ICE ਐਮਰਜੈਂਸੀ ''ਚ ਬਚ ਸਕਦੀ ਹੈ ਜ਼ਿੰਦਗੀ

Wednesday, Apr 19, 2017 - 11:35 AM (IST)

ICE ਐਮਰਜੈਂਸੀ ''ਚ ਬਚ ਸਕਦੀ ਹੈ ਜ਼ਿੰਦਗੀ
ਜਲੰਧਰ- ਕੀ ਤੁਸੀਂ ਜਾਣਦੇ ਹੋ ਕਿ ICE ਤੁਹਾਡੀ ਜਾਨ ਬਚਾ ਸਕਦੀ ਹੈ। ਅਸੀਂ ਬਰਫ ਦੀ ਨਹੀਂ ਬਲਕਿ ICE ਇਨਫਾਰਮੇਸ਼ਨ ਦੀ ਗੱਲ ਕਰ ਰਹੇ ਹਾਂ। ਇੱਥੇ ICE ਦਾ ਮਤਲਬ ਹੋਇਆ In Case of Emergency ਅਜਿਹੀ ਇਨਫਾਰਮੇਸ਼ਨ ਜਿਸ ਦੇ ਜ਼ਰੀਏ ਲੋਕ ਐਮਰਜੈਂਸੀ ਦੇ ਸਮੇਂ ਤੁਹਾਡੀ ਮਦਦ ਕਰ ਸਕਦੇ ਹਨ।
ਇਹ ਪੂਰਾ ਕੰਮ ICE ਜ਼ਰੀਏ ਹੀ ਕੀਤਾ ਜਾ ਸਕਦਾ ਹੈ। ਸਿੱਧੇ ਸ਼ਬਦਾਂ ''ਚ ਕਹੀਏ ਤਾਂ ICE ਦਰਅਸਲ ਐਮਰਜੈਂਸੀ ਇਨਫਾਰਮੇਸ਼ਨ ਨੂੰ ਸਮਾਰਟਫੋਨ ''ਚ ਰੱਖਣ ਦਾ ਇਕ ਤਰੀਕਾ ਹੈ। ICE ਇਨਫਾਰਮੇਸ਼ਨ ''ਚ ਤੁਸੀਂ ਦੱਸ ਸਕਦੇ ਹੋ ਕਿ ਤੁਹਾਨੂੰ ਸਿਹਤ ਨਾਲ ਜੁੜੀ ਕੀ ਸਮੱਸਿਆ ਹੈ ਜਾਂ ਫਿਰ ਕਿਹੜੀਆਂ ਦਵਾਈਆਂ ਖਾ ਰਹੇ ਹੋ। ਇਸ ਨਾਲ ਡਾਕਟਰਾਂ ਜਾਂ ਹੋਰ ਮੈਡੀਕਲ ਸਟਾਫ ਨੂੰ ਪਤਾ ਚਲ ਜਾਵੇਗਾ ਕਿ ਤੁਹਾਡਾ ਇਲਾਜ ਕਿਵੇਂ ਕਰਨਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਫੋਨ ਲਾਕ ਹੋਣ ''ਤੇ ਵੀ ਲੋਕ ਇਸ ਨੂੰ ਐਕਸੈੱਸ ਕਰ ਸਕਦੇ ਹਨ। ਅਸੀਂ ਤੁਹਾਨੂੰ ਇਕ ਲੜੀ ਤਹਿਤ ਰੋਜ਼ਾਨਾ ਵੱਖ-ਵੱਖ ਤਰ੍ਹਾਂ ਦੇ ਮੋਬਾਇਲ ਹੈਂਡਸੈੱਟਸ ''ਤੇ ਇਸ ਨੂੰ ਵਰਤਣ ਦੇ ਤਰੀਕੇ ਦੱਸਾਂਗੇ। ਅੱਜ ਅਸੀਂ ਤੁਹਾਨੂੰ iPhone ''ਤੇ ਇਸ ਨੂੰ ਯੂਜ਼ ਕਰਨ ਦਾ ਢੰਗ ਦੱਸ ਰਹੇ ਹਾਂ।
 
iPhone :
 
