ਤਿਓਹਾਰਾਂ ਦੇ ਸੀਜ਼ਨ ''ਚ ਦਸਤਕ ਦੇਵੇਗੀ ਇਹ ਪ੍ਰੀਮੀਅਮ ਐੱਸ. ਯੂ. ਵੀ (ਤਸਵੀਰਾਂ)

08/25/2016 6:11:04 PM

ਜਲੰਧਰ- ਹਾਲ ਹੀ ''ਚ ਕੰਪਨੀ ਹੁੰਡਈ ਨੇ ਇਸ ਹਫਤੇ ਪ੍ਰੀਮੀਅਮ ਸੇਡਾਨ ਐਲਾਂਟਰਾ ਨੂੰ ਲਾਂ‍ਚ ਕੀਤਾ ਹੈ। ਪਰ ਹੁਣ ਹੁੰਡਈ ਆਉਣ ਵਾਲੇ ਮਹੀਨਿਆਂ ''ਚ ਆਪਣੀ ਪ੍ਰੀਮਿਅਮ ਐੱਸ. ਯੂ. ਵੀ ਕਾਰ ਟਕ‍ਸਨ ਲਾਂ‍ਚ ਕਰਨ ਜਾ ਰਹੀ ਹੈ। ਆਟੋਮੋਬਾਇਲ ਪੋਰਟਲ ਕਾਰ ਦੇਖੋ ਡਾਟ ਕਾਮ ਦੇ ਮੁਤਾਬਕ ਨਵੀਂ ਟਕ‍ਸੰਨ ਨੂੰ ਭਾਰਤ ''ਚ ਦਿਵਾਲੀ ਦੇ ਕਰੀਬ ਅਕਤੂਬਰ ''ਚ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਬਾਅਦ ਇਸ ਦਾ ਮੁਕਾਬਲਾ ਹੌਂਡਾ ਸੀ. ਆਰ-ਵੀ ਅਤੇ ਸਕੋਡਾ ਯੇਤੀ ਨਾਲ ਹੋਵੇਗਾ। ਇਸ ਦੀ ਅਨੂਮਾਨਤ ਕੀਮਤ16 ਤੋਂ 18 ਲੱਖ ਰੁਪਏ ਹੋਵੇਗੀ।
 
 
Hyundai ਨੇ ਇਸ ਸਾਲ ਦੀ ਸ਼ੁਰੂਆਤ ''ਚ ਹੋਏ ਆਟੋ ਐਕ‍ਸਪੋ ਦੇ ਦੌਰਾਨ ਨਵੀਂ ਟਕ‍ਸਨ ਨੂੰ ਸਭ ਤੋਂ ਪਹਿਲੀ ਵਾਰ ਭਾਰਤ ''ਚ ਸ਼ੋਅ-ਕੇਸ ਕੀਤਾ ਸੀ।  ਉਸ ਤੋਂ ਬਾਅਦ ਹੀ ਇਸ ਕਾਰ ਦਾ ਭਾਰਤੀ ਸੜਕਾਂ ''ਤੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨਵੀਂ ਟਕ‍ਸਨ ''ਚ ਪੁਰਾਣੀ ਕਾਰ ਦੇ ਮੁਕਾਬਲੇ ਕਈ ਬਦਲਾਵ ਕੀਤੇ ਗਏ ਹਨ। ਇਸ ਨੂੰ ਕੰਪਨੀ ਦੀ ਪ੍ਰੀਮੀਅਮ ਡੀਲਰਸ਼ਿਪ ਨੇਕਸਾ ਦੇ ਜ਼ਰੀਏ ਵੇਚਿਆ ਜਾਵੇਗਾ।
 
 
ਫੀਚਰਸ - ਹੁੰਡਈ ਦੀ ਨਵੀਂ ਟਕ‍ਸੰਨ ''ਚ ਪੁਰਾਣੀ ਕਾਰ ਦੇ ਮੁਕਾਬਲੇ ਕਈ ਬਦਲਾਵ ਕੀਤੇ ਗਏ ਹਨ। ਉਮੀਦ ਕਿ ਨਵੀਂ ਟਕ‍ਸੰਨ ''ਚ ਪ੍ਰੋਜੈਕਟਰ ਹੈੱਡਲੈਂਪਸ,  ਐੱਲ. ਈ. ਡੀ ਡੀ. ਆਰ. ਐੱਲ. ਐੱਸ, ਟੇਲ ਲਾਈਟਾਂ, ਪੈਨਾਰੋਮਿਕ ਸਨਰੂਫ, ਪਾਵਰ ਐੱਡਜਸਟੇਬਲ ਸੀਟ ਅਤੇ ਇਲੈਕਟ੍ਰਿਕ ਟੇਲਗੇਟ ਜਿਹੇ ਫੀਚਰ ਮਿਲਣਗੇ।
 
 
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ Hyundai ਟਕ‍ਸੰਨ ਨੂੰ 1.6 ਲਿਟਰ ਪੈਟਰੋਲ ਅਤੇ 2.0 ਲਿਟਰ ਡੀਜ਼ਲ ਇੰਜਣ ''ਚ ਉਤਾਰਿਆ ਜਾ ਸਕਦਾ ਹੈ। ਗਿਅਰ ਟਰਾਂਸਮਿਸ਼ਨ ਲਈ ਮੈਨੂਅਲ ਅਤੇ ਆਟੋਮੈਟਿਕ ਦੋਨਾਂ ਦੀ ਆਪਸ਼ਨ ਮਿਲੇਗੀ ।
 
ਸੇਫਟੀ ਫੀਚਰਸ - ਇਸ ਤੋਂ ਇਲਾਵਾ ਨਵੀਂ Hyundai ਟਕ‍ਸੰਨ ''ਚ ਸਟੀਅਰਿੰਗ ਮਾਊਂਟੇਡ ਕੰਟਰੋਲਸ, ਟੱਚ-ਸਕ੍ਰੀਨ ਇੰਫੋਟੇਨਮੇਂਟ ਸਿਸਟਮ ਦੇ ਨਾਲ ਨੈਵੀਗੇਸ਼ਨ, ਆਟੋਮੈਟਿਕ ਕਲਾਇਮੇਟ ਕੰਟਰੋਲ, ਕਰੂਜ਼ ਕੰਟਰੋਲ ਅਤੇ ਵੇਂਟੀਲੇਟਡ ਸੀਟ ਜਿਵੇਂ ਫੀਚਰ ਦਿੱਤੇ ਜਾਣ ਦੀ ਸੰਭਾਵਨਾ ਹੈ।

Related News