ਭਾਰਤ ''ਚ iPhone, iPhone 7 Plus ਰੈੱਡ ਸਪੈਸ਼ਲ ਐਡੀਸ਼ਨ ਦੀ ਪ੍ਰੀ-ਬੂਕਿੰਗ ਸ਼ੁਰੂ

04/11/2017 1:02:42 PM

ਜਲੰਧਰ- ਐਪਲ ਨੇ ਪਿਛਲੇ ਮਹੀਨੇ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਸਪੈਸ਼ਲ ਐਡੀਸ਼ਨ ਵੇਰੀਅੰਟ ਲਾਂਚ ਕੀਤੇ ਸਨ। ਹੁਣ ਇਨ੍ਹਾਂ ਦੋਵੇਂ ਸਪੈਸ਼ਲ ਐਡੀਸ਼ਨ ਵੇਰੀਅੰਟ ਲਈ ਭਾਰਤ ''ਚ ਪ੍ਰੀ-ਆਰਡਰ ਲੈਣ ਤੋਂ ਸ਼ੁਰੂ ਕਰ ਦਿੱਤੇ ਗਏ ਹੈ। ਨਵੇਂ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਵੇਰੀਅੰਟ ਨੂੰ ਇੰਫੀਬੀਮ ਅਤੇ ਐਮਾਜ਼ਾਨ ਇੰਡੀਆ ਤੋਂ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਨਵੇਂ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਕਲਰ ਵੇਰੀਅੰਟ ਨੂੰ ਵਾਈਬ੍ਰੇਂਟ ਰੈੱਡ ਐਲੂਮੀਨੀਅਮ ਫਿਨੀਸ਼ ਨਾਲ ਬਣਾਇਆ ਗਿਆ ਹੈ ਅਤੇ ਇਹ ਫੋਨ 128 ਜੀ. ਬੀ. ਅਤੇ 256 ਜੀ. ਬੀ. ਸਟੋਰੇਜ ਵੇਰੀਅੰਟ ''ਚ ਆਉਂਦੇ ਹਨ।
ਭਾਰਤ ''ਚ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਸਪੈਸ਼ਲ ਐਡੀਸ਼ਨ ਦੀ ਕੀਮਤ ਦੂਜੇ ਕਲਰ ਅਤੇ ਸਮਾਨ ਸਟੋਰੇਜ ਵਾਲੇ ਵੇਰੀਅੰਟ ਜਿੰਨੀ ਹੋਵੇਗੀ। 128 ਜੀ. ਬੀ. ਆਈਫੋਨ 7 ਰੈੱਡ 70,000 ਰੁਪਏ, ਜਦਕਿ 256 ਜੀ. ਬੀ. ਸਟੋਰੇਜ ਵੇਰੀਅੰਟ 80,000 ਰੁਪਏ ''ਚ ਪ੍ਰੀ-ਬੂਕਿੰਗ ਲਈ ਉਪਲੱਬਧ ਹੈ। ਇਸ ਤਰ੍ਹਾਂ ਆਈਫੋਨ 7 ਪਲੱਸ ਰੈੱਡ 128 ਜੀ. ਬੀ. ਅਤੇ 256 ਜੀ. ਬੀ. ਵੇਰੀਅੰਟ ਕ੍ਰਮਵਾਰ 82,000 ਅਤੇ 92,000 ਰੁਪਏ ''ਚ ਪ੍ਰੀ-ਬੂਕਿੰਗ ਲਈ ਉਪਲੱਬਧ ਹੈ।
ਇੰਫੀਬੀਮ ਦੇ ਅਨੁਸਾਰ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਵੇਰੀਅੰਟ ਦੇ ਸ਼ਨੀਵਾਰ ਤੋਂ ਮਿਲਣ ਦੀਆਂ ਖਬਰਾਂ ਹਨ। ਆਨਲਾਈਨ ਰਿਟੇਲਰ ਆਈਫੋਨ 7 ਰੈੱਡ ਵੇਰੀਅੰਟ ਦੀ ਖਰੀਦਦਾਰੀ ''ਤੇ 1,001 ਰੁਪਏ ਦੀ ਸਿੱਧੀ ਛੂਟ ਵੀ ਦੇ ਰਹੀ ਹੈ। ਦੂਜੇ ਪਾਸੇ ਐਮਾਜ਼ਾਨ ਇੰਡੀਆ ਨੇ ਸਪੱਸ਼ਟ ਤੈਰ ''ਤੇ ਲਿਖਿਆ ਹੈ ਕਿ ਐਮਾਜ਼ਾਨ ਇੰਡੀਆ ਨੇ ਸਪੱਸ਼ਟ ਤੈਰ ''ਤੇ ਨਵੇਂ ਆਈਫੋਨ 7 ਰੈੱਡ ਵੇਰੀਅੰਟ ਖਰੀਦਣ ''ਤੇ ਗਾਹਕਾਂ ਨੂੰ 13,000 ਰੁਪਏ ਤੱਤ ਦੀ ਜ਼ਿਆਦਾ ਛੂਟ ਮਿਲ ਸਕਦੀ ਹੈ। ਪਿਛਲੇ ਮਹੀਨੇ ਐਪਲ ਨੇ ਨਵੇਂ ਆਈਫੋਨ 7 ਅਤੇ ਆਈਫੋਨ 7 ਪਲੱਸ ਰੈੱਡ ਵੇਰੀਅੰਟ ਨੂੰ ਲਾਂਚ ਕਰਨ ਤੋਂ ਇਲਾਵਾ ਆਈਫੋਨ ਐੱਸ. ਈ. ਦੀ ਸਟੋਰੇਜ ਵੀ ਵਧਾਈ ਸੀ। ਕੰਪਨੀ ਨੇ ਬਿਹਤਰ ਡਿਸਪਲੇ ਅਤੇ ਏ9 ਚਿੱਪਸੈੱਟ ਨਾਲ ਇਕ ਨਵਾਂ ਆਈਪੈਡ ਵੀ ਲਾਂਚ ਕੀਤਾ ਸੀ।

Related News