IFA 2016 : ਲੇਨੋਵੋ ਨੇ ਪੇਸ਼ ਕੀਤੇ 2 ਨਵੇਂ ਸਮਾਰਟਫੋਨ
Saturday, Sep 03, 2016 - 07:05 PM (IST)

ਜਲੰਧਰ - ਚਾਇਨੀਜ਼ ਸਮਾਰਟਫੋਨ ਕੰਪਨੀ ਲੇਨੋਵੋ ਨੇ ਪੀ2 ਅਤੇ ਏ ਪਲੱਸ ਸਮਾਰਟਫੋਨ ਨੂੰ ਆਈ. ਐੱਫ. ਏ. 2016 ਵਿਚ ਪੇਸ਼ ਕੀਤਾ ਹੈ। ਕੰਪਨੀ ਨੇ ਪੀ2 ਦੀ ਕੀਮਤ 248 ਯੂਰੋ (ਲਗਭਗ 18,416 ਰੁਪਏ) ਅਤੇ ਏ ਪਲੱਸ ਦੀ ਕੀਮਤ 69 ਯੂਰੋ (ਲਗਭਗ 5,123 ਰੁਪਏ) ਰੱਖੀ ਹੈ।
ਲੇਨੋਵੋ ਪੀ2 ਵਿਚ 5.5 ਇੰਚ ਦੀ ਫੁਲ ਐੱਚ. ਡੀ. ਡਿਸਪਲੇ ਲੱਗੀ ਹੈ। ਇਸ ਵਿਚ 2.2 ਗੀਗਾਹਰਟਜ਼ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਲੱਗਾ ਹੈ, ਜਿਸ ਦੇ ਨਾਲ 3 ਅਤੇ 4 ਜੀ.ਬੀ. ਰੈਮ ਲੱਗੀ ਹੈ। ਫੋਨ ਵਿਚ 32 ਜੀ. ਬੀ. ਅਤੇ 64 ਜੀ. ਬੀ. ਸਟੋਰੇਜ ਮਿਲੇਗੀ ਜਿਸ ਨੂੰ ਐੱਸ. ਡੀ. ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕੇਗਾ। ਐਂਡ੍ਰਾਇਡ 6.0 ਮਾਰਸ਼ਮੈਲੋ ''ਤੇ ਚੱਲਣ ਵਾਲੇ ਇਸ ਸਮਾਰਟਫੋਨ ਵਿਚ 13 ਐੱਮ. ਪੀ. ਰਿਅਰ ਕੈਮਰਾ ਅਤੇ 5 ਐੱਮ. ਪੀ. ਫ੍ਰੰਟ ਕੈਮਰਾ ਮਿਲੇਗਾ। ਕੁਨੈਕਟੀਵਿਟੀ ਲਈ 4ਜੀ, ਐੱਲ. ਟੀ. ਈ., 3ਜੀ, ਵਾਈ-ਫਾਈ, ਬਲੂਟੁਥ, ਜੀ. ਪੀ. ਐੱਸ. , ਐੱਨ. ਐੱਫ. ਸੀ. ਸਪੋਰਟ ਅਤੇ 5,110 ਐੱਮ. ਏ. ਐੱਚ. ਬੈਟਰੀ ਲੱਗੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ ।
ਲੇਨੋਵੋ ਏ ਪਲੱਸ ਦੀ ਗੱਲ ਕਰੀਏ ਤਾਂ ਇਸ ਵਿਚ 4.5 ਇੰਚ ਦੀ 845*480 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇ ਮਿਲੇਗੀ। ਐਂਡ੍ਰਾਇਡ 5.1 ਲਾਲੀਪਾਪ ਪਲੈਟਫਾਰਮ ''ਤੇ ਚੱਲਣ ਵਾਲਾ ਇਹ ਫੋਨ 1.3 ਗੀਗਾਹਰਟਜ਼ ਮੀਡਿਆਟੈੱਕ ਐੱਮ. ਟੀ. 6580 ਪ੍ਰੋਸੈਸਰ ਦੇ ਨਾਲ ਆਉਂਦਾ ਹੈ ਜਿਸ ਦੇ ਨਾਲ 1 ਜੀ. ਬੀ. ਰੈਮ ਹੈ। ਫੋਨ ਵਿਚ ਦਿੱਤੀ ਗਈ 8 ਜੀ. ਬੀ. ਇਨਬਿਲਟ ਸਟੋਰੇਜ ਦੇ ਇਲਾਵਾ 32 ਜੀ. ਬੀ. ਮਾਈਕ੍ਰ ਐੱਸ. ਡੀ. ਕਾਰਡ ਦਾ ਸਪੋਰਟ ਮਿਲੇਗਾ। ਹੈਂਡਸੈੱਟ ਵਿਚ 5 ਐੱਮ. ਪੀ. ਰਿਅਰ ਕੈਮਰੇ ਦੇ ਨਾਲ ਫਲੈਸ਼ ਅਤੇ 2 ਐੱਮ. ਪੀ. ਫ੍ਰੰਟ ਕੈਮਰਾ ਦਿੱਤਾ ਗਿਆ ਹੈ। 3ਜੀ, ਵਾਈ-ਫਾਈ, ਬਲੂਟੁਥ ਅਤੇ ਜੀ. ਪੀ. ਐੱਸ. ਦੇ ਇਲਾਵਾ ਲੇਨੋਵੋ ਏ ਪਲੱਸ ਵਿਚ 2000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ।