿ ਸਕਦੇ ਹਨ।

ICEA ਮੁਤਾਬਕ ਇਸ ਸਮੇਂ ਦੇਸ਼ 'ਚ 2.5 ਕਰੋੜ ਤੋਂ ਜ਼ਿਆਦਾ ਯੂਜ਼ਰਸ ਦੇ ਮੋਬਾਇਲ ਫੋਨ ਕੰਮ ਨਹੀਂ ਕਰ ਰਹੇ ਹਨ। ਇਸ ਕਾਰਣ ਕੰਪੋਨੈਂਟ ਦੀ ਉਪਲੱਬਧਤਾ ਹੈ। ਕੋਰੋਨਾ ਵਾਇਰਸ ਕਾਰਣ ਮੋਬਾਇਲ ਡਿਵਾਈਸੇਜ ਦੇ ਕੰਪੋਨੈਂਟ ਉਪਲੱਬਧ ਕਰਵਾਉਣ ਵਾਲੀ ਸਪਲਾਈ ਚੇਨ ਟੁੱਟ ਗਈ ਹੈ। ਜੇਕਰ ਲਾਕਡਾਊਨ ਹੋਰ ਵਧਾਇਆ ਜਾਂਦਾ ਹੈ ਤਾਂ ਮਈ ਦੇ ਆਖਿਰ ਤਕ 4 ਕਰੋੜ ਯੂਜ਼ਰਸ ਦੇ ਮੋਬਾਇਲ ਡਿਵਾਈਸ ਕੰਪੋਨੈਂਟ ਦੀ ਅਨੁਪਲਬੱਧਤਾ ਕਾਰਣ ਬੇਕਾਰ ਹੋ ਸਕਦੇ ਹਨ।

ਕੇਂਦਰ ਸਰਕਾਰ ਨੇ ਲਾਕਡਾਊਨ ਦੇ ਪੰਜਵੇਂ ਹਫਤੇ 'ਚ ਸਿਰਫ ਜ਼ਰੂਰੀ ਵਸਤਾਂ ਦੀ ਵਿਕਰੀ 'ਚ ਹੀ ਢਿੱਲ ਦਿੱਤੀ ਹੈ। ICEA ਨੇ ਦੱਸਿਆ ਕਿ ਸਰਕਾਰ ਨੇ ਜ਼ਰੂਰਤਾਂ ਵਸਤਾਂ ਦੀ ਲਿਸਟ 'ਚ ਟੈਲੀਕਾਮ, ਇੰਟਰਨੈੱਟ, ਬ੍ਰਾਡਕਾਸਟ ਅਤੇ IT ਸਰਵਿਸੇਜ ਸ਼ਾਮਲ ਤਾਂ ਕੀਤੇ ਹੀ ਹਨ ਪਰ ਇਨ੍ਹਾਂ ਸਰਵਿਸੇਜ ਨੂੰ ਇਸਤੇਮਾਲ ਕਰਨ ਲਈ ਜ਼ਰੂਰੀ ਮੋਬਾਇਲ ਡਿਵਾਈਸਜ ਨੂੰ ਇਸ 'ਚ ਸ਼ਾਮਲ ਨਹੀਂ ਕੀਤਾ ਹੈ। ਲੀਡਿੰਗ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੀ ਮੈਂਬਰ ਵਾਲੀ ਸੰਸਥਾ ICEA  ਮੁਤਾਬਕ, ਭਾਰਤ 'ਚ ਹਰ ਮਹੀਨੇ 2.5 ਕਰੋੜ ਨਵੇਂ ਮੋਬਾਇਲ ਫੋਨ ਦੀ ਵਿਕਰੀ ਹੁੰਦੀ ਹੈ। ਇਸ ਸਮੇਂ ਭਾਰਤ 'ਚ 85 ਫੀਸਦੀ ਕਰੋੜ ਤੋਂ ਜ਼ਿਆਦਾ ਐਕਟੀਵ ਮੋਬਾਇਲ ਡਿਵਾਈਸੇਜ ਹਨ।


Karan Kumar

Content Editor

Related News