Ikea VR ਕਰਵਾ ਰਿਹੈ ਵਰਚੁਅਲ ਕਿਚਨ ਦੀ ਸੈਰ! (ਵੀਡੀਓ)

Tuesday, May 03, 2016 - 01:10 PM (IST)

ਜਲੰਧਰ : ਆਈਕੀਆ ਨਾਂ ਦੀ ਵਰਚੁਅਲ ਰਿਐਲਿਟੀ ਗੇਮ ਜੇ ਤੁਸੀਂ ਅਜੇ ਤੱਕ ਨਹੀਂ ਖੇਡੀ ਤਾਂ ਉਪਰ ਦਿੱਤੀ ਗਈ ਵੀਡੀਓ ''ਚ ਤੁਸੀਂ ਦੇਖ ਸਕਦੇ ਹੋ। ਹਾਲਾਂਕਿ ਇਹ ਕੋਈ ਇਸ ਤਰ੍ਹਾਂ ਦੀ ਗੇਮ ਨਹੀਂ ਹੈ ਜਿਸ ''ਚ ਤੁਸੀਂ ਕਈ ਸਾਰੇ ਲੈਵਲ ਪਾਰ ਕਰਨੇ ਹਨ। ਆਈਕਾ ਵੱਲੋਂ ਇਕ ਕਿਚਨ ਐਕਸਪੀਰੀਅੰਸ ਨੂੰ ਵਰਚੁਅਲ ਰਿਐਲਿਟੀ ''ਚ ਦਰਸ਼ਾਇਆ ਗਿਆ ਹੈ। ਇਸ ਵਰਚੁਅਲ ਕਿਚਨ ''ਚ ਤੁਸੀਂ ਐਕਸਪੀਰੀਅੰਸ ਕਰੋਗੇ ਹਰ ਉਸ ਚੀਜ਼ ਦਾ ਜੋ ਅਸਲ ''ਚ ਕਿਚਨ ''ਚ ਹੁੰਦੀ ਹੈ। 

 

ਆਈਕੀਆ ਵੱਲੋਂ ਇਹ ਅਪਡੇਟ 25 ਅਪ੍ਰੈਲ ਨੂੰ ਪੇਸ਼ ਕੀਤੀ ਗਈ ਸੀ, ਜਿਸ ''ਚ ਇਕ ਕਿਚਨ ''ਚ ਤੁਸੀਂ ਕੁਝ ਵੀ ਕਰ ਸਕਦੇ ਹੋ। ਕਿਸੇ ਡਿਸਵਾਸ਼ਰ ''ਚੋਂ ਬਰਤਨ ਲੈਣਾ, ਕੁਕਿੰਗ ਕਰਨਾ ਇੰਝ ਦਾ ਹੀ ਬਹੁਤ ਕੁਝ। ਵਰਚੁਅਲ ਰਿਐਲਿਟੀ ''ਚ ਬਹੁਤ ਕੁਝ ਸੰਭਵ ਹੋ ਸਕਦਾ ਹੈ। ਇਸ ਤੋਂ ਬਾਅਦ ਆਈਕੀਆ ਵੱਲੋਂ ਵਰਚੁਅਲ ਫਲੈਟ ਪੈਰ ਫਰਨੀਚਰ ਦਾ ਐਕਸਪੀਰੀਅੰਸ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।


Related News