ਹੁੰਡਈ ਦੀਆਂ ਕਾਰਾਂ 1 ਅਗਸਤ ਤੋਂ ਹੋ ਜਾਣਗੀਆਂ 9,200 ਰੁਪਏ ਮਹਿੰਗੀਆਂ
Tuesday, Jul 23, 2019 - 09:18 PM (IST)

ਮੁੰਬਈ— ਹੁੰਡਈ ਮੋਟਰ ਇੰਡੀਆ (ਐੱਚ.ਐੱਮ.ਐੱਲ.ਆਈ.) ਦੀਆਂ ਕਾਰਾਂ 1 ਅਗਸਤ ਤੋਂ 9,200 ਰੁਪਏ ਤਕ ਮਹਿੰਗੀਆਂ ਹੋ ਜਾਣਗੀਆਂ। ਐੱਚ.ਐੱਮ.ਆਈ.ਐੱਲ. ਨੇ ਇਕ ਬਿਆਨ 'ਚ ਕਿਹਾ ਕਿ ਇਨਪੁਟ 'ਚ ਕਿਹਾ ਕਿ ਇਨਪੁਟ ਕੀਮਤ 'ਚ ਵਾਧੇ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਕੀਮਤਾਂ 'ਚ ਇਹ ਵਾਧਾ ਹੁੰਡਈ ਦੀਆਂ ਸਾਰੀਆਂ ਕਾਰਾਂ 'ਤੇ ਲਾਗੂ ਹੋਵੇਗੀ।
ਨਵੇਂ ਸੇਫਟੀ ਨਿਯਮਾਂ ਦੇ ਚੱਲਦੇ ਵਧੀ ਕੀਮਤ
ਕੰਪਨੀ ਨੇ ਕਿਹਾ ਕਿ ਸਰਕਾਰ ਵੱਲੋਂ ਕਾਰਾਂ ਲਈ ਲਾਗੂ ਨਵੇਂ ਸੇਫਟੀ ਨਿਯਮਾਂ ਦੇ ਚੱਲਦੇ ਇਨਪੁਟ (ਕੱਚੇ ਮਾਲ) ਕੀਮਤ ਵਧ ਗਈ ਹੈ। ਦੱਖਣੀ ਕੋਰੀਆ ਦੀ ਕੰਪਨੀ ਦੇ ਭਾਰਤੀ ਪੋਰਟਫੋਲੀਓ 'ਚ ਸੈਂਟਰੋ, ਗ੍ਰਾਂਡ ਆਈ10, ਐਕਸੈਂਟ, ਵਰਨਾ, ਕ੍ਰੇਟਾ, ਟਕਸਨ ਸਣੇ ਵੱਖ-ਵੱਖ ਸੈਗਮੈਂਟ ਦੇ 10 ਮਾਡਲ ਸ਼ਾਮਲ ਹਨ।