ਇਸ ਤਰ੍ਹਾਂ ਕਿਸੇ ਵੀ ਇਮੇਜ ਨੂੰ ਮਿੰਟਾਂ 'ਚ ਕਰ ਸਕਦੇ ਹੈ Resize

12/17/2017 6:28:59 PM

ਜਲੰਧਰ-ਮੌਜੂਦਾ ਸਮੇਂ ਜਿਆਦਾਤਰ ਲੋਕ ਸੋਸ਼ਲ ਸਾਈਟ ਦੀ ਵਰਤੋਂ ਕਰਦੇ ਹਨ ਅਤੇ ਇਹ ਲੋਕ ਇੱਥੋ ਆਸਾਨੀ ਨਾਲ ਤਸਵੀਰਾਂ ਨੂੰ ਸ਼ੇਅਰ ਕਰ ਸਕਦੇ ਹਨ, ਪਰ ਕਦੇ ਵੀ ਫੋਟੋ ਦੀ ਕੁਆਲਿਟੀ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਯੂਜ਼ਰਸ ਵੱਲੋਂ ਇਹ ਸਾਰੀਆਂ ਫੋਟੋ ਜਾਂ ਤਾਂ DSLR ਤੋਂ ਖਿੱਚ ਕੇ ਸ਼ੇਅਰ ਕੀਤੀ ਜਾਂਦੀ ਹੈ ਜਾਂ ਫਿਰ ਇਹ ਸਮਾਰਟਫੋਨ ਦੇ ਕੈਮਰੇ ਤੋਂ ਖਿੱਚੀ ਗਈ ਫੋਟੋ ਹੁੰਦੀ ਹੈ। ਅਜਿਹਾ ਕਦੀ ਵੀ ਇਨ੍ਹਾਂ ਫੋਟੋ ਨੂੰ ਰੀਸਾਈਜ਼ ਜਾਂ ਫਿਰ ਕ੍ਰਾਪ ਕਰਨਾ ਪੈਂਦਾ ਹੈ, ਜੋ ਕਿ ਕਿ ਬੋਰਿੰਗ ਅਤੇ ਸਮੇਂ ਬੇਕਾਰ ਕਰਨ ਵਾਲਾ ਟਾਸਕ ਹੁੰਦਾ ਹੈ। 

ਆਨਲਾਈਨ ਪਲੇਟਫਾਰਮ 'ਤੇ ਕਈ ਅਜਿਹੇ ਸਾਫਟਵੇਅਰ ਮੌਜੂਦ ਹਨ, ਜਿਨ੍ਹਾਂ ਦੀ ਵਰਤੋਂ ਇਨ੍ਹਾਂ ਤਸਵੀਰਾਂ ਨੂੰ ਰੀਸਾਈਜ਼ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹ ਸਾਫਟਵੇਅਰ ਤੁਹਾਡੀ ਫੋਟੋ ਦੇ ਪਿਕਸਲ ਅਤੇ ਰੈਜ਼ੋਲਿਊਸ਼ਨ ਨੂੰ ਘੱਟ ਨਹੀਂ ਕਰਦੇ ਹਨ। ਅਸੀਂ ਆਪਣੀ ਇਸ ਖਬਰ 'ਚ ਤੁਹਾਨੂੰ ਕੁਝ ਅਜਿਹੀਆਂ ਹੀ ਸਾਫਟਵੇਅਰ ਦੇ ਬਾਰੇ ਜਾਣਕਾਰੀ ਦੇਣ ਜਾ ਰਹੇ ਹੈ।

