ਇਸ ਹਫਤੇ ਲਾਂਚ ਹੋਵੇਗੀ ਹੁੰਡਈ ਦੀ ਇਹ ਕਾਰ, ਡੀਲਰਸ਼ਿਪ ਯਾਰਡ ''ਚ ਆਈ ਨਜ਼ਰ
Thursday, Nov 10, 2016 - 05:02 PM (IST)
ਜਲੰਧਰ - ਦੱਖਣ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਨਵੀਂ ਟਕਸਨ ਕਾਰ ਨੂੰ ਇਸ ਹਫਤੇ ਭਾਰਤ ''ਚ ਲਾਂਚ ਕਰਨ ਲਈ ਤਿਆਰ ਹੈ। ਜਾਣਕਾਰੀ ਦੇ ਮੁਤਾਬਕ ਇਹ ਕਾਰ 14 ਨਵੰਬਰ ਨੂੰ ਭਾਰਤੀ ਬਾਜ਼ਾਰ ''ਚ ਲਾਂਚ ਕੀਤੀ ਜਾਵੇਗੀ।
ਕੰਪਨੀ ਨੇ ਆਪਣੀ ਡੀਲਰਸ਼ਿਪ ''ਚ ਇਸ ਐੱਸ. ਯੂ. ਵੀ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ''ਚ ਇਸ ਨਵੀਂ ਐੱਸ. ਯੂ. ਵੀ ਦਾ ਸਿੱਧਾ ਮੁਕਾਬਲਾ ਹੌਂਡਾ ਸੀ. ਆਰ-ਵੀ ਅਤੇ ਸਕੋਡਾ ਯੇਤੀ ਤੋਂ ਹੋਵੇਗਾ। ਅਨੁਮਾਨ ਮੁਤਾਬਕ ਇਸਦੀ ਕੀਮਤ 20 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ (ਐਕਸ-ਸ਼ੋਰੂਮ) ਦੇ ''ਚ ਰੱਖੀ ਜਾ ਸਕਦੀ ਹੈ
ਕੰਪਨੀ ਨੇ ਅਜੇ ਤੱਕ ਇਸ ਐੱਸ. ਯੂ. ਵੀ ''ਚ ਲੱਗੇ ਇੰਜਣ ਦੀ ਆਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ''ਚ 2.0-ਲਿਟਰ ਡੀਜ਼ਲ ਇੰਜਣ ਲਗਾ ਹੋਵੇਗਾ ਜੋ 134 ਬੀ. ਐੱਚ. ਪੀ ਦੀ ਪਾਵਰ ਅਤੇ 181Nm ਦਾ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨੂੰ 6-ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਜਾਵੇਗਾ।
