ਹੁੰਡਈ ਨੇ ਪੇਸ਼ ਕੀਤੀ ਆਲ ਨਿਊ ਟਿਊਸਾਨ, 4 ਅਗਸਤ ਨੂੰ ਹੋਵੇਗੀ ਲਾਂਚ

Thursday, Jul 14, 2022 - 10:37 AM (IST)

ਆਟੋ ਡੈਸਕ– ਹੁੰਡਈ ਮੋਟਰਜ਼ ਨੇ ਭਾਰਤੀ ਬਾਜ਼ਾਰ ’ਚ ਆਲ ਨਿਊ ਟਿਊਸਾਨ ਨੂੰ ਪੇਸ਼ ਕਰ ਦਿੱਤਾ ਹੈ। ਫਿਲਹਾਲ ਇਸ ਦੀ ਕੀਮਤ ਨਹੀਂ ਦੱਸੀ ਗਈ ਹੈ ਪਰ 4 ਅਗਸਤ ਨੂੰ ਟਿਊਸਾਨ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤੀ ਜਾਵੇਗੀ। ਇਸ ਗੱਡੀ ’ਚ 29 ਫਸਟ ਐਂਡ ਬੈਸਟ ਇਨ ਸੈਗਮੈਂਟ ਫੀਚਰ ਮਿਲਣ ਵਾਲੇ ਹਨ। ਇਹ ਹੁੰਡਈ ਦੀ ਪਹਿਲੀ ਗੱਡੀ ਹੈ, ਜਿਸ ’ਚ ਏ. ਡੀ. ਏ. ਐੱਸ. ਇੰਟ੍ਰੋਡਿਊਸ ਕੀਤਾ ਗਿਆ ਹੈ। ਡਿਜਾਈਨ ਦੇ ਮਾਮਲੇ ’ਚ ਵੀ ਇਹ ਹੁੰਡਈ ਦੀ ਭਾਰਤੀ ਬਾਜ਼ਾਰ ’ਚ ਮੌਜੂਦ ਗੱਡੀਆਂ ਤੋਂ ਕਾਫੀ ਵੱਖ ਹੈ।

ਦੋ ਇੰਜਣ ਆਪਸ਼ਨ ਨਾਲ ਹੋਵੇਗੀ ਲਾਂਚ, ਗੀਅਰਬਾਕਸ ਮੈਨੁਅਲ ਹੀ ਮਿਲੇਗਾ

ਇਹ ਗੱਡੀ ਦੋ ਇੰਜਣ ਆਪਸ਼ਨ, 2.0 ਲਿਟਰ ਪੈਟਰੋਲ ਅਤੇ 2.0 ਲਿਟਰ ਡੀਜ਼ਲ ਇੰਜਣ ਨਾਲ ਲਾਂਚ ਹੋਵੇਗੀ। ਇਨ੍ਹਾਂ ਦੋਵਾਂ ਹੀ ਇੰਜਣ ਨਾਲ ਆਟੋਮੈਟਿਕ ਗੀਅਰਬਾਕਸ ਦਿੱਤਾ ਗਿਆ ਹੈ, ਮੈਨੁਅਲ ਗੀਅਰਬਾਕਸ ਇਸ ’ਚ ਨਹੀਂ ਹੈ। ਦੱਸ ਦਈੇਏ ਕਿ ਪੈਟਰੋਲ ਇੰਜਣ 156 ਪੀ. ਐੱਸ. ਦੀ ਪਾਵਰ ਜੈਨਰੇਟ ਕਰੇਗਾ ਅਤੇ ਇਸ ’ਚ 192 ਐੱਨ. ਐੱਮ. ਦਾ ਟਾਰਕ ਮਿਲੇਗਾ। ਉੱਥੇ ਹੀ ਡੀਜ਼ਲ ਇੰਜਣ 186 ਪੀ. ਐੱਸ. ਦੀ ਪਾਵਰ ਦੇਵੇਗਾ ਅਤੇ ਜੋ ਇਸ ’ਚ ਟਾਰਕ ਮਿਲੇਗਾ, ਉਹ 416 ਐੱਨ. ਐੱਮ. ਦਾ ਹੋਵੇਗਾ। ਭਾਰਤੀ ਬਾਜ਼ਾਰ ’ਚ ਇਸ ਗੱਡੀ ਦਾ ਮੁਕਾਬਲਾ ਜੀਪ ਕੰਪਾਸ ਅਤੇ ਸਿਟ੍ਰੋਅਨ ਸੀ5 ਏਅਰਕ੍ਰਾਸ ਨਾਲ ਰਹੇਗਾ। ਉਮੀਦ ਹੈ ਕਿ ਟਿਊਸਾਨ 25 ਤੋਂ 30 ਲੱਖ ਰੁਪਏ ਦੀ ਕੀਮਤ ’ਚ ਲਾਂਚ ਹੋਵੇਗੀ।

ਪ੍ਰੀਮੀਅਮ ਹੁੰਡਈ ਐੱਸ. ਯੂ. ਵੀ. ਲਈ ਗਾਹਕਾਂ ਦਾ ਉਤਸ਼ਾਹ ਵਧਿਆ

ਪ੍ਰੀਮੀਅਰ ਮੌਕੇ ਹੁੰਡਈ ਮੋਟਰ ਇੰਡੀਆ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਉਨਸੂ ਕਿਮ ਨੇ ਕਿਹਾ ਕਿ ਭਾਰਤ ’ਚ ਜਿਵੇਂ-ਜਿਵੇਂ ਆਟੋਮੋਟਿਵ ਮਾਰਕੀਟ ਵਧ ਰਹੀ ਹੈ, ਇੱਥੇ ਪ੍ਰੀਮੀਅਮ ਹੁੰਡਈ ਐੱਸ. ਯੂ. ਵੀ. ਲਈ ਗਾਹਕਾਂ ਦਾ ਉਤਸ਼ਾਹ ਵਧਿਆ ਹੈ ਅਤੇ ਹੁਣ ਉਸ ਲਗਜ਼ਰੀ ਮੋਬਿਲਿਟੀ ਦਾ ਤਜ਼ਰਬਾ ਲੈਣ ਦਾ ਸਮਾਂ ਆ ਗਿਆ ਹੈ। ਨਵੀਂ ਹੁੰਡਈ ਟਿਊਸਾਨ ਨੂੰ ਇਨੋਵੇਟਿਵ ਅਤੇ ਫਿਊਚਰੀਸਟਿਕ ਅਪੀਲ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਨਾਲ ਹੀ ਇਸ ’ਚ ਹੁੰਡਈ ਦੀ ਪ੍ਰੀਮੀਅਮ ਅਤੇ ਅਪਸਕੇਲ ਆਈਡੈਂਟਿਟੀ ਦੀ ਝਲਕ ਵੀ ਦਿਖਾਈ ਦੇਵੇਗੀ।


Rakesh

Content Editor

Related News