PHOTOSHOP(ਫੋਟੋਸ਼ਾਪ)-
ਤਸਵੀਰਾਂ ਨੂੰ ਰੀਸਾਈਜ਼ ਕਰਨ ਲਈ ਫੋਟੋਸ਼ਾਪ ਇਕ ਬਿਹਤਰ ਆਪਸ਼ਨਜ਼ ਹੈ। ਇਸ ਦੇ ਨਾਲ ਇਸ ਦੀ ਵਰਤੋਂ ਕਾਫੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਤੁਸੀਂ  MacOS ਅਤੇ ਵਿੰਡਜ਼ 10 ਦੋਵਾਂ 'ਚ ਕਰ ਸਕਦੇ ਹੈ। ਇਸ 'ਚ ਰੀਸਾਈਜ਼ ਕਰਨ ਲਈ ਤੁਹਾਨੂੰ ਫੋਟੋਸ਼ਾਪ ਨੂੰ ਆਪਣੇ ਡਿਵਾਇਸ 'ਚ ਡਾਊਨਲੋਡ ਕਰਨਾ ਹੋਵੇਗਾ।

- ਫੋਟੋਸ਼ਾਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਓਪਨ ਕਰੋ, ਹੁਣ ਜਿਸ ਫੋਟੋ ਨੂੰ ਤੁਸੀਂ ਰੀਸਾਈਜ਼ ਕਰਨਾ ਹੈ, ਉਸ ਨੂੰ ਓਪਨ ਕਰੋ। ਹੁਣ ਫੋਟੋਸ਼ਾਪ ਮੈਨਯੂ 'ਚ ਉੱਪਰ ਦਿੱਤੇ ਫਾਇਲ ਨੂੰ ਕਲਿੱਕ ਕਰੋ ਅਤੇ ਉਸ 'ਚ ਓਪਨ ਨੂੰ ਸਿਲੈਕਟ ਕਰੋ। ਇਸ ਤੋਂ ਬਾਅਦ ਆਪਣੇ ਫੋਟੋ ਨੂੰ ਸੇਵ ਲੋਕੇਸ਼ਨ ਤੋਂ ਸਿਲੈਕਟ ਕਰੋ ਅਤੇ ਹੇਠਲੇ ਸੱਜੇ ਪਾਸੇ ਓਪਨ ਬਟਨ 'ਤੇ ਕਲਿੱਕ ਕਰੋ।

- ਇਮੇਜ ਨੂੰ ਓਪਨ ਕਰਨ ਤੋਂ ਬਾਅਦ ਫੋਟੋਸ਼ਾਪ ਟਾਪ ਮੈਨਯੂ 'ਚ ਫੋਟੋ 'ਤੇ ਕਲਿੱਕ ਕਰੋ ਅਤੇ ਰੀਜਲਟ ਡ੍ਰਾਪ ਡਾਊਨ ਮੈਨਯੂ ਤੋਂ ਇਮੇਜ ਦਾ ਸਾਈਜ ਚੁਣੋ। ਤੁਹਾਡੇ ਸਾਹਮਣੇ ਇਕ ਛੋਟੀ ਪਾਪ-ਅਪ ਵਿੰਡੋ ਓਪਨ ਹੋਵੇਗੀ। ਜਿਸ 'ਚ ਤੁਹਾਡੀ ਫੋਟੋ ਨੂੰ ਰੀਸਾਈਜ਼ ਕਰਨ ਲਈ ਕਈ ਆਪਸ਼ਨ ਦਿੱਤੇ ਗਏ ਹੋਣਗੇ। ਇੱਥੇ ਤੁਹਾਡੀ ਜਰੂਰਤ ਅਨੁਸਾਰ ਚੌੜਾਈ ਅਤੇ ਉਚਾਈ , ਪਿਕਸਲ ਆਦਿ ਨੂੰ ਸਿਲੈਕਟ ਕਰੋ। ਫੋਟੋ ਐਡਿਟ ਪੂਰੀ ਕਰਨ ਤੋਂ ਬਾਅਦ OKਬਟਨ ਕਲਿੱਕ ਕਰ ਦਿਉ।

