ਮਸਕ ਦੇ ਨਾਂ ’ਤੇ ਮਜ਼ਾਕ ਪਿਆ ਮਹਿੰਗਾ, ਹਿੰਦੀ ’ਚ ਟਵੀਟ ਕਰਨ ਵਾਲੇ ਇਯਾਨ ਵੂਲਫੋਰਡ ਦਾ ਅਕਾਊਂਟ ਸਸਪੈਂਡ
Saturday, Nov 05, 2022 - 05:21 PM (IST)
ਗੈਜੇਟ ਡੈਸਕ– ਸ਼ਨੀਵਾਰ ਸਵੇਰ ਤੋਂ ਹੀ ਏਲਨ ਮਸਕ ਦੇ ਇਕ ਕਲੋਨ ਅਕਾਊਂਟ ਨੂੰ ਸਾਰਿਆਂ ਨੂੰ ਹੈਰਾਨ ਕੀਤਾ ਹੋਇਆ ਸੀ ਪਰ ਹੁਣ ਇਹ ਅਕਾਊਂਟ ਸਸਪੈਂਡ ਹੋ ਗਿਆ ਹੈ। ਇਯਾਨ ਵੂਲਫੋਰਡ ਆਸਟ੍ਰੇਲੀਆ ਦੇ ਇਕ ਕਾਲਜ ’ਚ ਹਿੰਦੀ ਦੇ ਪ੍ਰੋਫੈਸਰ ਹਨ। ਟਵਿਟਰ ’ਤੇ ਉਨ੍ਹਾਂ ਦਾ ਅਕਾਊਂਟ @iawoolford ਹੈਂਡਲ ਤੋਂ ਹੈ।
ਉਹ ਇਸੇ ਅਕਾਊਂਟ ਤੋਂ ਹਿੰਦੀ ’ਚ ਅੱਜ ਲਗਾਤਾਰ ਟਵੀਟ ਕਰ ਰਹੇ ਸਨ। ਉਨ੍ਹਾਂ ਨੇ ਭੋਜਪੁਰੀ ਦੇ ਸਭ ਤੋਂ ਲੋਕਪ੍ਰਸਿੱਧ ਗਾਣੇ ਲਾਲੀਪਾਪ ਲਾਗੇਲੂ ਦਾ ਲਿਰਿਕਸ ਵੀ ਟਵੀਟ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਅਕਾਊਂਟ ਤੋਂ ‘ਟਵਿਟਰ ਤੇਰੇ ਟੁਕੜੇ ਹੋਣਗੇ’ ਗੈਂਗ ਨੂੰ ਵੀ $8 ਦੇਣੇ ਪੈਣਗੇ।’ ਵਰਗੇ ਟਵੀਟ ਵੀ ਕੀਤੇ ਗਏ।
ਇਵਾਨ ਨੇ ਪ੍ਰੋਫਾਈਲ ਫੋਟੋ ਤੋਂ ਲੈ ਕੇ ਕਵਰ ਫੋਟੋ, ਬਾਇਓ ਅਤੇ ਨਾਂ ਤਕ ਏਲਨ ਮਸਕ ਦਾ ਬਦਲ ਲਿਆ ਸੀ। ਅਜਿਹੇ ’ਚ ਕਈ ਯੂਜ਼ਰਜ਼ ਧੋਖਾ ਖਾ ਰਹੇ ਸਨ ਕਿ ਏਲਨ ਮਸਕ ਹੀ ਹਿੰਦੀ ’ਚ ਟਵੀਟ ਕਰ ਰਹੇ ਹਨ। ਦੱਸ ਦੇਈਏ ਕਿ ਟਵਿਟਰ ’ਚ ਇਹ ਫੀਚਰ ਹੈ ਕਿ ਤੁਸੀਂ ਨਾਂ ਤੋਂ ਲੈ ਕੇ ਬਾਇਓ ਤਕ ਬਦਲ ਸਕਦੇ ਹੋ ਹਾਲਾਂਕਿ ਹੈਂਡਲ ਇਕ ਹੀ ਬਣਦਾ ਹੈ ਜਿਸਨੂੰ ਕਦੇ ਬਦਲਿਆ ਨਹੀਂ ਜਾ ਸਕਦਾ।
ਏਲਮ ਮਸਕ ਨੇ ਬਲਿਊ ਟਿਕ ਲਈ 8 ਡਾਲਰ ਫੀਸ ਵਸੂਲਨ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਹੰਗਾਮਾ ਮਚਿਆ ਹੋਇਆ ਹੈ ਪਰ ਮਸਕ ਕਹਿ ਰਹੇ ਹਨ ਕਿ 8 ਡਾਲਰ ਤਾਂ ਹਰ ਹਾਲ ’ਚ ਦੇਣੇ ਪੈਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਟਵਿਟਰ ਦੇ ਕਰੀਬ 50 ਫੀਸਦੀ ਕਾਮਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ’ਚ ਟਵਿਟਰ ਦੀ ਪੂਰੀ ਟੀਮ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।