IFA 2016 : ਚੀਨ ਦੀ ਇਸ ਕੰਪਨੀ ਨੇ ਪੇਸ਼ ਕੀਤੇ ਚਾਰ 360ਡਿਗਰੀ ਕੈਮਰੇ
Saturday, Sep 03, 2016 - 07:12 PM (IST)

ਜਲੰਧਰ-ਬਰਲਿਨ ''ਚ ਹੋ ਰਹੇ ਆਈ.ਐੱਫ.ਏ. ਦੌਰਾਨ ਚੀਨ ਦੀ ਕੰਪਨੀ ਇੰਸਟਾ360 ਵੱਲੋਂ ਹਾਲ ਹੀ ''ਚ ਚਾਰ 360 ਕੈਮਰਿਆਂ ਨਾਲ ਜਾਣੂ ਕਰਵਾਇਆ ਗਿਆ ਹੈ। ਹਾਲਾਂਕਿ ਇਨ੍ਹਾਂ ਕੈਮਰਿਆਂ ਦੇ ਕੰਮ ਕਰਨ ਦੇ ਤਰੀਕੇ ਅਤੇ ਕੀਮਤ ਬਾਰੇ ਕੁੱਝ ਸਪੱਸ਼ਟ ਨਹੀਂ ਕੀਤਾ ਗਿਆ ਪਰ ਇਸ ਕੰਪਨੀ ਦਾ ਇਕ ਕੈਮਰਾ ਰੀਲੀਜ਼ ਕਰ ਦਿੱਤਾ ਗਿਆ ਹੈ ਜਿਸ ਦਾ ਨਾਂ ਇੰਸਟਾ360 ਨੈਨੋ ਹੈ। ਇਸ ਕੈਮਰੇ ਨੂੰ ਆਈਫੋਨ ਦੀ ਲਾਈਟਿੰਗ ਪੋਰਟ ''ਚ ਪਲੱਗ ਕਰ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਹੁਣ ਚਾਰ ਹੋਰ ਨਵੇਂ ਕੈਮਰਿਆਂ ਨੂੰ ਪੇਸ਼ ਕਰਨ ਜਾ ਰਹੀ ਹੈ ਜਿਨ੍ਹਾਂ ਬਾਰੇ ਸਾਧਾਰਣ ਜਾਣਕਾਰੀ ਹੀ ਦਿੱਤੀ ਗਈ ਹੈ-
1.) ਇਸ ਦਾ ਇੰਸਟਾ360 ਸਟੀਰੀਓ ਹੈਮੀਸਫੈਰੀਕਲ 3ਡੀ ਫੋਟੋਜ਼ ਅਤੇ ਵੀਡੀਓਜ਼ ਦੇ ਨਾਲ-ਨਾਲ ਲਾਈਵ ਸਟ੍ਰੀਮਿੰਗ ਨੂੰ ਵੀ ਸਪੋਰਟ ਕਰੇਗਾ। ਇਹ ਫੇਸਬੁਕ ਲਾਈਵ ਦੇ ਚਾਹੁਣ ਵਾਲਿਆਂ ਲਈ ਵਧੀਆ ਆਪਸ਼ਨ ਹੈ।
2.) ਕੈਮਰਾ ਪ੍ਰੋ-ਪ੍ਰੋਫੈਸ਼ਨਲ 360ਡਿਗਰੀ ਪ੍ਰੋਫੈਸ਼ਨਰਜ਼ ਲਈ ਬਣਾਇਆ ਗਿਆ ਹੈ ਅਤੇ ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ।
3.) ਇੰਸਟਾ 360ਏਅਰ ਇਕ ਐਂਡ੍ਰਾਇਡ ਐੱਚ.ਡੀ. ਕੈਮਰਾ ਹੈ ਜੋ ਐੱਚ.ਡੀ. ਵੀ.ਆਰ ਸ਼ੂਟਸ ਅਤੇ ਸਟ੍ਰੀਮਜ਼ ਕਰ ਸਕਦਾ ਹੈ। ਇਹ ਐਂਡ੍ਰਾਇਡਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਫਾਇਦੇਮੰਦ ਹੋਵੇਗਾ।
4.) ਇੰਸਟਾ360 4ਕੇ ਇਕ 4ਕੇ ਕੈਮਰਾ ਹੈ ਜਿਸ ਨਾਲ ਦੋ ਅਲਟ੍ਰਾ ਵਾਇਡ ਐਂਗਲ ਫਿਸ਼-ਆਈ ਲੈਂਜ਼ਿਜ਼ ਦਿੱਤੇ ਗਏ ਹਨ।