GIMP- ਫੋਟੋਸ਼ਾਪ ਦੇ ਅਲਟਰਨੇਟਿਵ 'ਚ ਤੁਸੀਂ ਇਸ ਐਪ ਦੀ ਵਰਤੋਂ ਕਰ ਸਕਦੇ ਹੈ। ਇਹ ਇਕ ਸ਼ਾਨਦਾਰ ਐਪ ਹੈ, ਜਿਸ ਦੀ ਵਰਤੋਂ ਆਪਣੀ ਫੋਟੋ ਐਡਿਟ ਕਰਨ ਲਈ ਕਰ ਸਕਦੇ ਹੈ । ਇਸ ਨੂੰ ਤੁਸੀਂ ਮੈਕ OS ਅਤੇ ਵਿੰਡੋਜ 10 ਦੋਵਾਂ 'ਚ ਕਰ ਸਕਦੇ ਹੈ।

-GIMP ਸਾਫਟਵੇਅਰ ਨੂੰ ਆਪਣੇ ਕੰਪਿਊਟਰ 'ਤੇ ਡਾਊਨਲੋਡ ਕਰ ਇੰਸਟਾਲ ਕਰ ਲਉ।

-ਇੰਸਟਾਲ ਕਰਨ ਤੋਂ ਬਾਅਦ ,GIMP ਦੇ ਟਾਪ ਮੈਨਯੂ 'ਚ ਫਾਇਲ 'ਤੇ ਕਲਿੱਕ ਕਰੋ ਅਤੇ ਰਿਜਲਟ ਡ੍ਰਾਪ ਡਾਊਨ ਮੈਨਯੂ ਤੋਂ ਓਪਨ ਨੂੰ ਸਿਲੈਕਟ ਕਰੋ। ਹੁਣ ਇਸ ਇਮੇਜ ਨੂੰ ਸਿਲੈਕਟ ਕਰੋ, ਜਿਸ ਨੂੰ ਤੁਸੀਂ ਰੀਸਾਈਜ਼ ਕਰਨਾ ਚਾਹੁੰਦੇ ਹੈ। ਇਮੇਜ ਨੂੰ ਸੇਵ ਲੋਕੇਸ਼ਨ ਤੋਂ ਸਿਲੈਕਟ ਕਰੋ ਅਤੇ ਉੱਪਰ ਸੱਜੇ ਪਾਸੇ ਦਿੱਤੇ ਗਏ ਓਪਨ ਬਟਨ ਨੂੰ ਕਲਿੱਕ ਕਰੋ।

-ਇਮੇਜ ਨੂੰ ਰੀਸਾਈਜ਼ ਕਰੋ:ਇਮੇਜ ਓਪਨ ਕਰਨ ਤੋਂ ਬਾਅਦ GIMP ਦੇ ਟਾਪ ਮੈਨਯੂ 'ਤੇ ਇਮੇਜ 'ਤੇ ਕਲਿੱਕ ਕਰੋ। ਇਸ 'ਚ ਡ੍ਰਾਪ ਡਾਊਨ ਮੈਨਯੂ ਤੋਂ ਸਕੇਲ ਇਮੇਜ ਦੀ ਚੋਣ ਕਰੋ।

-ਇਸ ਤੋਂ ਬਾਅਦ ਇਕ ਛੋਟੀ ਪਾਪ ਅਪ ਵਿੰਡੋ ਦਿਖੇਗੀ , ਜਿਸ 'ਚ ਰੀਸਾਈਜ਼ ਅਤੇ ਇਮੇਜ ਆਲਟਰ ਕਰਨ ਵਰਗੇ ਆਪਸ਼ਨਜ਼ ਮੌਜੂਦ ਹੋਣਗੇ। ਤੁਹਾਡੀ ਇਮੇਜ ਨੂੰ ਜਿਸ ਵੀ ਵਿਡਥ ਅਤੇ ਹਾਈਟ 'ਚ ਬਦਲਣਾ ਹੈ ਉਸ ਨੂੰ ਸਿਲੈਕਟ ਕਰ ਲਉ ਅਤੇ ਸਕੇਲ ਬਟਨ 'ਤੇ ਕਲਿੱਕ ਕਰੋ ਅਤੇ ਤੁਹਾਡੀ ਇਮੇਜ ਰੀਸਾਈਜ਼ ਹੋ ਗਈ ਹੈ।


Related News