24 ਘੰਟੇ ਦੇ ਅੰਦਰ Nokia 6 ਦੀ ਹੋਈ ਲੱਖਾਂ ''ਚ ਰਜਿਸਟਰੇਸ਼ਨ : ਰਿਪੋਰਟ
Saturday, Jan 14, 2017 - 04:10 PM (IST)
.jpg)
ਜਲੰਧਰ - ਐੱਚ. ਐੱਮ. ਡੀ ਗਲੋਬਲ ਨੇ 8 ਜਨਵਰੀ ਨੂੰ ਨਵੇਂ ਨੋਕਿਆ 6 ਸਮਾਰਟਫੋਨ ਨੂੰ ਚੀਨ ''ਚ ਲਾਂਚ ਕੀਤਾ ਸੀ। ਕੰਪਨੀ ਨੇ ਕਿਹਾ ਸੀ ਕਿ ਇਸਦੀ ਪਹਿਲੀ ਸੇਲ 19 ਜਨਵਰੀ ਤੋਂ ਚੀਨ ''ਚ ਸ਼ੁਰੂ ਹੋਵੇਗੀ। ਇਸ ਸੇਲ ਨੂੰ ਲੈ ਕੇ Jingdong (JD.com) ''ਤੇ ਪ੍ਰੀ-ਰਜਿਸਟ੍ਰੇਸ਼ਨਸ ਸ਼ੁਰੂ ਹੋ ਗਈ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 24 ਘੰਟਿਆਂ ਦੇ ਅੰਦਰ ਹੀ ਇਸ ਸਮਾਰਟਫੋਨ ਦੀ 2,50,000 ਰਜਿਸਟ੍ਰੇਸ਼ਨਸ ਕੀਤੀ ਗਈਆਂ ਹਨ ਜੋ ਕਿ ਕਾਫ਼ੀ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਸਮਾਰਟਫੋਨ ਦੀ ਕੀਮਤ 1699 CNY (16,750 ਰੁਪਏ) ਦੱਸਣ ਤੋਂ ਬਾਅਦ ਇਸ ਦੀ ਰਜਿਸਟ੍ਰੇਸ਼ਨਸ ਕਰੀਬ CNY 66 (ਕਰੀਬ 653 ਰੁਪਏ ) ਕੀਮਤ ''ਚ ਸ਼ੁਰੂ ਹੋਈ ਸੀ, ਜਿਸ ਬਾਅਦ ਭਾਰੀ ਮਾਤਰਾ ''ਚ ਸਮਾਰਟਫੋਨ ਦੀ ਮੰਗ ਦਰਜ ਕੀਤੀ ਗਈ ਹੈ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ Nokia 6 ''ਚ 5.5 ਇੰਚ ਦੀ iPS (1080x1920) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ 2.5D ਫੁੱਲ ਐੱਚ. ਡੀ ਡਿਸਪਲੇ ਮੌਜੂਦ ਹੈ ਜਿਸ ''ਤੇ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਕੁਆਲਕਮ ਸਨੈਪਡ੍ਰੈਗਨ 430 ਆਕਟਾ-ਕੋਰ ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ 4ਜੀ ਫੋਨ ''ਚ 4 ਜੀ. ਬੀ LPPDDR3 ਰੈਮ ਦੇ ਨਾਲ 64 ਜੀ. ਬੀ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ ਰਾਹੀਂ ਵਧਾਈ ਜਾ ਸਕਦੀ ਹੈ।
ਇਸ ਫੋਨ ''ਚ ਡਿਊਲ ਐੱਲ. ਈ. ਡੀ ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਐਂਡ੍ਰਾਇਡ 7.0 ਨੂਗਟ ''ਤੇ ਆਧਾਰਿਤ ਇਸ ਫੋਨ ਨੂੰ ਪਾਵਰ ਦੇਣ ਦਾ ਕੰਮ 3,000 ਐੱਮ. ਏ. ਐੱਚ ਦੀ ਬੈਟਰੀ ਕਰੇਗੀ ਜਿਸ ਬਾਰੇ ''ਚ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 32 ਦਿਨਾਂ ਦਾ ਸਟੈਂਡਬਾਈ ਟਾਇਮ ਅਤੇ 18 ਘੰਟਿਆਂ ਦਾ 3ਜੀ ਟਾਕ ਟਾਈਮ ਦੇਵੇਗੀ।