1. Apple Health ਐਪ ਖੋਲ੍ਹੋ। ਜਿਨ੍ਹਾਂ ਡਿਵਾਈਸਿਜ਼ ''ਚ iOS 8 ਜਾਂ ਇਸ ਦੇ ਬਾਅਦ ਵਾਲੇ OS ਹਨ, ਉਨ੍ਹਾਂ ''ਚ ਇਹ ਐਪ ਪ੍ਰੀ-ਇੰਸਟਾਲ ਮਿਲੇਗੀ।
2. ਇਸ ਐਪ ਦੇ ਅੰਦਰ Medical ID ''ਤੇ ਟੈਪ ਕਰੋ। ਇਹ ਆਪਸ਼ਨ ਤੁਹਾਨੂੰ ਬਾਟਮ ਰਾਈਟ ਕਾਰਨਰ ''ਤੇ ਦਿਸੇਗਾ। 3. CreateMedical ID ''ਤੇ ਟੈਪ ਕਰੋ।
4. ਧਿਆਨ ਦਿਓ Show When Locked ਆਪਸ਼ਨ ਆਨ ਹੋਵੇ। ਹੁਣ ਤੁਸੀਂ ਆਪਣੀ ਮੈਡੀਕਲ ਕੰਡੀਸ਼ਨ ਬਾਰੇ ਸਾਰੀਆਂ ਜ਼ਰੂਰੀ ਜਾਣਕਾਰੀਆਂ ਭਰ ਦਿਓ। ਤੁਸੀਂ ਦੱਸ ਸਕਦੇ ਹੋ ਕਿ ਕਿਹੜੀਆਂ ਚੀਜ਼ਾਂ ਤੋਂ ਤੁਹਾਨੂੰ ਐਲਰਜੀ ਹੈ ਜਾਂ ਤੁਸੀਂ ਕਿਹੜੀਆਂ ਦਵਾਈਆਂ ਲੈ ਰਹੇ ਹੋ।
5. ਘੱਟ ਤੋਂ ਘੱਟ ਕਿਸੇ ਇਕ ਸ਼ਖਸ ਨੂੰ ਐਮਰਜੈਂਸੀ ਪਰਸਨ ਜ਼ਰੂਰ ਬਣਾਓ।  Contact ਐਪ ''ਚ ਸੇਵ ਕਿਸੇ ਸ਼ਖਸ ਦੇ ਫੋਨ ਨੰਬਰ ਨੂੰ ਹੀ ਤੁਸੀਂ Health App ''ਚ ਐਮਰਜੈਂਸੀ ਕੰਟੈਕਟ ਪਰਸਨ ਬਣਾ ਸਕਦੇ ਹੋ।
6. Done ''ਤੇ ਟੈਪ ਕਰਕੇ ਸਾਰੀ ਜਾਣਕਾਰੀ ਸੇਵ ਕਰੋ।
 
ਇੰਝ ਕਰੋ ਚੈੱਕ
ਹੁਣ ਟੈਸਟ ਕਰੋ ਕਿ ਤੁਸੀਂ ਜੋ ਇਨਫਾਰਮੇਸ਼ਨ ਭਰੀ, ਉਹ ਕੰਮ ਵੀ ਕਰ ਰਹੀ ਹੈ ਜਾਂ ਨਹੀਂ। ਇਸ ਲਈ ਤੁਸੀਂ ਫੋਨ ਨੂੰ ਲਾਕ ਕਰੋ। ਹੁਣ ਇਸ ਨੂੰ ਵੇਕਅਪ ਕਰੋ (ਅਨਲਾਕ ਨਾ ਕਰੋ)। ਪਾਸਕੋਡ ਸਕ੍ਰੀਨ ''ਤੇ ਤੁਹਾਨੂੰ ਉਪਰ Emergency ਲਿਖਿਆ ਮਿਲੇਗਾ। ਇਸ ''ਤੇ ਟੈਪ ਕਰਨ ''ਤੇ ਨਵੀਂ  ਸਕ੍ਰੀਨ ਖੁੱਲ੍ਹੇਗੀ, ਜਿਸ ''ਚ ਕੀਪੈਡ ਹੋਵੇਗਾ ਤੇ ਬਾਟਮ ''ਚ Medical ID ਲਿਖਿਆ ਹੋਵੇਗਾ। Medical ID''ਤੇ ਪ੍ਰੈੱਸ ਕਰੋ। ਅਜਿਹਾ ਕਰਦਿਆਂ  ਹੀ ਇਹ ICE ਕੰਟੈਕਟ ਨੂੰ ਕਾਲ ਕਰ ਦੇਵੇਗਾ।
 
Health App ਹੀ ਇਸਤੇਮਾਲ ਕਰੋ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਪਸਟੋਰ ''ਤੇ ਵੀ ਕੁਝ ICE ਐਪਸ ਮੌਜੂਦ ਹਨ ਪਰ ਉਨ੍ਹਾਂ ਨੂੰ ਲਾਕਡ ਫੋਨ ਤੋਂ ਐਕਸੈੱਸ ਨਹੀਂ ਕੀਤਾ ਜਾ ਸਕਦਾ। ਸਕਿਓਰਿਟੀ ਨੂੰ ਧਿਆਨ ''ਚ ਰੱਖਦੇ ਹੋਏ ਤੁਹਾਨੂੰ ਹਮੇਸ਼ਾ ਆਪਣਾ ਆਈਫੋਨ ਪਾਸਵਰਡ ਜਾਂ ਟੱਚ ਆਈ. ਡੀ. ਨਾਲ ਲਾਕ ਰੱਖਣਾ ਚਾਹੀਦਾ ਹੈ। ਅਜਿਹੇ ''ਚ ਬਹੁਤ ਸਾਰੀਆਂ ICE ਐਪਸ ਬੇਕਾਰ ਸਾਬਿਤ ਹੋਣਗੀਆਂ। ਇਸ ਲਈ Health App ਦਾ ਹੀ ਇਸਤੇਮਾਲ ਕਰੋ।

Related News